Sat, Apr 20, 2024
Whatsapp

ਲੁਧਿਆਣਾ: ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਆਡੀਸ਼ਨਾਂ ਦਾ ਸਿਲਸਿਲਾ ਜਾਰੀ, ਮੁੰਡੇ ਕੁੜੀਆਂ ‘ਚ ਭਾਰੀ ਉਤਸ਼ਾਹ 

Written by  Jashan A -- November 22nd 2019 01:49 PM
ਲੁਧਿਆਣਾ: ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਆਡੀਸ਼ਨਾਂ ਦਾ ਸਿਲਸਿਲਾ ਜਾਰੀ, ਮੁੰਡੇ ਕੁੜੀਆਂ ‘ਚ ਭਾਰੀ ਉਤਸ਼ਾਹ 

ਲੁਧਿਆਣਾ: ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਆਡੀਸ਼ਨਾਂ ਦਾ ਸਿਲਸਿਲਾ ਜਾਰੀ, ਮੁੰਡੇ ਕੁੜੀਆਂ ‘ਚ ਭਾਰੀ ਉਤਸ਼ਾਹ 

ਲੁਧਿਆਣਾ: ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਆਡੀਸ਼ਨਾਂ ਦਾ ਸਿਲਸਿਲਾ ਜਾਰੀ, ਮੁੰਡੇ ਕੁੜੀਆਂ ‘ਚ ਭਾਰੀ ਉਤਸ਼ਾਹ,ਲੁਧਿਆਣਾ: ਪੰਜਾਬ ਦੇ ਨੌਜਵਾਨਾਂ ਦੇ ਹੁਨਰ ਨੂੰ ਦੁਨੀਆ ਭਰ 'ਚ ਪਹੁੰਚਾਉਣ ਲਈ ਪੀਟੀਸੀ ਨੈੱਟਵਰਕ ਵੱਲੋਂ ਵੱਖ-ਵੱਖ ਤਰ੍ਹਾਂ ਦੇ ਟੈਲੇੰਟ ਹੰਟ ਸ਼ੋਅ ਕਰਵਾਏ ਜਾਂਦੇ ਹਨ। ਜਿਸ ਦੇ ਤਹਿਤ ਇਸ ਵਾਰ ਹੀ ਮਸ਼ਹੂਰ ਸ਼ੋਅ ‘ਵਾਇਸ ਆਫ਼ ਪੰਜਾਬ’ ਸੀਜ਼ਨ -10’ ਕਰਵਾਇਆ ਜਾ ਰਿਹਾ ਹੈ। ਜਿਸ ਦੇ ਲਈ ਆਡੀਸ਼ਨ ਦਾ ਸਿਲਸਿਲਾ ਜਾਰੀ ਹੈ। ਜਿਸ ਨੂੰ ਲੈ ਕੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। Vopਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਇਆ ਆਡੀਸ਼ਨਾਂ ਦਾ ਕਾਰਵਾਂ ਲਗਾਤਾਰ ਅੱਗੇ ਵੱਧਦਾ ਜਾ ਰਿਹਾ ਹੈ। ਜਿਸ ਦੌਰਾਨ ਅੱਜ ਇਹ ਕਾਰਵਾਂ ਪੰਜਾਬੀ ਗਾਇਕੀ ਦੇ ਗੜ੍ਹ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿੱਚ ਸਵੇਰੇ 9.00 ਵਜੇ ਤੋਂ ਆਡੀਸ਼ਨਾਂ ਦਾ ਸਿਲਸਿਲਾ ਜਾਰੀ ਹੈ। ਸਵੇਰ ਤੋਂ ਹੀ ਇਸ ਕਾਲਜ ਦੇ ਮੈਦਾਨ ਵਿੱਚ ਨੌਜਵਾਨਾਂ ਦੀ ਭੀੜ ਜੁਟ ਰਹੀ ਹੈ।ਲੰਮੀਆਂ ਕਤਾਰਾਂ ਵਿੱਚ ਲੱਗੇ ਹਰ ਨੌਜਵਾਨ ਦੀਆਂ ਅੱਖਾਂ ਵਿੱਚ ਗਾਇਕੀ ਦੇ ਖੇਤਰ ਵਿੱਚ ਕੁਝ ਕਰਨ ਦਾ ਸੁਫ਼ਨਾ ਝਲਕ ਰਿਹਾ ਹੈ। Vopਜੇਕਰ ਤੁਹਾਡੇ ‘ਚ ਵੀ ਹੈ ਕੋਈ ਟੇਲੈਂਟ ਤਾਂ ਆਪਣੀ ਐਂਟਰੀ ਭੇਜਣ ਲਈ ਅੱਜ ਹੀ ਡਾਉਨਲੋਡ ਕਰੋ ‘ਪੀਟੀਸੀ ਪਲੇਅ’ ਐਪ। ‘ਪੀਟੀਸੀ ਪਲੇਅ’ ਐਪ ਡਾਉਨਲੋਡ ਕਰਨ ਤੋਂ ਬਾਅਦ ਕਲਿੱਕ ਕਰੋ ‘ਪੀਟੀਸੀ ਵਾਇਸ ਆਫ਼ ਪੰਜਾਬ’ ਸੀਜ਼ਨ-10 ਦੇ ਫਾਰਮ ’ਤੇ, ਭਰੋ ਆਪਣੀ ਜਾਣਕਾਰੀ ਤੇ ਅੱਪਲੋਡ ਕਰੋ ਆਪਣੀ ਆਵਾਜ਼ ਵਿੱਚ ਰਿਕਾਰਡ ਕੀਤਾ ਕੋਈ ਗਾਣਾ।ਜਿਨ੍ਹਾਂ ਦੀ ਆਵਾਜ਼ ਵਿੱਚ ਹੋਵੇਗਾ ਦਮ , ਉਹਨਾਂ ਨੂੰ ਮਿਲੇਗੀ ‘ਵਾਇਸ ਆਫ਼ ਪੰਜਾਬ’ ਦੇ ਆਡੀਸ਼ਨ ਵਿੱਚ ਸਿੱਧੀ ਐਂਟਰੀ। Vopਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਇਸ ਮਹਾਕੁੰਭ ਵਿੱਚ ਹਿੱਸਾ ਲੈਣ ਲਈ ਹਰ ਪ੍ਰਤੀਭਾਗੀ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਦੌਰਾਨ ਆਡੀਸ਼ਨ ਸਮੇਂ ਹਰ ਪ੍ਰੀਤਭਾਗੀ ਕੋਲ ਆਪਣਾ ਪਹਿਚਾਣ ਪੱਤਰ ਜਾਂ ਅਜਿਹਾ ਸਰਟੀਫ਼ਿਕੇਟ ਹੋਣਾ ਚਾਹੀਦਾ ਹੈ, ਜਿਸ ਰਾਹੀਂ ਉਸ ਦੀ ਪਹਿਚਾਣ ਤੇ ਉਮਰ ਦਾ ਪਤਾ ਲੱਗ ਸਕੇ। ਇਸ ਤੋਂ ਇਲਾਵਾ ਪ੍ਰਤੀਭਾਗੀ ਆਪਣੇ ਨਾਲ ਤਿੰਨ ਤਸਵੀਰਾਂ ਵੀ ਲੈ ਕੇ ਆਉਣ। -PTC News


Top News view more...

Latest News view more...