ਲੁਧਿਆਣਾ: ਇੱਕ ਵਾਰ ਫਿਰ ਮੀਡੀਆ ਨਾਲ ਭਿੜਿਆ ਸਿੱਧੂ ਮੂਸੇਵਾਲਾ, ਦੇਖੋ ਤਸਵੀਰਾਂ

Sidhu Moosewala

ਲੁਧਿਆਣਾ: ਇੱਕ ਵਾਰ ਫਿਰ ਮੀਡੀਆ ਨਾਲ ਭਿੜਿਆ ਸਿੱਧੂ ਮੂਸੇਵਾਲਾ, ਦੇਖੋ ਤਸਵੀਰਾਂ,ਲੁਧਿਆਣਾ: ਲੁਧਿਆਣਾ ਦੇ ਆਰ. ਟੀ. ਆਈ ਵਰਕਰ ਕੁਲਦੀਪ ਸਿੰਘ ਖਹਿਰਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਨੂੰ ਲੁਧਿਆਣਾ ਦੇ ਏ.ਸੀ.ਪੀ (ਸਾਊਥ) ਕੋਲ ਪੇਸ਼ ਹੋਣ ਲਈ ਸੰਮਨ ਭੇਜੇ ਗਏ ਸਨ।

ਜਿਸ ਤੋਂ ਬਾਅਦ ਅੱਜ ਸਿੱਧੂ ਮੂਸੇਵਾਲਾ ਏ.ਸੀ.ਪੀ ਕੋਲ ਪੇਸ਼ ਹੋਣ ਲਈ ਆਏ।ਇਸ ਦੌਰਾਨ ਸਿੱਧੂ ਮੂਸੇਵਾਲਾ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ,ਮੀਡੀਆ ਦੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਤੇ ਉਸ ‘ਤੇ ਪੱਤਰਕਾਰਾਂ ਮਨਾਲ ਧੱਕਾ-ਮੁੱਕੀ ਕਰਨ ਦੇ ਇਲਜ਼ਾਮ ਲੱਗ ਰਹੇ ਹਨ।

ਹੋਰ ਪੜ੍ਹੋ: ਸਿੱਧੂ ਨੇ ਅੰਮ੍ਰਿਤਸਰ ਹਾਦਸੇ ਨੂੰ ਦੱਸਿਆ “ਕੁਦਰਤੀ ਕਹਿਰ”, ਕੈਪਟਨ ਨੇ ਦਿੱਤਾ ਇਹ ਜਵਾਬ!! 

Sidhu Moosewalaਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਤੁਸੀਂ ਮੀਡੀਆ ਕਰਮੀ ਤੇ ਸਿੱਧੂ ਮੂਸੇਵਾਲਾ ਨੂੰ ਸਾਫ ਦੇਖ ਸਕਦੇ ਹੋ।

Sidhu Moosewalaਦੱਸ ਦਈਏ ਕਿ ਇਨ੍ਹਾਂ ਦੋਵਾਂ ਗਾਇਕਾਂ ‘ਤੇ ਦੋਸ਼ ਹੈ ਕਿ ਇਨ੍ਹਾਂ ਗਾਇਕਾਂ ਨੇ ਇਕ ਗੀਤ ਰਾਹੀਂ ਹਥਿਆਰਾਂ ਦੀ ਨਾਜ਼ਾਇਜ ਵਰਤੋਂ ਕਰਨ ਅਤੇ ਅਪਰਾਧਾਂ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਨਾਲ ਹੀ ਨੌਜਵਾਨਾਂ ਨੂੰ ਗਲਤ ਦਿਸ਼ਾ ਦਿੱਤੀ ਹੈ।

-PTC News