ਪੰਜਾਬ ਪੁਲਿਸ ਦੀ ਅਨੋਖੀ ਪਹਿਲ, ਰਾਤ ਨੂੰ ਸੁਰੱਖਿਅਤ ਛੱਡਣਗੇ ਔਰਤਾਂ ਨੂੰ ਘਰ !!!

Punjab Police

ਪੰਜਾਬ ਪੁਲਿਸ ਦੀ ਅਨੋਖੀ ਪਹਿਲ, ਰਾਤ ਨੂੰ ਸੁਰੱਖਿਅਤ ਛੱਡਣਗੇ ਔਰਤਾਂ ਨੂੰ ਘਰ !!!,ਲੁਧਿਆਣਾ: ਜੇਕਰ ਔਰਤਾਂ ਰਾਤ ਦੇ ਸਮੇਂ ਸੜਕ ‘ਤੇ ਇਕੱਲੀਆਂ ਹਨ ਤੇ ਘਰ ਜਾਣ ਦੇ ਲਈ ਆਟੋ ਜਾਂ ਕੈਬ ਵਿੱਚ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ ਤਾਂ ਹੁਣ ਪੁਲਿਸ ਉਹਨਾਂ ਦੀ ਮਦਦ ਕਰੇਗੀ।

Punjab Police ਇਹਨਾਂ ਹਾਲਾਤਾਂ ‘ਚ ਉਹ ਸਿਰਫ ਹੈਲਪਲਾਈਨ ਨੰਬਰ 1091 ਜਾਂ ਫਿਰ 78370-18555 ‘ਤੇ ਕਾਲ ਕਰ ਕੇ ਪੁਲਿਸ ਦੀ ਮਦਦ ਲੈ ਸਕਦੀਆਂ ਹਨ।ਕੰਟਰੋਲ ਰੂਮ ‘ਚ ਔਰਤਾਂ ਦੀਆਂ ਲੋਕੇਸ਼ਨ ਪੁੱਛਣ ਤੋਂ ਬਾਅਦ ਪੁਲਿਸ ਮਦਦ ਦੇ ਲਈ ਹੱਥ ਵਧਾਏਗੀ।

ਹੋਰ ਪੜ੍ਹੋ: ਸਿੱਖ ਤੋਂ ਮੁਸਲਿਮ ਬਣੀ ਲੜਕੀ ਨੂੰ ਆਈਐਸ ‘ਚ ਸ਼ਾਮਲ ਹੋਣ ਦੀ ਕੋਸ਼ਿਸ਼ ‘ਚ ਹੋਈ ਜੇਲ੍ਹ

ਤੁਹਾਨੂੰ ਦੱਸ ਦੇਈਏ ਕਿ ਨਜ਼ਦੀਕੀ ਮਹਿਲਾ ਪੀ ਸੀ ਆਰ ਦਸਤਾ ,ਕੰਟਰੋਲ ਰੂਮ ਦੀ ਕਾਰ ਜਾਂ ਫਿਰ ਪੁਲਿਸ ਸਟੇਸ਼ਨ ਦੇ ਡਿਊਟੀ ਅਫ਼ਸਰ ਦੀ ਕਾਰ ਔਰਤਾਂ ਦੇ ਕੋਲ਼ ਪੁੱਜਣ ਗਈਆਂ।

Punjab Policeਇਸ ਸਬੰਧ ਵਿੱਚ ਪੁਲਿਸ ਕੰਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਚੰਡੀਗੜ੍ਹ ਤੋਂ ਬਾਅਦ ਹੁਣ ਲੁਧਿਆਣਾ ਪੁਲਿਸ ਨੇ ਇਹ ਸੁਵਿਧਾ ਦੇਣ ਦੀ ਪਹਿਲ ਕੀਤੀ ਹੈ। ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਪੁਲਿਸ ਔਰਤਾਂ ਦੀ ਮਦਦ ਦੇ ਲਈ ਕੰਮ ਕਰੇਗੀ। ਇਸ ਯੋਜਨਾ ਨੂੰ ਸਿਰੇ ਚੜ੍ਹਾਉਣ ਲਈ ਕੁੱਝ ਐਕਟਿਵਾ ਦੇ ਨਾਲ਼ ਪੁਲੀਸ ਕਰਮੀਆਂ ਨੂੰ ਮੈਦਾਨ ‘ਚ ਉੱਤਾਰ ਦਿੱਤਾ ਗਿਆ ਹੈ। ਇਹ ਔਰਤ ਪੁਲਿਸ ਕਰਮੀ ਦਿਨ ਰਾਤ ਮਦਦ ਲਈ ਉਪਲੱਬਧ ਹੋਣਗੇ।

-PTC News