ਮੁਕੇਸ਼ ਅੰਬਾਨੀ ਦੇ ਬੇਟੇ ਦੇ ਵਿਆਹ ‘ਚ ਲੁਧਿਆਣਾ ਦੇ ਢੋਲਾਂ ‘ਤੇ ਬਾਲੀਵੁੱਡ ਸਿਤਾਰਿਆਂ ਨੇ ਪਾਇਆ ਭੰਗੜਾ, ਦੇਖੋ ਤਸਵੀਰਾਂ

ਮੁਕੇਸ਼ ਅੰਬਾਨੀ ਦੇ ਬੇਟੇ ਦੇ ਵਿਆਹ ‘ਚ ਲੁਧਿਆਣਾ ਦੇ ਢੋਲਾਂ ‘ਤੇ ਬਾਲੀਵੁੱਡ ਸਿਤਾਰਿਆਂ ਨੇ ਪਾਇਆ ਭੰਗੜਾ, ਦੇਖੋ ਤਸਵੀਰਾਂ,ਲੁਧਿਆਣਾ: ਪਿਛਲੇ ਦਿਨੀਂ ਦੇਸ਼ ਦੇ ਸਭ ਤੋਂ ਆਮਿਰ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਦੀ ਰਾਇਲ ਵੈਡਿੰਗ ਹੋਈ। ਜਿਸ ‘ਚ ਜਿੱਥੇ ਸੈਲੀਬ੍ਰਿਟੀਜ਼ ਦਾ ਤਾਂਤਾ ਲੱਗਾ ਰਿਹਾ, ਉਥੇ ਹੀ ਵਿਆਹ ‘ਚ ਪੰਜਾਬੀਅਤ ਦੀ ਝਲਕ ਵੀ ਦੇਖਣ ਨੂੰ ਮਿਲੀ।ਇਸ ਵਿਆਹ ‘ਚ ਢੋਲ ‘ਤੇ ਭੰਗੜੇ ਪਾਏ ਗਏ।

ਲੁਧਿਆਣਾ ਦੇ 21 ਢੋਲੀਆਂ ਦੀ ਤਾਲ ‘ਤੇ ਭੰਗੜਾ ਟੀਮ ਨੇ ਪੰਜਾਬੀ ਡਾਂਸ ਪੇਸ਼ ਕਰਕੇ ਪੰਜਾਬੀ ਕਲਚਰ ਦਾ ਅਹਿਸਾਸ ਕਰਵਾ ਦਿੱਤਾ।ਭਾਵੇਂ ਇਹ ਵਿਆਹ ਗੁਜਰਾਤੀ ਸੀ ਪਰ ਜਦੋਂ ਪੰਜਾਬ ਦਾ ਢੋਲ ਵੱਜਿਆ ਤਾਂ ਹਰ ਕੋਈ ਨੱਚਣ ਲਈ ਮਜਬੂਰ ਹੋ ਗਿਆ।

ਦੱਸ ਦੇਈਏ ਕਿ ਲੁਧਿਆਣਾ ਦੀ ਇਵੈਂਟ ਪਲਾਨਰ ਕੰਪਨੀ ਦੇ ਮਾਲਕ ਕਰਨ ਵਾਹੀ ਅਤੇ ਭਾਨੂੰ ਆਹੂਜਾ ਨੇ ਸ਼ਾਹੀ ਵਿਆਹ ‘ਚ ਪੰਜਾਬੀ ਕਲਚਰਲ ਇਵੈਂਟ ਨੂੰ ਆਰਗੇਨਾਈਜ਼ ਕੀਤਾ ਸੀ। ਕਰਨ ਵਾਹੀ ਨੇ ਦੱਸਿਆ ਕਿ ਆਕਾਸ਼ ਅੰਬਾਨੀ ਦੇ ਵਿਆਹ ਦਾ ਹਿੱਸਾ ਬਣ ਕੇ ਉਨ੍ਹਾਂ ਦਾ ਸੁਪਨਾ ਪੂਰਾ ਹੋਇਆ ਹੈ।

ਕਰਨ ਨੇ ਦੱਸਿਆ ਕਿ ਵਿਆਹ ਤੋਂ ਦੋ ਦਿਨ ਪਹਿਲਾਂ ਹੀ ਪਰਫਾਰਮੈਂਸ ਦੇਣ ਲਈ ਉਨ੍ਹਾਂ ਨੂੰ ਕਾਲ ਆਈ ਸੀ। ਇਸ ਤੋਂ ਬਾਅਦ ਕੰਪਨੀ ਦੇ ਸਾਰੇ ਪ੍ਰੋਫੈਸ਼ਨਲਸ ਤਿਆਰੀਆਂ ‘ਚ ਜੁਟ ਗਏ। ਕੰਪਨੀ ਦੇ 21 ਢੋਲੀਆਂ ਅਤੇ ਭੰਗੜਾ ਟੀਮ ‘ਚ ਸ਼ਾਮਲ 10 ਮੈਂਬਰਾਂ ਨੇ ਬਾਲੀਵੁੱਡ ਗਾਇਕ ਮੀਕਾ ਸਿੰਘ ਦੇ ਨਾਲ ਪਰਫਾਰਮੈਂਸ ਦਿੱਤੀ।

-PTC News