Tue, Apr 23, 2024
Whatsapp

ਲੁਧਿਆਣਾ 'ਚ ਲੋਕਾਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਬੁੱਤ ਕੀਤਾ ਕਾਲਾ, ਕਿਹਾ ਭਾਰਤ ਰਤਨ ਲਿਆ ਜਾਵੇ ਵਾਪਿਸ

Written by  Jashan A -- December 25th 2018 11:35 AM -- Updated: December 25th 2018 11:47 AM
ਲੁਧਿਆਣਾ 'ਚ ਲੋਕਾਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਬੁੱਤ ਕੀਤਾ ਕਾਲਾ, ਕਿਹਾ ਭਾਰਤ ਰਤਨ ਲਿਆ ਜਾਵੇ ਵਾਪਿਸ

ਲੁਧਿਆਣਾ 'ਚ ਲੋਕਾਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਬੁੱਤ ਕੀਤਾ ਕਾਲਾ, ਕਿਹਾ ਭਾਰਤ ਰਤਨ ਲਿਆ ਜਾਵੇ ਵਾਪਿਸ

ਲੁਧਿਆਣਾ 'ਚ ਲੋਕਾਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਬੁੱਤ ਕੀਤਾ ਕਾਲਾ, ਕਿਹਾ ਭਾਰਤ ਰਤਨ ਲਿਆ ਜਾਵੇ ਵਾਪਿਸ,ਲੁਧਿਆਣਾ: 1984 ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਲੋਕਾਂ 'ਚ ਗੁੱਸਾ ਹੋਰ ਵੀ ਵਧਦਾ ਜਾ ਰਿਹਾ ਹੈ। ਜਿਸ ਦੌਰਾਨ ਅੱਜ ਲੁਧਿਆਣਾ ਵਿਖੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਨੂੰ ਲੋਕਾਂ ਵੱਲੋਂ ਕਾਲਾ ਕੀਤਾ ਗਿਆ। ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲਿਆ ਜਾਵੇ ਅਤੇ ਇਸ ਦੇ ਨਾਲ ਖੇਡ ਰਤਨ ਨਾਲ ਜੁੜੇ ਨਾਂਅ ਨੂੰ ਵੀ ਹਟਾਇਆ ਜਾਵੇ। [caption id="attachment_232256" align="aligncenter" width="300"]ludhiana ਲੁਧਿਆਣਾ 'ਚ ਲੋਕਾਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਬੁੱਤ ਕੀਤਾ ਕਾਲਾ, ਕਿਹਾ ਭਾਰਤ ਰਤਨ ਲਿਆ ਜਾਵੇ ਵਾਪਿਸ[/caption] '84 ਸਿੱਖ ਕਤਲੇਆਮ ਨੂੰ ਲੈ ਕੇ ਸਿੱਖ ਭਾਈਚਾਰੇ ਵੱਲੋਂ ਲਗਾਤਾਰ ਇਹ ਮੰਗ ਵਧਦੀ ਜਾ ਰਹੀ ਹੈ ਕਿ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਿਸ ਲਿਆ ਜਾਵੇ, ਜਿਸ ਦੌਰਾਨ ਲੋਕਾਂ ਵੱਲੋਂ ਵੀ ਕਾਫੀ ਰੋਸ ਪ੍ਰਗਟਾਇਆ ਜਾ ਰਿਹਾ ਹੈ। [caption id="attachment_232257" align="aligncenter" width="300"]ludhiana ਲੁਧਿਆਣਾ 'ਚ ਲੋਕਾਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਬੁੱਤ ਕੀਤਾ ਕਾਲਾ, ਕਿਹਾ ਭਾਰਤ ਰਤਨ ਲਿਆ ਜਾਵੇ ਵਾਪਿਸ[/caption] ਇਸ ਮੌਕੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅੱਜ ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲਾ ਕਰਕੇ ਅਤੇ ਉਹਨਾਂ ਦੇ ਹੱਥ ਲਾਲ ਕਰਕੇ ਉਸ ਨੂੰ ਸਹੀ ਰੂਪ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਗਾਂਧੀ ਪਰਿਵਾਰ ਨੇ ਹੀ ਕਤਲੇਆਮ ਕਰਵਾਇਆ ਹੈ ਇਹਨਾਂ ਨੇ ਸਿਰਫ ਸਿੱਖ ਕਤਲੇਆਮ ਹੀ ਨਹੀਂ ਕਰਵਾਇਆ ਸਗੋਂ ਹਿੰਦੂ-ਸਿੱਖ ਏਕਤਾ 'ਚ ਬਹੁਤ ਵੱਡਾ ਪਾੜ ਪਾਉਣ 'ਚ ਇਸ ਪਰਿਵਾਰ ਦਾ ਹੀ ਹੱਥ ਹੈ। [caption id="attachment_232259" align="aligncenter" width="300"]ludhiana ਲੁਧਿਆਣਾ 'ਚ ਲੋਕਾਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਬੁੱਤ ਕੀਤਾ ਕਾਲਾ, ਕਿਹਾ ਭਾਰਤ ਰਤਨ ਲਿਆ ਜਾਵੇ ਵਾਪਿਸ[/caption] ਲੋਕਾਂ ਨੇ ਇਹ ਵੀ ਕਿਹਾ ਕਿ ਰਾਜੀਵ ਗਾਂਧੀ ਸੱਜਣ ਕੁਮਾਰ ਅਤੇ ਜਗਦੀਸ਼ ਤੋਂ ਵੀ ਵੱਡਾ ਕਾਤਿਲ ਹੈ, ਇਸ ਨੇ ਹੀ ਦੇਸ਼ 'ਚ ਸਾਰੇ ਦੰਗੇ ਕਰਵਾਏ ਸਨ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਥੇ ਵੀ ਗਾਂਧੀ ਪਰਿਵਾਰ ਦੇ ਬੁੱਤ ਲੱਗੇ ਹਨ ਉਹਨਾਂ ਨੂੰ ਕਾਲਾ ਕੀਤਾ ਜਾਵੇ ਅਤੇ ਰਾਜੀਵ ਗਾਂਧੀ ਤੋਂ ਭਾਰਤ ਰਤਨ ਸਨਮਾਨ ਵਾਪਿਸ ਲਿਆ ਜਾਵੇ। -PTC News


Top News view more...

Latest News view more...