ਪੰਜਾਬ ‘ਚ ‘ਦੁੱਧ’ ਦੀਆਂ ਕੀਮਤਾਂ ‘ਚ ਕਿੱਲੋ ਪਿੱਛੇ 3 ਰੁਪਏ ਦਾ ਵਾਧਾ, ਆਮ ਲੋਕਾਂ ‘ਤੇ ਪਵੇਗਾ ਅਸਰ !!!

Milk Price

ਪੰਜਾਬ ‘ਚ ‘ਦੁੱਧ’ ਦੀਆਂ ਕੀਮਤਾਂ ‘ਚ ਕਿੱਲੋ ਪਿੱਛੇ 3 ਰੁਪਏ ਦਾ ਵਾਧਾ, ਆਮ ਲੋਕਾਂ ‘ਤੇ ਪਵੇਗਾ ਅਸਰ !!!,ਲੁਧਿਆਣਾ: ਵੇਰਕਾ ਵੱਲੋਂ ਦੁੱਧ ਦੀਆਂ ਕੀਮਤਾਂ ਵਧਾਉਣ ਤੋਂ ਬਾਅਦ ਹੁਣ ਪੰਜਾਬ ‘ਚ ਡੇਅਰੀ ਫਾਰਮਰਾਂ ਨੇ ਵੀ ਦੁੱਧ ਦੇ ਚੜ੍ਹਾ ਦਿੱਤੇ ਹਨ। ਅੱਜ ਲੁਧਿਆਣਾ ‘ਚ ਡੇਅਰੀ ਫਾਰਮਰਾਂ ਵੱਲੋਂ ਅੱਜ ਇਕ ਪ੍ਰੈੱਸ ਕਾਨਫ਼ਰੰਸ ਕਰਕੇ ਦੁੱਧ ਦੀਆਂ ਕੀਮਤਾਂ ‘ਚ ਇਜ਼ਾਫਾ ਕਰ ਦਿੱਤਾ ਗਿਆ ਹੈ।

Milk Price3 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਇਹ ਇਜ਼ਾਫਾ ਕੀਤਾ ਗਿਆ, ਜੋ ਪਹਿਲੀ ਦਸੰਬਰ ਤੋਂ ਪੂਰੇ ਪੰਜਾਬ ‘ਚ ਲਾਗੂ ਹੋ ਜਾਵੇਗਾ। ਇਸ ਨਾਲ ਦੁੱਧ ਦੇ ਭਾਅ ਵਧਣ ਕਾਰਨ ਆਮ ਲੋਕਾਂ ‘ਤੇ ਇਸ ਦਾ ਅਸਰ ਪਵੇਗਾ।

ਹੋਰ ਪੜ੍ਹੋ: ਸੋਨਾ-ਚਾਂਦੀ ਦੀਆਂ ਕੀਮਤਾਂ ‘ਚ ਵਾਧਾ ਜਾਰੀ, ਜਾਣੋ, ਅੱਜ ਦੇ ਭਾਅ

Milk Priceਡੇਅਰੀ ਫਾਰਮਰਾਂ ਦਾ ਕਹਿਣਾ ਹੈ ਕਿ ਤੂੜੀ ਦੇ ਭਾਅ ਵੀ ਲਗਾਤਾਰ ਵਧ ਰਹੇ ਹਨ ਅਤੇ ਫੀਡ ‘ਚ ਕੋਈ ਸਬਸਿਡੀ ਵੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਡੇਅਰੀ ਫਾਰਮਰਾਂ ਵਲੋਂ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਡੇਅਰੀ ਫਾਰਮਰਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਵੱਡੀ ਗਿਣਤੀ ‘ਚ ਡੇਅਰੀਆਂ ਬੰਦ ਹੋ ਰਹੀਆਂ ਹਨ।

-PTC News