Wed, Apr 24, 2024
Whatsapp

ਹੁਣ ਆਟੋ 'ਚ ਹੋਣ ਲੱਗੀ ਚਿੱਟੇ ਦੀ ਤਸਕਰੀ , 20 ਸਾਲ ਤੋਂ ਹੈਰੋਇਨ ਵੇਚਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ

Written by  Shanker Badra -- October 09th 2019 11:19 AM
ਹੁਣ ਆਟੋ 'ਚ ਹੋਣ ਲੱਗੀ ਚਿੱਟੇ ਦੀ ਤਸਕਰੀ , 20 ਸਾਲ ਤੋਂ ਹੈਰੋਇਨ ਵੇਚਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ

ਹੁਣ ਆਟੋ 'ਚ ਹੋਣ ਲੱਗੀ ਚਿੱਟੇ ਦੀ ਤਸਕਰੀ , 20 ਸਾਲ ਤੋਂ ਹੈਰੋਇਨ ਵੇਚਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ

ਹੁਣ ਆਟੋ 'ਚ ਹੋਣ ਲੱਗੀ ਚਿੱਟੇ ਦੀ ਤਸਕਰੀ , 20 ਸਾਲ ਤੋਂ ਹੈਰੋਇਨ ਵੇਚਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ:ਲੁਧਿਆਣਾ : ਸਪੈਸ਼ਲ ਟਾਸਕ ਫੋਰਸ ਲੁਧਿਆਣਾ ਦੀ ਟੀਮ ਨੇ ਇੱਕ ਨਸ਼ਾ ਸਮੱਗਲਰ ਨੂੰ ਹੈਰੋਇਨ ਦੀ ਵੱਡੀ ਖੇਪ ਸਣੇ ਕਾਬੂ ਕੀਤਾ ਹੈ।ਐੱਸਟੀਐੱਫ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਥਿਤ ਮੁਲਜ਼ਮ ਦੀ ਪਛਾਣ ਪ੍ਰੇਮ ਮਸੀਹ ਵਾਸੀ ਮੁਹੱਲਾ ਬੇਅੰਤਪੁਰਾ ਮੋਤੀ ਨਗਰ ਵਜੋਂ ਹੋਈ ਹੈ। ਇਸ ਦੌਰਾਨ ਐੱਸਟੀਐੱਫ ਨੇ ਪ੍ਰੇਮ ਮਸੀਹ ਕੋਲੋਂ 780 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। [caption id="attachment_347906" align="aligncenter" width="300"]Ludhiana Special task force Auto operator arrested with 780 gram of heroin in city ਹੁਣ ਆਟੋ 'ਚ ਹੋਣ ਲੱਗੀ ਚਿੱਟੇ ਦੀ ਤਸਕਰੀ , 20 ਸਾਲ ਤੋਂ ਹੈਰੋਇਨ ਵੇਚਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ[/caption] ਮਿਲੀ ਜਾਣਕਾਰੀ ਅਨੁਸਾਰ ਪ੍ਰੇਮ ਮਸੀਹ ਲੋਕ ਦਿਖਾਵੇ ਲਈ ਆਟੋ ਡਰਾਈਵਰੀ ਦਾ ਕੰਮ ਕਰਦਾ ਸੀ ਜਦਕਿ ਉਹ ਆਪਣੇ ਇਸ ਆਟੋ ਦਾ ਇਸਤੇਮਾਲ ਨਸ਼ਾ ਸਪਲਾਈ ਕਰਨ ਲਈ ਹੀ ਕਰਦਾ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਵਧੇਰੇ ਪੁੱਛਗਿੱਛ ਦੌਰਾਨ ਇਸ ਰੈਕੇਟ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। [caption id="attachment_347908" align="aligncenter" width="296"]Ludhiana Special task force Auto operator arrested with 780 gram of heroin in city ਹੁਣ ਆਟੋ 'ਚ ਹੋਣ ਲੱਗੀ ਚਿੱਟੇ ਦੀ ਤਸਕਰੀ , 20 ਸਾਲ ਤੋਂ ਹੈਰੋਇਨ ਵੇਚਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ[/caption] ਇਸ ਦੌਰਾਨ ਇੰਸਪੈਕਟਰ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪ੍ਰੇਮ ਮਸੀਹ ਹੈਰੋਇਨ ਦੀ ਵੱਡੀ ਖੇਪ ਲੈ ਕੇ ਆਪਣੇ ਗ੍ਰਾਹਕਾਂ ਨੂੰ ਸਪਲਾਈ ਦੇਣ ਲਈ ਜਾ ਰਿਹਾ ਸੀ। ਜਿਸ ਮਗਰੋਂ ਐੱਸਟੀਐੱਫ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਕਰ ਕੇ ਪ੍ਰਰੇਮ ਮਸੀਹ ਨੂੰ ਉਸ ਵੇਲੇ ਗਿ੍ਫ਼ਤਾਰ ਕੀਤਾ ਜਦ ਉਹ ਆਪਣੇ ਆਟੋ 'ਚ ਹੈਰੋਇਨ ਲੈ ਕੇ ਆ ਰਿਹਾ ਸੀ। [caption id="attachment_347907" align="aligncenter" width="300"]Ludhiana Special task force Auto operator arrested with 780 gram of heroin in city ਹੁਣ ਆਟੋ 'ਚ ਹੋਣ ਲੱਗੀ ਚਿੱਟੇ ਦੀ ਤਸਕਰੀ , 20 ਸਾਲ ਤੋਂ ਹੈਰੋਇਨ ਵੇਚਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ[/caption] ਇੰਸਪੈਕਟਰ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਪ੍ਰੇਮ ਮਸੀਹ ਖਿਲਾਫ ਨਸ਼ਾ ਤਸਕਰੀ ਆਬਕਾਰੀ ਐਕਟ ਤੇ ਹੋਰ ਕਈ ਸੰਗੀਨ ਦੋਸ਼ਾਂ ਤਹਿਤ ਕਰੀਬ ਡੇਢ ਦਰਜਨ ਮਾਮਲੇ ਪਹਿਲਾਂ ਵੀ ਦਰਜ ਹਨ। ਉਨ੍ਹਾਂ ਦੱਸਿਆ ਕਿ ਪ੍ਰੇਮ ਮਸੀਹ ਨਸ਼ਾ ਤਸਕਰੀ ਦੇ ਦੋਸ਼ ਤੇ ਚੋਰੀ ਦੇ ਮਾਮਲੇ 'ਚ ਪਹਿਲਾਂ ਵੀ ਸਜ਼ਾ ਕੱਟ ਚੁੱਕਿਆ ਹੈ ਅਤੇ ਜੇਲ੍ਹ 'ਚੋਂ ਸਜ਼ਾ ਕੱਟ ਕੇ ਬਾਹਰ ਆਉਣ ਮਗਰੋਂ ਉਸ ਨੇ ਮੁੜ ਇਹ ਧੰਦਾ ਸ਼ੁਰੂ ਕੀਤਾ ਹੈ। -PTCNews


Top News view more...

Latest News view more...