ਕਾਂਗਰਸ ਦੀ ਸਰਕਾਰ ‘ਚ ਲੋਕ ਖੁਦ ਨੂੰ ਕਰ ਰਹੇ ਹਨ ਠੱਗਿਆ ਮਹਿਸੂਸ: ਬਿਕਰਮ ਮਜੀਠੀਆ

yad
ਕਾਂਗਰਸ ਦੀ ਸਰਕਾਰ 'ਚ ਲੋਕ ਖੁਦ ਨੂੰ ਕਰ ਰਹੇ ਹਨ ਠੱਗਿਆ ਮਹਿਸੂਸ: ਬਿਕਰਮ ਮਜੀਠੀਆ

ਕਾਂਗਰਸ ਦੀ ਸਰਕਾਰ ‘ਚ ਲੋਕ ਖੁਦ ਨੂੰ ਕਰ ਰਹੇ ਹਨ ਠੱਗਿਆ ਮਹਿਸੂਸ: ਬਿਕਰਮ ਮਜੀਠੀਆ,ਲੁਧਿਆਣਾ: ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀ ਅਗਵਾਈ ‘ਚ ਯੂਥ ਅਕਾਲੀ ਦਲ ਵੱਲੋਂ ਸੂਬੇ ਭਰ ‘ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਅੱਜ ਲੁਧਿਆਣਾ ‘ਚ ਵੀ ਯੂਥ ਅਕਾਲੀ ਦਲ ਵੱਲੋਂ ਰੈਲੀ ਕੀਤੀ ਗਈ, ਜਿਸ ‘ਚ ਬਿਕਰਮ ਮਜੀਠੀਆਂ ਨੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਕੀਤੇ ਵਾਅਦਿਆਂ ਤੋਂ ਜਾਣੂ ਕਰਵਾਇਆ ਤੇ ਪੰਜਾਬ ਸਰਕਾਰ ਦੀ ਪੋਲ ਖੋਲ੍ਹੀ।

yad
ਕਾਂਗਰਸ ਦੀ ਸਰਕਾਰ ‘ਚ ਲੋਕ ਖੁਦ ਨੂੰ ਕਰ ਰਹੇ ਹਨ ਠੱਗਿਆ ਮਹਿਸੂਸ: ਬਿਕਰਮ ਮਜੀਠੀਆ

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਸੱਤਾ ਵਿਚ ਆਏ ਹੋਏ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਅਤੇ ਲੋਕਾਂ ਨੇ ਭਰੋਸਾ ਦਿਖਾਇਆ ਸੀ ਪਰ ਅੱਜ ਇਹ ਲੋਕ ਖੁਦ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ।ਉਨ੍ਹਾਂ ਨੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿਟੂ ਵੱਲੋਂ ਕੁੱਝ ਦਿਨ ਪਹਿਲਾਂ ਲਾਡੋਵਾਲ ਟੋਲ ਪਲਾਜ਼ਾ ‘ਤੇ ਦਿੱਤੇ ਧਰਨੇ ਨੂੰ ਡਰਾਮਾ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਸਿਰਫ ਦੋ ਦਿਨ ਚੱਲਿਆ ਅਤੇ ਫਿਰ ਖਤਮ ਹੋ ਗਿਆ।

yad
ਕਾਂਗਰਸ ਦੀ ਸਰਕਾਰ ‘ਚ ਲੋਕ ਖੁਦ ਨੂੰ ਕਰ ਰਹੇ ਹਨ ਠੱਗਿਆ ਮਹਿਸੂਸ: ਬਿਕਰਮ ਮਜੀਠੀਆ

ਉਨ੍ਹਾਂ ਕਿਹਾ ਕਿ ਅਜਿਹੀ ਘਟੀਆ ਰਾਜਨੀਤੀ ਕਰਨ ਵਾਲੇ ਲੋਕਾਂ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਫਿਰ ਕਿਸਾਨਾਂ ਨਾਲ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ ਪਰ 919 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਕਿਸਾਨਾਂ ਦੇ ਹਾਲਾਤ ਅਜਿਹੇ ਹੋ ਗਏ ਹਨ ਕਿ ਉਨ੍ਹਾਂ ‘ਤੇ ਕੇਸ ਕੀਤੇ ਜਾ ਰਹੇ ਹਨ।

-PTC News