ਨਸ਼ਾ ਤਸਕਰੀ ‘ਚ ਔਰਤਾਂ ਵੀ ਸਰਗਰਮ, ਪੁਲਿਸ ਨੇ 2 ਕਿਲੋ ਹੈਰੋਇਨ ਸਮੇਤ 2 ਔਰਤਾਂ ਨੂੰ ਦਬੋਚਿਆ

ldh
ਨਸ਼ਾ ਤਸਕਰੀ 'ਚ ਔਰਤਾਂ ਵੀ ਸਰਗਰਮ, ਪੁਲਿਸ ਨੇ 2 ਕਿਲੋ ਹੈਰੋਇਨ ਸਮੇਤ 2 ਔਰਤਾਂ ਨੂੰ ਦਬੋਚਿਆ

ਨਸ਼ਾ ਤਸਕਰੀ ‘ਚ ਔਰਤਾਂ ਵੀ ਸਰਗਰਮ, ਪੁਲਿਸ ਨੇ 2 ਕਿਲੋ ਹੈਰੋਇਨ ਸਮੇਤ 2 ਔਰਤਾਂ ਨੂੰ ਦਬੋਚਿਆ,ਲੁਧਿਆਣਾ: ਲੁਧਿਆਣਾ ‘ਚ ਐੱਸ. ਟੀ. ਐੱਫ. ਦੀ ਟੀਮ ਨੂੰ ਵੱਡੀ ਸਫਲਤਾ ਹਾਸਲ ਕਰਦਿਆਂ 10 ਕਰੋੜ ਦੀ ਹੈਰੋਇਨ ਅਤੇ 2 ਲੱਖ ਦੀ ਡਰੱਗ ਮਨੀ ਸਮੇਤ 2 ਔਰਤਾਂ ਸਣੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

ldh
ਨਸ਼ਾ ਤਸਕਰੀ ‘ਚ ਔਰਤਾਂ ਵੀ ਸਰਗਰਮ, ਪੁਲਿਸ ਨੇ 2 ਕਿਲੋ ਹੈਰੋਇਨ ਸਮੇਤ 2 ਔਰਤਾਂ ਨੂੰ ਦਬੋਚਿਆ

ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਕੇਵਲ ਕ੍ਰਿਸ਼ਨ ਵਾਸੀ ਮੋਗਾ, ਪਾਇਲ ਵਾਸੀ ਲੁਧਿਆਣਾ ਅਤੇ ਪੂਨਮ ਰਾਣੀ ਵਾਸੀ ਲੁਧਿਆਣਾ ਦੇ ਤੌਰ ‘ਤੇ ਹੋਈ ਹੈ, ਜਦੋਂ ਕਿ ਇਨ੍ਹਾਂ ‘ਚੋਂ ਇਕ ਦੋਸ਼ੀ ਸੰਜੀਵ ਕੁਮਾਰ ਮੌਕੇ ਤੋਂ ਫਰਾਰ ਹੋ ਗਿਆ।

ਹੋਰ ਪੜ੍ਹੋ:ਮੋਹਾਲੀ ਦੇ ਪਿੰਡ ਨਰੈਣਗੜ੍ਹ ਝੁੱਗੀਆਂ ‘ਚ ਪੁਲਿਸ ਮੁਲਾਜ਼ਮ ਇੰਝ ਲਗਾਉਂਦੇ ਰਹੇ ਮੋਹਰਾਂ, ਦੇਖੋ ਵੀਡੀਓ

ldh
ਨਸ਼ਾ ਤਸਕਰੀ ‘ਚ ਔਰਤਾਂ ਵੀ ਸਰਗਰਮ, ਪੁਲਿਸ ਨੇ 2 ਕਿਲੋ ਹੈਰੋਇਨ ਸਮੇਤ 2 ਔਰਤਾਂ ਨੂੰ ਦਬੋਚਿਆ

ਤਿੰਨਾਂ ਦੋਸ਼ੀਆਂ ਕੋਲੋਂ 2 ਕਿੱਲੋ, 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਮੁਤਾਬਕ ਉਕਤ ਦੋਸ਼ੀ ਜਦੋਂ ਸਵਿੱਫਟ ਕਾਰ ‘ਚ ਗਿੱਲ ਪੁਲ ਨੇੜੇ ਜਾ ਰਹੇ ਸਨ ਤਾਂ ਪੁਲਿਸ ਵਲੋਂ ਲਾਏ ਨਾਕੇ ‘ਤੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ldh
ਨਸ਼ਾ ਤਸਕਰੀ ‘ਚ ਔਰਤਾਂ ਵੀ ਸਰਗਰਮ, ਪੁਲਿਸ ਨੇ 2 ਕਿਲੋ ਹੈਰੋਇਨ ਸਮੇਤ 2 ਔਰਤਾਂ ਨੂੰ ਦਬੋਚਿਆ

ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਪਾਸੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

-PTC News