Wed, Apr 24, 2024
Whatsapp

ਲੁਧਿਆਣਾ 'ਚ ਹਵਸ ਦਾ ਪੁਜਾਰੀ ਆਪਣੀ ਸਾਲੀ ਨਾਲ ਕਰਦਾ ਰਿਹਾ ਜਬਰ ਜ਼ਨਾਹ

Written by  Shanker Badra -- May 27th 2018 12:20 PM -- Updated: June 11th 2018 04:16 PM
ਲੁਧਿਆਣਾ 'ਚ ਹਵਸ ਦਾ ਪੁਜਾਰੀ ਆਪਣੀ ਸਾਲੀ ਨਾਲ ਕਰਦਾ ਰਿਹਾ ਜਬਰ ਜ਼ਨਾਹ

ਲੁਧਿਆਣਾ 'ਚ ਹਵਸ ਦਾ ਪੁਜਾਰੀ ਆਪਣੀ ਸਾਲੀ ਨਾਲ ਕਰਦਾ ਰਿਹਾ ਜਬਰ ਜ਼ਨਾਹ

ਲੁਧਿਆਣਾ 'ਚ ਹਵਸ ਦਾ ਪੁਜਾਰੀ ਆਪਣੀ ਸਾਲੀ ਨਾਲ ਕਰਦਾ ਰਿਹਾ ਜਬਰ ਜ਼ਨਾਹ:ਲੁਧਿਆਣਾ ਵਿੱਚ ਹਵਸ 'ਚ ਅੰਨ੍ਹੇ ਹੋਏ ਵਿਅਕਤੀ ਨੇ ਆਪਣੀ ਸਾਲੀ ਨਾਲ ਮੂੰਹ ਕਾਲਾ ਕੀਤਾ ਹੈ।ਜਿਸ ਨੂੰ ਲੈ ਕੇ ਇੱਕ ਨੌਜਵਾਨ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।ਪੀੜਤਾਂ ਨੇ ਸ਼ਿਕਾਇਤ 'ਚ ਦੱਸਿਆ ਹੈ ਕਿ ਇੱਕ ਸਾਲ ਤੱਕ ਮੇਰੀ ਵੱਡੀ ਭੈਣ ਦਾ ਪਤੀ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਦਾ ਰਿਹਾ।Ludhiana Your own Raping rapeਭੈਣ ਦਾ ਘਰ ਨਾ ਉਜੜੇ,ਇਸ ਲਈ ਮੈਂ ਉਸ ਦੀਆਂ ਇਹ ਅਸ਼ਲੀਲ ਹਰਕਤਾਂ ਨਾ ਚਾਹੁੰਦੇ ਹੋਏ ਵੀ ਬਰਦਾਸ਼ਤ ਕਰਦੀ ਰਹੀ।ਉਸਨੇ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਉਸ ਦੇ ਮੋਬਾਈਲ 'ਤੇ ਜੀਜੇ ਦਾ ਧਮਕੀ ਭਰਿਆ ਫੋਨ ਆਇਆ ਕਿ ਜੇਕਰ ਉਹ ਉਸ ਕੋਲ ਘਰ ਨਹੀਂ ਆਈ ਤਾਂ ਉਹ ਉਸ ਦੀ ਭੈਣ ਤੇ ਦੋਵੇਂ ਬੱਚਿਆਂ ਨੂੰ ਮਾਰ ਦੇਵੇਗਾ,ਜਿਸ 'ਤੇ ਉਹ ਸਹਿਮ ਗਈ ਅਤੇ ਜੀਜੇ ਦੇ ਘਰ ਚਲੀ ਗਈ।Ludhiana Your own Raping rapeਜਿਥੇ ਉਸ ਦੇ ਜੀਜੇ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਤੇ ਮੂੰਹ ਬੰਦ ਰੱਖਣ ਦੀ ਧਮਕੀ ਦਿੱਤੀ।ਇਸ ਤੋਂ ਬਾਅਦ ਉਸ ਦੀ ਚੁੱਪ ਦਾ ਜੀਜੇ ਨੇ ਕਈ ਵਾਰ ਫ਼ਾਇਦਾ ਉਠਾਉਂਦਿਆਂ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।ਪੀੜਤਾ ਨੇ ਦੱਸਿਆ ਕਿ ਉਸਨੇ ਦੁਖੀ ਹੋ ਕੇ ਅੰਤ ਵਿਚ ਆਪਣਾ ਦੁਖੜਾ ਆਪਣੀ ਭੈਣ ਅੱਗੇ ਰੋਇਆ।Ludhiana Your own Raping rapeਭੈਣ ਤੇ ਪਰਿਵਾਰ ਵੱਲੋਂ ਹਿੰਮਤ ਦੇਣ 'ਤੇ ਉਸ ਨੇ ਪੁਲਿਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ।ਜਿਸ ਦੀ ਸ਼ਿਕਾਇਤ 'ਤੇ ਪੁਲਿਸ ਨੇ ਸਤਵਿੰਦਰ ਸਿੰਘ ਵਾਸੀ ਗਗਨਦੀਪ ਕਾਲੋਨੀ ਭੱਟੀਆਂ ਬੇਟ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। -PTCNews


Top News view more...

Latest News view more...