ਲੁਧਿਆਣਾ ‘ਚ ਧਾਗੇ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ

fire

ਲੁਧਿਆਣਾ ‘ਚ ਧਾਗੇ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ,ਲੁਧਿਆਣਾ: ਲੁਧਿਆਣਾ ਦੇ ਥਾਣਾ ਟਿੱਬਾ ਦੇ ਅਧੀਨ ਪੈਂਦੀ ਮਾਤਾ ਕਰਮ ਕੌਰ ਕਲੋਨੀ ਵਿੱਚ ਵੇਸਟ ਧਾਗੇ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਦੱਸਿਆ ਜਾ ਰਿਹਾ ਹੈ ਕਿ ਅੱਗ ਦੇ ਨਾਲ ਗੋਦਾਮ ਵਿੱਚ ਪਿਆ ਲੱਖਾਂ ਰੁਪਏ ਦਾ ਹੌਜ਼ਰੀ ਦਾ ਵੇਸਟ ਧਾਗਾ ਸੜ ਕੇ ਸੁਆਹ ਹੋ ਗਿਆ।

ਮਿਲੀ ਜਾਣਕਾਰੀ ਅਨੁਸਾਰ ਅੱਗ ਏਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ, ਗੋਦਾਮ ਨੂੰ ਤਾਲਾ ਲੱਗਾ ਹੋਣ ਅਤੇ ਮਾਲਿਕ ਦੇ ਮੌਕੇ ਤੇ ਨਾ ਹੋਣ ਕਰਕੇ ਫਾਇਰ ਕਰਮੀਆਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਅਤੇ ਗੋਦਾਮ ਦੀਆਂ ਦੀਵਾਰਾਂ ਤੋੜ ਕੇ ਅੱਗ ਨੂੰ ਬੁਝਾਉਣਾ ਪਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਫਾਇਰ ਅਫਸਰ ਨੇ ਕਿਹਾ ਕਿ ਅੱਗ ਕਾਫੀ ਜ਼ਿਆਦਾ ਸੀ ਮੌਕੇ ਤੇ 5 ਪਾਣੀ ਦੀਆਂ ਗੱਡੀਆਂ ਦੇ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ।

ਹੋਰ ਪੜ੍ਹੋ:ਤਰਨਤਾਰਨ: ਨਸ਼ੀਲੇ ਪਦਾਰਥਾਂ ਸਮੇਤ ਇੱਕ ਝੋਲਾ ਛਾਪ ਡਾਕਟਰ ਕਾਬੂ

ਦੂਜੇ ਪਾਸੇ ਕਲੋਨੀ ਦੇ ਵਸਨੀਕਾਂ ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਅੱਗ ਭਿਆਨਕ ਹੋਣ ਕਰਕੇ ਸਾਡੇ ਘਰਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ ਅਸੀਂ ਪਹਿਲਾਂ ਕਈ ਵਾਰ ਪ੍ਰਸ਼ਾਸਨ ਅਤੇ ਗੁਦਾਮ ਮਾਲਿਕ ਨੂੰ ਕਹਿ ਚੁੱਕੇ ਹਾਂ ਕਿ ਰਿਹਾਇਸ਼ੀ ਇਲਾਕੇ ਵਿੱਚ ਵੇਸਟ ਧਾਗੇ ਦੇ ਗੋਦਾਮ ਨਹੀਂ ਹੋਣੇ ਚਾਹੀਦੇ।

—PTC News