ਲੁਧਿਆਣਾ ‘ਚ ਹੱਡ-ਚੀਰਵੀਂ ਠੰਡ ਦਾ ਕਹਿਰ, ਟੁੱਟਿਆ 46 ਸਾਲ ਦਾ ਰਿਕਾਰਡ

Cold Wave

ਲੁਧਿਆਣਾ ‘ਚ ਹੱਡ-ਚੀਰਵੀਂ ਠੰਡ ਦਾ ਕਹਿਰ, ਟੁੱਟਿਆ 46 ਸਾਲ ਦਾ ਰਿਕਾਰਡ,ਲੁਧਿਆਣਾ: ਪਹਾੜਾਂ ‘ਚ ਪੈ ਰਹੀ ਲਗਾਤਾਰ ਬਰਫਬਾਰੀ ਅਤੇ ਬੀਤੇ ਦਿਨ ਪਏ ਮੀਂਹਾਂ ਤੋਂ ਬਾਅਦ ਪੰਜਾਬ ਦੇ ਵਿੱਚ ਠੰਢ ਚ ਲਗਾਤਾਰ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ। ਜੇਕਰ ਦਸੰਬਰ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਪਾਰਾ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ। ਮੈਕਸੀਮਮ ਤਾਪਮਾਨ ਵ’ਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ 1973 ਤੋਂ ਬਾਅਦ ਤਾਪਮਾਨ ‘ਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈ।

Cold Waveਜਿਸ ਤੋਂ ਜ਼ਾਹਿਰ ਹੈ ਕਿ 46 ਸਾਲ ਬਾਅਦ ਠੰਡ ਨੇ ਰਿਕਾਰਡ ਤੋੜ ਦਿੱਤਾ ਹੈ। ਉਧਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ਚ ਠੰਡ ਚ ਹੋਰ ਵੀ ਇਜ਼ਾਫਾ ਹੋ ਸਕਦਾ ਹੈ।

ਹੋਰ ਪੜ੍ਹੋ: ਚੋਰਾਂ ਨੇ ਪੁਲਿਸ ਮੁਲਾਜ਼ਮ ਦੇ ਘਰ ਨੂੰ ਬਣਾਇਆ ਨਿਸ਼ਾਨਾ, ਕੀਮਤੀ ਸਮਾਨ ਚੋਰੀ ਕਰ ਹੋਏ ਫਰਾਰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਵਿਗਿਆਨੀ ਡਾਕਟਰ ਪ੍ਰਭਜੋਤ ਕੌਰ ਨੇ ਦੱਸਿਆ ਹੈ ਕਿ 1973 ਤੋਂ ਬਾਅਦ ਮੈਕਸੀਮਮ ਟੈਂਪਰੇਚਰ ਇੰਨੇ ਘੱਟ ਹੋਏ ਹਨ। ਉਨ੍ਹਾਂ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਅਤੇ ਬੀਤੇ ਦਿਨੀਂ ਪਏ ਮੀਂਹ ਕਾਰਨ ਸ਼ੀਤ ਲਹਿਰ ਵਧਣ ਲੱਗੀ ਹੈ ਜਿਸ ਕਾਰਨ ਤਾਪਮਾਨ ਕਾਫੀ ਘੱਟਦੇ ਹਨ।

Cold Waveਉਨ੍ਹਾਂ ਕਿਹਾ ਕਿ ਠੰਡ ਦੇ 46 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਹਾਲਾਂਕਿ ਘੱਟੋ ਘੱਟ ਤਾਪਮਾਨ ਵਿੱਚ ਕੋਈ ਜ਼ਿਆਦਾ ਫ਼ਰਕ ਨਹੀਂ ਪਿਆ, ਪਰ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ।

Cold Waveਉਧਰ ਦੂਜੇ ਪਾਸੇ ਆਮ ਲੋਕਾਂ ਦਾ ਵੀ ਕਹਿਣਾ ਹੈ ਕਿ ਠੰਡ ਚ ਕਾਫੀ ਇਜ਼ਾਫਾ ਹੋਇਆ ਹੈ ਅਤੇ ਬੀਤੇ ਕਈ ਸਾਲਾਂ ਦੇ ਰਿਕਾਰਡ ਤੋੜ ਠੰਡ ਨੇ ਉਨ੍ਹਾਂ ਨੂੰ ਘਰਾਂ ਚ ਹੀ ਡੱਕੇ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਖਾਸ ਕਰਕੇ ਬੱਚੇ ਅਤੇ ਬਜ਼ੁਰਗ ਅਤੇ ਠੰਡ ਤੋਂ ਕਾਫੀ ਪ੍ਰੇਸ਼ਾਨ ਵਿਖਾਈ ਦੇ ਰਹੇ ਹਨ।

-PTC News