ਕਾਂਗਰਸ ਸਰਕਾਰ ਲਾਧੋਵਾਲ ਮੈਗਾ ਫੂਡ ਪਾਰਕ ਦਾ ਉਦਘਾਟਨ ਜਾਣਬੁੱਝ ਕੇ ਲਟਕਾ ਰਹੀ ਹੈ: ਹਰਸਿਮਰਤ ਬਾਦਲ

harsimrat kaur badal
ਕਾਂਗਰਸ ਸਰਕਾਰ ਲਾਧੋਵਾਲ ਮੈਗਾ ਫੂਡ ਪਾਰਕ ਦਾ ਉਦਘਾਟਨ ਜਾਣਬੁੱਝ ਕੇ ਲਟਕਾ ਰਹੀ ਹੈ: ਹਰਸਿਮਰਤ ਬਾਦਲ

ਕਾਂਗਰਸ ਸਰਕਾਰ ਲਾਧੋਵਾਲ ਮੈਗਾ ਫੂਡ ਪਾਰਕ ਦਾ ਉਦਘਾਟਨ ਜਾਣਬੁੱਝ ਕੇ ਲਟਕਾ ਰਹੀ ਹੈ: ਹਰਸਿਮਰਤ ਬਾਦਲ,ਲੁਧਿਆਣਾ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਜਾਣ ਬੁੱਝ ਕੇ ਪੰਜਾਬ ਐਗਰੋਂ ਦੇ ਲਾਧੋਵਾਲ ਮੈਗਾ ਫੂਡ ਪਾਰਕ ਦਾ ਉਦਘਾਟਨ ਲਟਕਾ ਰਹੀ ਹੈ ਤਾਂ ਕਿ ਕੇਂਦਰੀ ਮੰਤਰੀ ਇਸ ਪ੍ਰਾਜੈਕਟ ਦਾ ਸਿਹਰਾ ਨਾ ਲੈ ਸਕੇ।

ਇੱਥੇ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਦਿੱਤੀ 50 ਕਰੋੜ ਰੁਪਏ ਦੀ ਗ੍ਰਾਂਟ ਰੂਪੀ ਸਹਾਇਤਾ ਨਾਲ ਤਿਆਰ ਹੋ ਰਹੇ 118 ਕਰੋੜ ਰੁਪਏ ਦੀ ਲਾਗਤ ਵਾਲੇ ਫੂਡ ਪਾਰਕ ਦੇ ਉਸਾਰੀ ਕਾਰਜਾਂ ਦਾ ਜਾਇਜ਼ਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਇਸੇ ਢੰਗ ਨਾਲ ਪਹਿਲਾਂ ਏਮਜ਼ ਦਾ ਉਦਘਾਟਨ ਲਟਕਾਇਆ ਸੀ।

ਬੀਬੀ ਬਾਦਲ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਪਾਈਰਲ ਫਰੀਜ਼ਿੰਗ ਅਤੇ ਪ੍ਰੋਸੈਸਿੰਗ ਲਾਈਨ ਵਰਗੀ ਅਹਿਮ ਮਸ਼ੀਨਰੀ ਖਰੀਦਣ ਸੰਬੰਧੀ ਫੈਸਲਾ ਲੈਣ ਤੋਂ ਇੱਕ ਸਾਲ ਬਾਅਦ ਵੀ ਟੈਂਡਰ ਨਹੀਂ ਹਾਸਿਲ ਕੀਤੇ ਗਏ ਹਨ। ਉਹਨਾਂ ਕਿਹਾ ਕਿ ਅੱਜ ਮੈਨੂੰ ਦੱਸਿਆ ਗਿਆ ਕਿ ਤਿੰਨ ਦਿਨ ਪਹਿਲਾਂ ਇਹਨਾਂ ਦੋਵੇ ਮਸ਼ੀਨਾਂ ਵਾਸਤੇ ਟੈਂਡਰ ਕੱਢੇ ਗਏ ਹਨ। ਸੱਚਾਈ ਇਹ ਹੈ ਕਿ ਪੰਜਾਬ ਐਗਰੋ ਵੱਲੋਂ ਮੇਰੇ ਦੌਰੇ ਦੀ ਸੂਚਨਾ ਮਿਲਣ ਮਗਰੋਂ ਮਸ਼ੀਨਰੀ ਵਾਸਤੇ ਟੈਂਡਰ ਕੱਢੇ ਗਏ ਹਨ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਸੂਬਾ ਸਰਕਾਰ ਇਸ ਪ੍ਰਾਜੈਕਟ ਨੂੰ ਲਟਕਾਉਣ ਉੱਤੇ ਤੁਲੀ ਹੈ।

ਹੋਰ ਪੜ੍ਹੋ:ਬਰਗਾੜੀ ‘ਚ ਮੋਰਚਾ ਲਾਈ ਬੈਠੇ ਦਾਦੂਵਾਲ ਅਤੇ ਮੰਡ ਕਾਂਗਰਸ ਦੀ ਕਠਪੁਤਲੀ :ਸੁਖਬੀਰ ਬਾਦਲ

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਉਹਨਾਂ ਨੇ 40 ਪ੍ਰੋਸੈਸਿੰਗ ਯੂਨਿਟਾਂ ਵਾਲਾ ਇਹ ਮੈਗਾ ਫੂਡ ਪਾਰਕ ਇਸ ਉਮੀਦ ਨਾਲ ਪੰਜਾਬ ਐਗਰੋ ਨੂੰ ਦਿੱਤਾ ਹੈ ਕਿ ਇਸ ਨਾਲ ਐਗਰੋ ਉਤਪਾਦਾਂ ਦੇ ਨਿਰਯਾਤ ਨੂੰ ਹੁਲਾਰਾ ਮਿਲੇਗਾ। ਉਹਨਾਂ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਨਵੰਬਰ 2015 ਵਿਚ ਅੰਤਿਮ ਪ੍ਰਵਾਨਗੀ ਦੇ ਦਿੱਤੀ ਗਈ ਸੀ ਅਤੇ ਇਸ ਨੇ ਮਈ 2018 ਵਿਚ ਕੰਮ ਕਰਨਾ ਸ਼ੁਰੂ ਕਰਨਾ ਸੀ। ਉਹਨਾਂ ਕਿਹਾ ਕਿ ਮੈਂ ਪਹਿਲਾਂ ਵੀ ਇੱਕ ਰੀਵਿਊ ਮੀਟਿੰਗ ਕੀਤੀ ਸੀ ਅਤੇ ਇਸ ਪਾਰਕ ਦਾ ਪ੍ਰਸਤਾਵਿਤ ਉਦਘਾਟਨ ਜਨਵਰੀ 2019 ਵਿਚ ਕਰਨਾ ਤੈਅ ਕੀਤਾ ਸੀ, ਪਰ ਇਸ ਤਰ੍ਹਾਂ ਲੱਗਦਾ ਹੈ ਕਿ ਕਾਂਗਰਸ ਸਰਕਾਰ ਜਾਣਬੁੱਝ ਕੇ ਇਸ ਪ੍ਰਾਜੈਕਟ ਨੂੰ ਲਟਕਾ ਰਹੀ ਹੈ।

ਬੀਬੀ ਬਾਦਲ ਨੇ ਕਿਹਾ ਕਿ ਇਸ ਪ੍ਰਾਜੈਕਟ ਜਾਣਬੁੱਝ ਕੇ ਲਟਕਾਉਣ ਨਾਲ ਉਹਨਾਂ ਹਜ਼ਾਰਾਂ ਨੌਜਵਾਨਾਂ ਦਾ ਨੁਕਸਾਨ ਹੋ ਰਿਹਾ ਹੈ, ਜਿਹਨਾਂ ਨੂੰ ‘ਘਰ ਘਰ ਨੌਕਰੀ’ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡੇਢ ਲੱਖ ਕਿਸਾਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ, ਜਿਹਨਾਂ ਨੂੰ ਇਸ ਤੋਂ ਲਾਭ ਮਿਲੇਗਾ। ਉਹਨਾਂ ਕਿਹਾ ਕਿ ਸਰਕਾਰ ਨੂੰ ਘੱਟੋ ਘੱਟ ਕਿਸਾਨਾਂ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ। ਇੱਥੇ ਕੋਲਡ ਸਟੋਰੇਜ ਦੀਆਂ ਬਹੁਤ ਵੱਡੀਆਂ ਸਹੂਲਤਾਂ ਹਨ। ਜਿਹੜੇ ਆਲੂ ਸੜਕਾਂ ਉੱਤੇ ਸੁੱਟੇ ਜਾ ਰਹੇ ਹਨ, ਉਹਨਾਂ ਨੂੰ ਆਸਾਨੀ ਨਾਲ ਇੱਥੇ ਸਟੋਰ ਕੀਤਾ ਜਾ ਸਕਦਾ ਹੈ। ਪਰ ਸਰਕਾਰ ਵੱਲੋਂ ਅਜਿਹਾ ਕੋਈ ਉਪਰਾਲਾ ਨਹੀਂ ਕੀਤਾ ਗਿਆ ਹੈ।

ਹੋਰ ਪੜ੍ਹੋ:ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪਰਾਲੀ ਫੂਕਣ ਤੋਂ ਰੋਕਣ ਲਈ ਕਿਸਾਨਾਂ ਨੂੰ ਕਿਉਂ ਨਹੀਂ ਦਿੱਤਾ ਮੁਆਵਜ਼ਾ ?

ਬੀਬੀ ਬਾਦਲ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਇਸ ਪ੍ਰਾਜੈਕਟ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ, ਜਿਸ ਵੱਲੋਂ ਸੂਬੇ ਅੰਦਰ 3000 ਕਰੋੜ ਰੁਪਏ ਦਾ ਨਿਵੇਸ਼ ਲਿਆਉਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਕੋਈ ਮੰਤਰੀ ਇਸ ਪ੍ਰਾਜੈਕਟ ਦੀ ਉਸਾਰੀ ਦੇ ਕੰਮ ਦਾ ਜਾਇਜ਼ਾ ਤਕ ਲੈਣ ਨਹੀਂ ਗਿਆ।

ਉਹਨਾਂ ਇਹ ਵੀ ਦੱਸਿਆ ਕਿ ਕਿਸ ਤਰ•ਾਂ ਉਹਨਾਂ ਦੇ ਮੰਤਰਾਲੇ ਨੇ ਪੰਜਾਬ ਅੰਦਰ 41 ਪ੍ਰਾਜੈਕਟ ਸ਼ੁਰੂ ਕੀਤੇ ਹਨ, ਜਿਹਨਾਂ ਵਿਚ ਤਿੰਨ ਮੈਗਾ ਫੂਡ ਪਾਰਕ, 19 ਕੋਲਡ ਚੇਨਾਂ, 7 ਫੂਡ ਟੈਸਟਿੰਗ ਲੈਬਾਰਟਰੀਆਂ ਅਤੇ 4 ਫਾਰਵਰਡ ਅਤੇ ਬੈਕਵਾਰਡ ਲਿੰਕੇਜ ਪ੍ਰਾਜੈਕਟ ਸ਼ਾਮਿਲ ਹਨ।ਇਸ ਸਮੇਂ ਹੋਰਨਾਂ ਤੋ ਇਲਾਵਾ ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ ਅਤੇ ਹੀਰਾ ਸਿੰਘ ਗਾਬੜੀਆ ਵੀ ਹਾਜ਼ਿਰ ਸਨ।

-PTC News