Sat, Apr 20, 2024
Whatsapp

ਲੁਧਿਆਣਾ: ਖੇਤਾਂ 'ਚੋਂ ਮਿਲੀ ਨਬਾਲਗ ਲੜਕੀ ਦੀ ਲਾਸ਼, ਲੋਕਾਂ 'ਚ ਡਰ ਦਾ ਮਾਹੌਲ

Written by  Jashan A -- May 17th 2019 02:38 PM
ਲੁਧਿਆਣਾ: ਖੇਤਾਂ 'ਚੋਂ ਮਿਲੀ ਨਬਾਲਗ ਲੜਕੀ ਦੀ ਲਾਸ਼, ਲੋਕਾਂ 'ਚ ਡਰ ਦਾ ਮਾਹੌਲ

ਲੁਧਿਆਣਾ: ਖੇਤਾਂ 'ਚੋਂ ਮਿਲੀ ਨਬਾਲਗ ਲੜਕੀ ਦੀ ਲਾਸ਼, ਲੋਕਾਂ 'ਚ ਡਰ ਦਾ ਮਾਹੌਲ

ਲੁਧਿਆਣਾ: ਖੇਤਾਂ 'ਚੋਂ ਮਿਲੀ ਨਬਾਲਗ ਲੜਕੀ ਦੀ ਲਾਸ਼, ਲੋਕਾਂ 'ਚ ਡਰ ਦਾ ਮਾਹੌਲ,ਲੁਧਿਆਣਾ: ਲੁਧਿਆਣਾ ਦੇ ਪਿੰਡ ਕਨੀਜਾ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਦਰਅਸਲ ਪਿੰਡ ਦੇ ਖੇਤਾਂ ਵਿੱਚੋਂ ਇੱਕ ਅਣਪਛਾਤੀ ਨਬਾਲਗ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। [caption id="attachment_296318" align="aligncenter" width="300"]ldh ਲੁਧਿਆਣਾ: ਖੇਤਾਂ 'ਚੋਂ ਮਿਲੀ ਨਬਾਲਗ ਲੜਕੀ ਦੀ ਲਾਸ਼, ਲੋਕਾਂ 'ਚ ਡਰ ਦਾ ਮਾਹੌਲ[/caption] ਹੋਰ ਪੜ੍ਹੋ:ਆਈ.ਸੀ.ਆਈ.ਸੀ. ਬੈਂਕ ਦੀ ਸੀ.ਈ.ਓ. ਚੰਦਾ ਕੋਚਰ ਨੇ ਦਿੱਤਾ ਅਸਤੀਫ਼ਾ ,ਸੰਦੀਪ ਬਖ਼ਸ਼ੀ ਹੋਣਗੇ ਅਗਲੇ ਸੀ.ਈ.ਓ. ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਲੜਕੀ ਦੀ ਉਮਰ ਲਗਭੱਗ 16-17 ਸਾਲ ਦੱਸੀ ਜਾ ਰਹੀ ਹੈ। ਲਾਸ਼ ਦੇ ਗਲੇ 'ਤੇ ਨਿਸ਼ਾਨ ਪਾਏ ਗਏ ਹਨ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲੜਕੀ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰੀਰ 'ਤੇ ਹੋਰ ਵੀ ਨਿਸ਼ਾਨ ਪਾਏ ਗਏ ਹਨ। ਹੋਰ ਪੜ੍ਹੋ:ਸਹੁਰਾ ਪਰਿਵਾਰ ਕਰਦਾ ਸੀ ਤੰਗ, ਅੱਕੇ ਨੌਜਵਾਨ ਚੁੱਕਿਆ ਇਹ ਕਦਮ [caption id="attachment_296319" align="aligncenter" width="300"]ldh ਲੁਧਿਆਣਾ: ਖੇਤਾਂ 'ਚੋਂ ਮਿਲੀ ਨਬਾਲਗ ਲੜਕੀ ਦੀ ਲਾਸ਼, ਲੋਕਾਂ 'ਚ ਡਰ ਦਾ ਮਾਹੌਲ[/caption] ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਥਾਣਾ ਮੇਹਰਬਾਨ ਇੰਚਾਰਜ ਜਰਨੈਲ ਸਿੰਘ ਵਲੋਂ ਪਿੰਡ ਦੇ ਸਰਪੰਚ ਦੇ ਬਿਆਨਾਂ ਦੇ ਆਧਾਰ 'ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਫ਼ਿਲਹਾਲ ਪੁਲਿਸ ਵਲੋਂ ਜਾਂਚ ਜਾਰੀ ਹੈ।ਪੁਲਿਸ ਦਾ ਕਹਿਣਾ ਹੈ ਕਿ ਜਲਦੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News


Top News view more...

Latest News view more...