Thu, Apr 25, 2024
Whatsapp

ਲੁਧਿਆਣਾ ਸਬਜ਼ੀ ਮੰਡੀ 'ਚ ਹੜਤਾਲ, ਠੇਕੇਦਾਰਾਂ ਦੇ ਖਿਲਾਫ ਮੰਡੀ ਮੁਲਾਜ਼ਮਾਂ ਨੇ ਖੋਲ੍ਹਿਆ ਮੋਰਚਾ

Written by  Jashan A -- July 22nd 2019 03:05 PM -- Updated: July 22nd 2019 03:08 PM
ਲੁਧਿਆਣਾ ਸਬਜ਼ੀ ਮੰਡੀ 'ਚ ਹੜਤਾਲ, ਠੇਕੇਦਾਰਾਂ ਦੇ ਖਿਲਾਫ ਮੰਡੀ ਮੁਲਾਜ਼ਮਾਂ ਨੇ ਖੋਲ੍ਹਿਆ ਮੋਰਚਾ

ਲੁਧਿਆਣਾ ਸਬਜ਼ੀ ਮੰਡੀ 'ਚ ਹੜਤਾਲ, ਠੇਕੇਦਾਰਾਂ ਦੇ ਖਿਲਾਫ ਮੰਡੀ ਮੁਲਾਜ਼ਮਾਂ ਨੇ ਖੋਲ੍ਹਿਆ ਮੋਰਚਾ

ਲੁਧਿਆਣਾ ਸਬਜ਼ੀ ਮੰਡੀ 'ਚ ਹੜਤਾਲ, ਠੇਕੇਦਾਰਾਂ ਦੇ ਖਿਲਾਫ ਮੰਡੀ ਮੁਲਾਜ਼ਮਾਂ ਨੇ ਖੋਲ੍ਹਿਆ ਮੋਰਚਾ,ਲੁਧਿਆਣਾ: ਲੁਧਿਆਣਾ ਦੀ ਸਬਜ਼ੀ ਮੰਡੀ ਦੇ ਵਿੱਚ ਅੱਜ ਮੁਲਾਜ਼ਮਾਂ ਵੱਲੋਂ ਮੁਕੰਮਲ ਹੜਤਾਲ ਕਰ ਦਿੱਤੀ ਗਈ ਹੈ। ਇਸ ਦੌਰਾਨ ਮੰਡੀ 'ਚ ਸੁੰਨ ਪਸਰੀ ਰਹੀ ਅਤੇ ਸਬਜ਼ੀਆਂ ਦੀ ਵਿਕਰੀ ਵੀ ਬੰਦ ਕਰ ਦਿੱਤੀ ਗਈ। ਸਬਜ਼ੀ ਮੰਡੀ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਠੇਕੇਦਾਰ ਵੱਲੋਂ ਮੰਡੀ ਦੇ ਵਿੱਚ ਧੱਕੇਸ਼ਾਹੀ ਕੀਤੀ ਜਾਂਦੀ ਹੈ ਅਤੇ ਆਪਣੀਆਂ ਮਨਮਾਨੀਆਂ ਕੀਤੀਆਂ ਜਾਂਦੀਆਂ ਹਨ। ਹੋਰ ਪੜ੍ਹੋ: ਆਸਟ੍ਰੇਲੀਆ ਬਨਾਮ ਇੰਗਲੈਂਡ: ਲਾਰਡਸ ਦੇ ਮੈਦਾਨ 'ਤੇ ਅੱਜ ਖੇਡਿਆ ਜਾਵੇਗਾ ਮਹਾ ਮੁਕਾਬਲਾ ਇਸੇ ਕਰਕੇ ਉਨ੍ਹਾਂ ਵੱਲੋਂ ਮਜਬੂਰਨ ਇਹ ਕਦਮ ਚੁੱਕਣਾ ਪਿਆ।ਸਬਜ਼ੀ ਮੰਡੀ ਦੇ ਆੜ੍ਹਤੀਆਂ ਅਤੇ ਸਬਜ਼ੀ ਵਿਕਰੇਤਾਵਾਂ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਠੇਕੇਦਾਰਾਂ ਵੱਲੋਂ ਧੱਕੇਸ਼ਾਹੀ ਕੀਤੀ ਜਾਂਦੀ ਹੈ।ਇਸ ਕਰਕੇ ਉਨ੍ਹਾਂ ਦਾ ਰੋਸ ਮੰਡੀ ਬੋਰਡ ਅਤੇ ਸਰਕਾਰ ਦੇ ਖਿਲਾਫ਼ ਹੈ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ 'ਚੋਂ ਠੇਕੇਦਾਰੀ ਸਿਸਟਮ ਖ਼ਤਮ ਕਰ ਦਿੱਤਾ ਜਾਵੇ ਅਤੇ ਕਮੇਟੀ ਦੀ ਚੋਣ ਮੁੜ ਤੋਂ ਕਰਵਾਈ ਜਾਵੇ ਅਤੇ ਜੋ ਵੀ ਫੈਸਲੇ ਮੰਡੀ ਨੇ ਉਹ ਕਮੇਟੀ ਵੱਲੋਂ ਲਏ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਦੇ ਦਿਨਾਂ ਚ ਗੌਰ ਨਹੀਂ ਫਰਮਾਈ ਤਾਂ ਉਹ ਸਬਜ਼ੀ ਮੰਡੀ ਨੂੰ ਮੁਕੰਮਲ ਤੌਰ ਤੇ ਬੰਦ ਕਰ ਦੇਣਗੇ। -PTC News


Top News view more...

Latest News view more...