Advertisment

ਪੀਟੀਸੀ ਨਿਊਜ਼ ਦੀ ਖਬਰ ਦਾ ਅਸਰ: ਬਿੱਟੂ ਦੇ ਰੋਡ ਸ਼ੋਅ 'ਚ ਚੱਲੀ ਸ਼ਰਾਬ ਦੇ ਮਾਮਲੇ 'ਚ ਹੋਈ ਕਾਰਵਾਈ, ਕਾਂਗਰਸੀ ਵਰਕਰਾਂ ਖਿਲਾਫ ਮਾਮਲਾ ਦਰਜ

author-image
Jashan A
Updated On
New Update
ਪੀਟੀਸੀ ਨਿਊਜ਼ ਦੀ ਖਬਰ ਦਾ ਅਸਰ: ਬਿੱਟੂ ਦੇ ਰੋਡ ਸ਼ੋਅ 'ਚ ਚੱਲੀ ਸ਼ਰਾਬ ਦੇ ਮਾਮਲੇ 'ਚ ਹੋਈ ਕਾਰਵਾਈ, ਕਾਂਗਰਸੀ ਵਰਕਰਾਂ ਖਿਲਾਫ ਮਾਮਲਾ ਦਰਜ
Advertisment
ਪੀਟੀਸੀ ਨਿਊਜ਼ ਦੀ ਖਬਰ ਦਾ ਅਸਰ: ਬਿੱਟੂ ਦੇ ਰੋਡ ਸ਼ੋਅ 'ਚ ਚੱਲੀ ਸ਼ਰਾਬ ਦੇ ਮਾਮਲੇ 'ਚ ਹੋਈ ਕਾਰਵਾਈ, ਕਾਂਗਰਸੀ ਵਰਕਰਾਂ ਖਿਲਾਫ ਮਾਮਲਾ ਦਰਜ,ਲੁਧਿਆਣਾ: ਬੀਤੇ ਦਿਨ ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਵੱਲੋਂ ਇੱਕ ਵਾਰ ਫਿਰ ਤੋਂ ਲੁਧਿਆਣਾ ਤੋਂ ਟਿਕਟ ਦਿੱਤੇ ਜਾਣ ਤੋਂ ਬਾਅਦ ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਰੋਡ ਸ਼ੋਅ ਕੱਢਿਆ ਗਿਆ। ਜਿਸ 'ਚ ਕਾਂਗਰਸੀ ਵਰਕਰਾਂ ਵੱਲੋਂ ਜੰਮ ਕੇ ਚੋਣ ਜਾਬਤੇ ਦੀ ਉਲੰਘਣਾ ਕੀਤੀ ਗਈ। ਇਸ ਰੋਡ ਸ਼ੋਅ ‘ਚ ਸ਼ਰੇਆਮ ਸ਼ਰਾਬ ਵੀ ਚਲਾਈ ਗਈ ਤੇ ਕਾਫਲੇ ਦੀ ਗੱਡੀ ‘ਤੇ ਬੈਨਰ ਲਗਾ ਕੇ ਕਾਂਗਰਸੀ ਸ਼ਰਾਬ ਦੇ ਜਾਮ ਲਗਾਉਂਦੇ ਫੜ੍ਹੇ ਗਏ। ldh ਪੀਟੀਸੀ ਨਿਊਜ਼ ਦੀ ਖਬਰ ਦਾ ਅਸਰ: ਬਿੱਟੂ ਦੇ ਰੋਡ ਸ਼ੋਅ 'ਚ ਚੱਲੀ ਸ਼ਰਾਬ ਦੇ ਮਾਮਲੇ 'ਚ ਹੋਈ ਕਾਰਵਾਈ, ਕਾਂਗਰਸੀ ਵਰਕਰਾਂ ਖਿਲਾਫ ਮਾਮਲਾ ਦਰਜ ਇਸ ਮਾਮਲੇ 'ਚ ਪੀਟੀਸੀ ਨਿਊਜ਼ ਵੱਲੋਂ ਖਬਰ ਚਲਾਈ ਗਈ ਸੀ, ਜਿਸ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ। ਖਬਰ ਚਲਾਏ ਜਾਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਕੀਤੀ ਤੇ ਪਬਲਿਕ ਸਥਾਨ 'ਤੇ ਸ਼ਰਾਬ ਦਾ ਸੇਵਨ ਕਰਨ ਦੇ ਦੋਸ਼ 'ਚ ਪੁਲਿਸ ਨੇ ਕਾਂਗਰਸੀ ਵਰਕਰਾਂ 'ਤੇ ਮਾਮਲਾ ਦਰਜ ਕਰ ਉਹਨਾਂ ਨੂੰ ਹਿਰਾਸਤ 'ਚ ਲਿਆ। ਮਿਲੀ ਜਾਣਕਾਰੀ ਮੁਤਾਬਕ ਹਿਰਾਸਤ 'ਚ ਲਏ ਗਏ ਵਿਅਕਤੀਆਂ 'ਚ ਕਾਂਗਰਸੀ ਕੌਂਸਲਰ ਪੂਨਮ ਮਲਹੋਤਰਾ ਦਾ ਪੁੱਤ ਰੋਹਿਤ ਮਲਹੋਤਰਾ ਵੀ ਸ਼ਾਮਲ ਹੈ। ਹੋਰ ਪੜ੍ਹੋ:ਨਹੀਂ ਰੁਕਿਆ ਵੀਆਈਪੀ ਕਲਚਰ,ਕਾਂਗਰਸ ਦੇ ਕਈ ਆਗੂਆਂ ਨੂੰ ਮਿਲੇ ਗੰਨਮੈਨ ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਜਿਸ ਦੌਰਾਨ ਲੁਧਿਆਣਾ ਤੋਂ ਟਿਕਟ ਦਿੱਤੇ ਜਾਣ ਤੋਂ ਬਾਅਦ ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਰੋਡ ਸ਼ੋਅ ਕੱਢਿਆ ਗਿਆ। ldh ਪੀਟੀਸੀ ਨਿਊਜ਼ ਦੀ ਖਬਰ ਦਾ ਅਸਰ: ਬਿੱਟੂ ਦੇ ਰੋਡ ਸ਼ੋਅ 'ਚ ਚੱਲੀ ਸ਼ਰਾਬ ਦੇ ਮਾਮਲੇ 'ਚ ਹੋਈ ਕਾਰਵਾਈ, ਕਾਂਗਰਸੀ ਵਰਕਰਾਂ ਖਿਲਾਫ ਮਾਮਲਾ ਦਰਜ ਇਸ ਰੋਡ ਸ਼ੋਅ ‘ਚ ਚੋਣ ਜਾਬਤੇ ਦੀ ਉਲੰਘਣਾ ਸਾਫ ਤੌਰ ‘ਤੇ ਕੀਤੀ ਗਈ ਅਤੇ ਵੱਡੀ ਸੰਖਿਆ ‘ਚ ਬੈਨਰ, ਪੋਸਟਰ ਅਤੇ ਪਬਲਿਕ ਨੂੰ ਇਕੱਠਾ ਕਰ ਟ੍ਰੈਫਿਕ ਜਾਮ ਕਰ ਦਿੱਤਾ। ਇਸ ਮਾਮਲੇ ਤੋਂ ਬਾਅਦ ਕਾਂਗਰਸ ਸਾਂਸਦ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ ਹਨ। -PTC News-
punjabi-news latest-punjabi-news ludhiana-news latest-ludhiana-news ludhiana-news-in-punjabi news-in-punjabi loksabhaelections2019 loksabhaelections2019-news latest-loksabhaelections2019-news ravneet-bittu-road-show-news
Advertisment

Stay updated with the latest news headlines.

Follow us:
Advertisment