ਲੁਧਿਆਣਾ ‘ਚ ਵਿਦਿਆਰਥੀ ਨੇ ਹੋਸਟਲ ‘ਚ ਫਾਹਾ ਲਗਾ ਕੇ ਕੀਤੀ ਆਪਣੀ ਜੀਵਨਲੀਲ੍ਹਾ ਸਮਾਪਤ

suicide
ਲੁਧਿਆਣਾ 'ਚ ਵਿਦਿਆਰਥੀ ਨੇ ਹੋਸਟਲ 'ਚ ਫਾਹਾ ਲਗਾ ਕੇ ਕੀਤੀ ਆਪਣੀ ਜੀਵਨਲੀਲ੍ਹਾ ਸਮਾਪਤ

ਲੁਧਿਆਣਾ ‘ਚ ਵਿਦਿਆਰਥੀ ਨੇ ਹੋਸਟਲ ‘ਚ ਫਾਹਾ ਲਗਾ ਕੇ ਕੀਤੀ ਆਪਣੀ ਜੀਵਨਲੀਲ੍ਹਾ ਸਮਾਪਤ,ਲੁਧਿਆਣਾ: ਲੁਧਿਆਣਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਇਹ ਮਾਮਲਾ ਇੱਕ ਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਹੈ।

suicide
ਲੁਧਿਆਣਾ ‘ਚ ਵਿਦਿਆਰਥੀ ਨੇ ਹੋਸਟਲ ‘ਚ ਫਾਹਾ ਲਗਾ ਕੇ ਕੀਤੀ ਆਪਣੀ ਜੀਵਨਲੀਲ੍ਹਾ ਸਮਾਪਤ

ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ‘ਚ ਐੱਮ. ਬੀ. ਬੀ. ਐੱਸ. ਦੇ ਵਿਦਿਆਰਥੀ ਵਲੋਂ ਆਪਣੇ ਹੋਸਟਲ ‘ਚ ਖੁਦਕੁਸ਼ੀ ਕਰ ਲਈ। ਮ੍ਰਿਤਕ ਵਿਦਿਆਰਥੀ ਦੀ ਪਹਿਚਾਣ ਈਸ਼ਾਨ ਭਾਟੀਆ ਵਾਸੀ ਨਵਾਂਸ਼ਹਿਰ ਵਜੋਂ ਹੋਈ ਹੈ। ਵਿਦਿਆਰਥੀ ਲੁਧਿਆਣਾ ‘ਚ ‘ਦਇਆਨੰਦ ਮੈਡੀਕਲ ਕਾਲਜ ਐਂਡ ਹਸਪਤਾਲ’ ‘ਚ ਐੱਮ. ਬੀ. ਬੀ. ਐੱਸ. ਕਰ ਰਿਹਾ ਸੀ।

suicide
ਲੁਧਿਆਣਾ ‘ਚ ਵਿਦਿਆਰਥੀ ਨੇ ਹੋਸਟਲ ‘ਚ ਫਾਹਾ ਲਗਾ ਕੇ ਕੀਤੀ ਆਪਣੀ ਜੀਵਨਲੀਲ੍ਹਾ ਸਮਾਪਤ

ਖਬਰਾਂ ਅਨੁਸਾਰ ਵਿਦਿਆਰਥੀ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲ ਰਿਹਾ ਸੀ ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।

suicide
ਲੁਧਿਆਣਾ ‘ਚ ਵਿਦਿਆਰਥੀ ਨੇ ਹੋਸਟਲ ‘ਚ ਫਾਹਾ ਲਗਾ ਕੇ ਕੀਤੀ ਆਪਣੀ ਜੀਵਨਲੀਲ੍ਹਾ ਸਮਾਪਤ

ਇਸ ਘਟਨਾ ਦਾ ਪਤਾ ਚੱਲਦਿਆਂ ਹੀ ਕਾਲਜ ‘ਚ ਹੜਕੰਪ ਮੱਚ ਗਿਆ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ, ਮੌਕੇ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ‘ਚ ਲੱਗ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ।

-PTC News