ਲੁਧਿਆਣਾ: ਜੇਲ੍ਹ ‘ਚ ਬੇਟੇ ਨੂੰ ਮਿਲਣ ਆਈ ਮਹਿਲਾ ਦੇ ਪ੍ਰਾਈਵੇਟ ਪਾਰਟ ‘ਚੋਂ ਗੋਲੀਆਂ ਬਰਾਮਦ, ਮਾਮਲਾ ਦਰਜ

ਲੁਧਿਆਣਾ: ਜੇਲ੍ਹ ‘ਚ ਬੇਟੇ ਨੂੰ ਮਿਲਣ ਆਈ ਮਹਿਲਾ ਦੇ ਪ੍ਰਾਈਵੇਟ ਪਾਰਟ ‘ਚੋਂ ਗੋਲੀਆਂ ਬਰਾਮਦ, ਮਾਮਲਾ ਦਰਜ,ਲੁਧਿਆਣਾ: ਪੰਜਾਬ ‘ਚ ਵਗ ਨਸ਼ਿਆਂ ਦਾ ਛੇਵਾਂ ਦਰਿਆ ਲਗਾਤਾਰ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਿਹਾ ਹੈ। ਸੂਬੇ ‘ਚ ਸ਼ਰਾਰਤੀ ਅਨਸਰਾਂ ਵੱਲੋਂ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਹੈ, ਜਿਸ ਵਿੱਚ ਔਰਤਾਂ ਵੀ ਸਰਗਰਮ ਹੋ ਰਹੀਆਂ ਹਨ।

ਜਿਸ ਦਾ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿਥੇ ਕੇਂਦਰੀ ਜੇਲ ‘ਚ ਬੰਦ ਹਵਾਲਾਤੀ ਬੇਟੇ ਨਾਲ ਮੁਲਾਕਾਤ ਕਰਨ ਆਈ ਔਰਤ ਦੀ ਤਲਾਸ਼ੀ ਦੌਰਾਨ ਪ੍ਰਾਈਵੇਟ ਪਾਰਟ ‘ਚੋਂ ਲੁਕੋਈਆਂ ਗੋਲੀਆਂ ਬਰਾਮਦ ਹੋਈਆਂ।

ਹੋਰ ਪੜ੍ਹੋ:5 ਸਾਲਾ ਬੱਚੀ ਨੂੰ ਬੋਰੀ ‘ਚ ਬੰਦ ਕਰਕੇ ਕੁੱਟਣ ਵਾਲੀ ਮਤਰੇਈ ਮਾਂ ਗ੍ਰਿਫਤਾਰ

ਦੱਸਿਆ ਜਾ ਰਿਹਾ ਹੈ ਕਿ ਔਰਤ ਜੇਲ ‘ਚ ਬੰਦ ਆਪਣੇ ਬੇਟੇ ਨਾਲ ਮੁਲਾਕਾਤ ਕਰਨ ਆਈ ਸੀ। ਮੁਲਾਕਾਤ ਦਰਜ ਕਰਵਾਉਣ ਉਪਰੰਤ ਜੇਲ ਕੰਪਲੈਕਸ ‘ਚ ਸਥਾਪਤ ਤਲਾਸ਼ੀ ਰੂਮ ‘ਚ ਮਹਿਲਾ ਕਾਂਸਟੇਬਲ ਸੁਖਵਿੰਦਰ ਕੌਰ ਨੇ ਜਦੋਂ ਮੁਲਾਕਾਤੀ ਔਰਤਦੀ ਤਲਾਸ਼ੀ ਲਈ ਤਾਂ ਉਸ ਦੇ ਪ੍ਰਾਈਵੇਟ ਪਾਰਟ ‘ਚ ਲੁਕੋਈਆਂ 80 ਦੇ ਕਰੀਬ ਗੋਲੀਆਂ ਬਰਾਮਦ ਕੀਤੀਆਂ। ਪੁਲਿਸ ਨੇ ਔਰਤ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News