Advertisment

ਬੇਟੇ ਨੂੰ ਛੱਤ ਤੋਂ ਸੁੱਟਣ ਦੀ ਧਮਕੀ ਦੇ ਕੇ ਪਹਿਲਾ ਵਿਅਕਤੀ ਨੇ ਔਰਤ ਨੂੰ ਕੀਤਾ ਅਗਵਾਹ, ਫਿਰ ਕੀਤਾ ਅਜਿਹਾ ਕੰਮ!!

author-image
Ragini Joshi
New Update
ਬੇਟੇ ਨੂੰ ਛੱਤ ਤੋਂ ਸੁੱਟਣ ਦੀ ਧਮਕੀ ਦੇ ਕੇ ਪਹਿਲਾ ਵਿਅਕਤੀ ਨੇ ਔਰਤ ਨੂੰ ਕੀਤਾ ਅਗਵਾਹ, ਫਿਰ ਕੀਤਾ ਅਜਿਹਾ ਕੰਮ!!
Advertisment
ਬੇਟੇ ਨੂੰ ਛੱਤ ਤੋਂ ਸੁੱਟਣ ਦੀ ਧਮਕੀ ਦੇ ਕੇ ਪਹਿਲਾ ਵਿਅਕਤੀ ਨੇ ਔਰਤ ਨੂੰ ਕੀਤਾ ਅਗਵਾਹ, ਫਿਰ ਕੀਤਾ ਅਜਿਹਾ ਕੰਮ!!,ਲੁਧਿਆਣਾ: ਕੁੱਝ ਦਿਨ ਪਹਿਲਾਂ ਜੇਲ੍ਹ ਤੋਂ ਜ਼ਮਾਨਤ 'ਤੇ ਆਏ ਇੱਕ ਵਿਅਕਤੀ ਨੇ ਮਹਿਲਾ ਦੇ ਬੇਟੇ ਨੂੰ ਛੱਤ ਤੋਂ ਸੁੱਟਣ ਦੀ ਧਮਕੀ ਦੇ ਕੇ ਉਸ ਨੂੰ ਅਗਵਾ ਕਰ ਲਿਆ ਅਤੇ ਫਿਰ ਕਿਸੇ ਘਰ ਵਿੱਚ ਲੈ ਜਾ ਕੇ ਉਸ ਨਾਲ ਜਬਰ-ਜਨਾਹ ਕੀਤਾ ਅਤੇ ਉਸਦੀ ਅਸ਼ਲੀਲ ਵੀਡੀਓ ਬਣਾ ਲਈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਇਸ ਵਿਅਕਤੀ ਨੇ ਉਸ ਨੂੰ ਧਮਕਾਇਆ ਕਿ ਜੇਕਰ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਉਸ ਦੀ ਵੀਡੀਓ ਵਾਇਰਲ ਕਰ ਦੇਵੇਗਾ। ਮਿਲੀ ਜਾਣਕਾਰੀ ਅਨੁਸਾਰ ਪੀੜਤਾ ਲੁਧਿਆਣਾ 'ਚ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ ਅਤੇ ਉਸ ਦੀ ਇੱਕ 12 ਸਾਲ ਦੀ ਲੜਕੀ ਅਤੇ ਅਤੇ 4 ਸਾਲ ਦਾ ਬੇਟਾ ਹੈ। ਹੋਰ ਪੜ੍ਹੋ:ਵੱਡੀ ਮਾਤਰਾ ‘ਚ ਕਰਦਾ ਸੀ ਇਸ ਗੈਰਕਾਨੂੰਨੀ ਚੀਜ਼ ਦਾ ਧੰਦਾ, ਪੁਲਿਸ ਨੇ ਕੀਤਾ ਪਰਦਾਫਾਸ਼ ਸੂਤਰਾਂ ਅਨੁਸਾਰ ਘਟਨਾ ਦੇ ਕੁੱਝ ਦਿਨ ਬਾਅਦ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ , ਜਿਸ ਦੇ ਬਾਅਦ ਕਾਰਵਾਈ ਕਰਦੇ ਹੋਏ ਥਾਣਾ ਡਿਵੀਜਨ ਨੰਬਰ - 7 ਦੀ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਇਸਲਾਮਗੰਜ ਆਰੋਪੀ ਹਰਪ੍ਰੀਤ ਸਿੰਘ ਦੇ ਖਿਲਾਫ ਰੇਪ ਦਾ ਮਾਮਲਾ ਦਰਜ ਕਰ ਲਿਆ ਹੈ। ਉਥੇ ਹੀ, ਪੁਲਿਸ ਪੀੜਤਾ ਦੇ ਭਰਾ ਨੂੰ ਅਗਵਾ ਕਰ ਅਤੇ ਬੇਟੇ ਨੂੰ ਛੱਤ ਤੋਂ ਸੁੱਟਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment