ਹੋਰ ਖਬਰਾਂ

ਲੁਧਿਆਣਾ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀ ਗੋਲੀ , ਨੌਜਵਾਨ ਹੋਇਆ ਜ਼ਖਮੀਂ

By Shanker Badra -- September 24, 2019 10:09 am -- Updated:Feb 15, 2021

ਲੁਧਿਆਣਾ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀ ਗੋਲੀ , ਨੌਜਵਾਨ ਹੋਇਆ ਜ਼ਖਮੀਂ:ਲੁਧਿਆਣਾ :  ਪੰਜਾਬ 'ਚ ਗੁੰਡਾਗਰਦੀ ਏਨੀ ਹੱਦ ਤੱਕ ਵੱਧ ਗਈ ਹੈ ,ਕਿ ਹਮਲਾਵਰਾਂ ਨੂੰ ਪੁਲਿਸ ਦਾ ਵੀ ਕੋਈ ਖੌਫ਼ ਨਹੀਂ ਰਿਹਾ ਹੈ। ਜਿਸ ਕਰਕੇ ਹਰ ਆਏ ਦਿਨ ਪੰਜਾਬ 'ਚ ਗੋਲੀਬਾਰੀ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹੈ। ਅਜਿਹਾ ਹੀ ਤਾਜ਼ਾ ਮਾਮਲਾ ਲੁਧਿਆਣਾ ਸ਼ਹਿਰ ਦੇ ਸਲੇਮ ਟਾਬਰੀ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿਥੇ ਬੀਤੀ ਰਾਤ ਕੁੱਝ ਲੋਕਾਂ ਨੇ ਪੁਰਾਣੀ ਰੰਜਿਸ਼ ਨੂੰ ਲੈ ਕੇ ਇਕ ਨੌਜਵਾਨ 'ਤੇਗੋਲੀ ਚਲਾ ਦਿੱਤੀ, ਜਿਸ ਦੌਰਾਨ ਨੌਜਵਾਨ ਪਰਮਿੰਦਰ ਸਿੰਘਗੰਭੀਰ ਜ਼ਖਮੀਂ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਹਾਹਾਕਾਰ ਮਚੀ ਹੋਈ ਹੈ।

Ludhiana Salem Tabari area Shoot, young man injured ਲੁਧਿਆਣਾ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀ ਗੋਲੀ , ਨੌਜਵਾਨ ਹੋਇਆ ਜ਼ਖਮੀਂ

ਇਸ ਦੌਰਾਨ ਜ਼ਖਮੀਂ ਨੌਜਵਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਥਾਣੇ 'ਚ 2 ਧਿਰਾਂ ਦਾ ਸਮਝੌਤਾ ਕਰਵਾ ਕੇ ਵਾਪਸ ਪਰਤ ਰਿਹਾ ਸੀ। ਇਸ ਦੌਰਾਨ ਜਦੋਂ ਉਹ ਸਲੇਮ ਟਾਬਰੀ ਇਲਾਕੇ 'ਚ ਪਹੁੰਚਿਆ ਤਾਂ ਅਚਾਨਕ ਉਸ ਦੀ ਕਾਰ 'ਤੇ ਇੱਟ ਵੱਜੀ। ਜਦੋਂ ਉਸ ਨੇ ਹੇਠਾਂ ਉਤਰ ਕੇ ਦੇਖਿਆ ਤਾਂ ਉਸ 'ਤੇ ਗੋਲੀ ਚਲਾ ਦਿੱਤੀ ਗਈ।

Ludhiana Salem Tabari area Shoot, young man injured ਲੁਧਿਆਣਾ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀ ਗੋਲੀ , ਨੌਜਵਾਨ ਹੋਇਆ ਜ਼ਖਮੀਂ

ਇਸ ਘਟਨਾ ਮਗਰੋਂ ਪਰਮਿੰਦਰ ਨੇ ਪ੍ਰਿੰਸ ਰਾਣਾ ਹਲਵਾਈ ਅਤੇ ਉਸ ਦੇ ਰਿਸ਼ਤੇਦਾਰਾਂ 'ਤੇ ਇਸ ਹਮਲੇ ਦੇ ਦੋਸ਼ ਲਾਏ ਹਨ। ਇਸ ਘਟਨਾ ਤੋਂ ਬਾਅਦ ਪੁਲਿਸ ਵੀ ਓਥੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews

  • Share