Tue, Apr 23, 2024
Whatsapp

ਤੇਜ਼ ਰਫ਼ਤਾਰ ਥਾਰ ਵੜ੍ਹੀ ਕੰਟੇਨਰ ਹੇਠ, 2 ਸਕੇ ਭਰਾਵਾਂ ਸਮੇਤ 4 ਨੌਜਵਾਨਾਂ ਦੀ ਮੌਤ

Written by  Jashan A -- December 23rd 2019 11:07 AM
ਤੇਜ਼ ਰਫ਼ਤਾਰ ਥਾਰ ਵੜ੍ਹੀ ਕੰਟੇਨਰ ਹੇਠ, 2 ਸਕੇ ਭਰਾਵਾਂ ਸਮੇਤ 4 ਨੌਜਵਾਨਾਂ ਦੀ ਮੌਤ

ਤੇਜ਼ ਰਫ਼ਤਾਰ ਥਾਰ ਵੜ੍ਹੀ ਕੰਟੇਨਰ ਹੇਠ, 2 ਸਕੇ ਭਰਾਵਾਂ ਸਮੇਤ 4 ਨੌਜਵਾਨਾਂ ਦੀ ਮੌਤ

ਤੇਜ਼ ਰਫ਼ਤਾਰ ਥਾਰ ਵੜ੍ਹੀ ਕੰਟੇਨਰ ਹੇਠ, 2 ਸਕੇ ਭਰਾਵਾਂ ਸਮੇਤ 4 ਨੌਜਵਾਨਾਂ ਦੀ ਮੌਤ,ਲੁਧਿਆਣਾ: ਲੁਧਿਆਣਾ-ਮੋਗਾ ਰੋਡ 'ਤੇ ਪੈਂਦੇ ਪਿੰਡ ਪੰਡੋਰੀ ਦੇ ਨਜ਼ਦੀਕ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇਕ ਥਾਰ ਜੀਪ ਆਪਣੇ ਅੱਗੇ ਜਾ ਰਹੇ ਕੰਟੇਨਰ ਹੇਠਾਂ ਜਾ ਵੜੀ। Road Accidentਇਸ ਹਾਦਸੇ 'ਚ 2 ਸਕੇ ਭਰਾਵਾਂ ਸਮੇਤ 2 ਹੋਰ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਬਲਕਰਨ ਸਿੰਘ, ਬਲਤੇਜ ਸਿੰਘ, ਅਰਮਾਨਦੀਪ ਸਿੰਘ, ਏਕਮਦੀਪ ਸਿੰਘ ਵਜੋਂ ਹੋਈ ਹੈ। ਹੋਰ ਪੜ੍ਹੋ: ਮਨੀਕਰਨ ਸਾਹਿਬ ਦੇ ਦਰਸਨਾਂ ਤੋਂ ਵਾਪਸ ਆ ਰਹੇ 2 ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਗੱਡੀ ਦੇ ਵੀ ਪਰਖਚੇ ਉੱਡ ਗਏ। ਮਿਲੀ ਜਾਣਕਾਰੀ ਮੁਤਾਬਕ ਚਾਰ ਨੌਜਵਾਨ ਇਕ ਥਾਰ ਜੀਪ 'ਚ ਸਵਾਰ ਹੋ ਕੇ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ, ਜਿਵੇਂ ਹੀ ਉਹ ਪੰਡੋਰੀ ਦੇ ਨਜ਼ਦੀਕ ਪਹੁੰਚੇ ਤਾਂ ਉਸ ਦੇ ਅੱਗੇ ਜਾ ਰਹੇ ਕੰਟੇਨਰ ਦੇ ਪਿੱਛੇ ਉਨ੍ਹਾਂ ਦੀ ਥਾਰ ਜਾ ਵੜੀ, ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ। Road Accidentਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਲਾਸ਼ਾਂ ਨੂੰ ਬਰਾਮਦ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...