50 ਲੱਖ ਦੀ ਸਮੈਕ ਸਮੇਤ ਨਸ਼ਾ ਤਸਕਰ ਚੜ੍ਹਿਆ ਪੁਲਿਸ ਅੜਿੱਕੇ

50 ਲੱਖ ਦੀ ਸਮੈਕ ਸਮੇਤ ਨਸ਼ਾ ਤਸਕਰ ਚੜ੍ਹਿਆ ਪੁਲਿਸ ਅੜਿੱਕੇ,ਲੁਧਿਆਣਾ: ਐੱਸ. ਟੀ. ਐੱਫ. ਦੀ ਟੀਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਨੇ 50 ਲੱਖ ਦੀ ਸਮੈਕ ਸਮੇਤ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ। ਇਹ ਸਫਲਤਾ ਪੁਲਿਸ ਨੂੰ ਉਸ ਸਮੇਂ ਮਿਲੀ, ਜਦੋਂ ਉਹਨਾਂ ਨੇ ਚੰਡੀਗੜ੍ਹ ਰੋਡ ‘ਤੇ ਨਾਕਾਬੰਦੀ ਕੀਤੀ ਸੀ।

ਪੁਲਿਸ ਮੁਤਾਬਕ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਚੰਡੀਗੜ੍ਹ ਰੋਡ ਦੇ ਨੇੜੇ ਆਪਣੇ ਗਾਹਕਾਂ ਨੂੰ ਸਮੈਕ ਦੀ ਖੇਪ ਸਪਲਾਈ ਕਰਨ ਆ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਨੌਜਵਾਨ ਨੂੰ ਕਾਬੂ ਕਰ ਲਿਆ, ਜਦੋਂ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 190 ਗ੍ਰਾਮ ਸਮੈਕ ਬਰਾਮਦ ਹੋਈ।

ਹੋਰ ਪੜ੍ਹੋ: ਵਿਆਹ ਦੀਆਂ ਖਬਰਾਂ ਨੂੰ ਲੈ ਕੇ ਬੋਲਿਆ ਸਿੱਧੂ ਮੂਸੇਵਾਲਾ, ਦਿੱਤਾ ਠੋਕਵਾਂ ਜਵਾਬ, ਦੇਖੋ ਵੀਡੀਓ

Arrestedਫੜੇ ਗਏ ਨਸ਼ਾ ਤਸਕਰ ਦੀ ਪਹਿਚਾਣ ਹਰਮੇਲ ਸਿੰਘ ਲਾਡੀ ਵਜੋਂ ਕੀਤੀ ਗਈ। ਉਸ ਕੋਲੋਂ ਫੜੀ ਗਈ ਸਮੈਕ ਦੀ ਕੀਮਤ 50 ਲੱਖ ਦੇ ਕਰੀਬ ਮੰਨੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News