ਸਕੂਲ ‘ਚ ਹੋਈ ਬੇਇੱਜ਼ਤੀ ਕਾਰਨ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦਾ ਹੋਇਆ ਅੰਤਿਮ ਸਸਕਾਰ, ਮਾਪਿਆਂ ਦਾ ਰੋ-ਰੋ ਬੁਰਾ ਹਾਲ

Youth Cremation

ਸਕੂਲ ‘ਚ ਹੋਈ ਬੇਇੱਜ਼ਤੀ ਕਾਰਨ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦਾ ਹੋਇਆ ਅੰਤਿਮ ਸਸਕਾਰ, ਮਾਪਿਆਂ ਦਾ ਰੋ-ਰੋ ਬੁਰਾ ਹਾਲ,ਲੁਧਿਆਣਾ: ਸਕੂਲ ਹੋਈ ਬੇਇੱਜ਼ਤੀ ਅਤੇ ਕੁੱਟਮਾਰ ਤੋਂ ਬਾਅਦ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਵਾਲੇ 11ਵੀਂ ਜਮਾਤ ਦੇ ਵਿਦਿਆਰਥੀ ਧਨੰਜੇ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਹੈ।

ਇਸ ਮੌਕੇ ਇਲਾਕੇ ‘ਚ ਸੋਗ ਦਾ ਮਾਹੌਲ ਸੀ ਤੇ ਮਾਪੇ ਰੋ-ਰੋ ਕੇ ਬੁਰਾ ਹਾਲ ਕਰ ਰਹੇ ਸਨ। ਰਿਸ਼ਤੇਦਾਰਾਂ ਵਲੋਂ ਪਰਿਵਾਰ ਨੂੰ ਹੌਂਸਲਾ ਦਿੱਤਾ ਜਾ ਰਿਹਾ ਸੀ। ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਵੀਡੀਓ ਦੇ ਆਧਾਰ ‘ਤੇ ਭਾਵੇਂ ਹੀ ਧਨੰਜੇ ਦੇ ਸਕੂਲ ਦੀ ਪ੍ਰਿੰਸੀਪਲ ਅਤੇ ਇਕ ਹੋਰ ਅਧਿਆਪਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਦੋਵੇਂ ਅਜੇ ਫਰਾਰ ਦੱਸੇ ਜਾ ਰਹੇ ਹਨ।

ਹੋਰ ਪੜ੍ਹੋ: ਚੰਦਰਯਾਨ-2 ‘ਤੇ ਪਾਕਿ ਮੰਤਰੀ ਦਾ ਬੇਤੁਕਾ ਬਿਆਨ, ਬਜਰੰਗ ਪੁਨੀਆ ਨੇ ਦਿੱਤਾ ਕਰਾਰਾ ਜਵਾਬ, ਤੁਸੀਂ ਵੀ ਪੜ੍ਹੋ

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਬੇਟੇ ਨੇ ਸਕੂਲ ਦੀ ਨਵੀਂ ਪੈਂਟ ਲਈ ਸੀ ਪਰ ਅੱਜ-ਕੱਲ ਦੇ ਫੈਸ਼ਨ ਮੁਤਾਬਕ ਥੋੜ੍ਹੀ ਉੱਚੀ ਸੀ। ਪਰ ਸਕੂਲ ਵਾਲਿਆਂ ਨੂੰ ਇਹ ਪਸੰਦ ਨਹੀਂ ਆਈ। ਟੀਚਰਾਂ ਨੇ ਪੈਂਟ ਬਦਲਣ ਲਈ ਕਿਹਾ ਤਾਂ ਧਨੰਜੇ ਨੇ ਕਿਹਾ ਕਿ ਜਦੋਂ ਪਿਤਾ ਨੂੰ ਤਨਖਾਹ ਮਿਲੇਗੀ ਤਾਂ ਉਹ ਨਵੀਂ ਲੈ ਲਵੇਗਾ। ਜਿਸ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ। ਇਸੇ ਦੌਰਾਨ ਉਸ ਦੀ ਪੈਂਟ ਦੀ ਹੁੱਕ ਖੋਲ੍ਹ ਕੇ ਉਸ ਨੂੰ ਬੇਇੱਜ਼ਤ ਵੀ ਕੀਤਾ ਗਿਆ ਸੀ।

ਪਰਿਵਾਰਿਕ ਮੈਬਰਾਂ ਮੁਤਾਬਕ ਇਸ ਤੋਂ ਬਾਅਦ ਧਨੰਜੇ ਸਕੂਲ ਨਹੀਂ ਗਿਆ ਨਾ ਹੀ ਉਸ ਨੇ ਦੋ ਦਿਨ ਤੋਂ ਖਾਣਾ ਖਾਧਾ। ਉਹ ਆਪਣੀ ਬੇਇੱਜ਼ਤੀ ਤੋਂ ਕਾਫੀ ਪਰੇਸ਼ਾਨ ਸੀ ਤੇ ਖੁਦ ਨੂੰ ਕਮਰੇ ਅੰਦਰ ਬੰਦ ਕਰ ਲਿਆ ਤੇ ਅੰਦਰੋਂ ਕੁੰਡੀ ਲਾ ਲਈ।

ਘਰ ਵਾਲਿਆਂ ਨੇ ਦਰਵਾਜ਼ਾ ਖੜਕਾਇਆ ਪਰ ਧਨੰਜੇ ਨੇ ਅੰਦਰੋਂ ਲਾਕ ਨਹੀਂ ਖੋਲ੍ਹਿਆ। ਫਿਰ ਦਰਵਾਜ਼ੇ ਨੂੰ ਤੋੜ ਕੇ ਜਦੋਂ ਘਰ ਵਾਲੇ ਅੰਦਰ ਗਏ ਤਾਂ ਧਨੰਜੇ ਰੱਸੀ ਦੇ ਸਹਾਰੇ ਫਾਹੇ ਨਾਲ ਲਟਕ ਰਿਹਾ ਸੀ, ਜਿਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮਰਿਆ ਹੋਇਆ ਐਲਾਨ ਦਿੱਤਾ।

-PTC News