ਲੁਧਿਆਣਾ STF ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਸਮੇਤ 3 ਵਿਅਕਤੀ ਗ੍ਰਿਫਤਾਰ

Heroin

ਲੁਧਿਆਣਾ STF ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਸਮੇਤ 3 ਵਿਅਕਤੀ ਗ੍ਰਿਫਤਾਰ,ਲੁਧਿਆਣਾ: ਲੁਧਿਆਣਾ ਐੱਸ. ਟੀ. ਐੱਫ. ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਨੇ ਢਾਈ ਕਿੱਲੋ ਹੈਰੋਇਨ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਸ ਦੌਰਾਨ ਉਹਨਾਂ ਨੇ ਫੜ੍ਹੇ ਗਏ ਵਿਅਕਤੀਆਂ ਤੋਂ 80 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ।

Heroin ਜਾਣਕਾਰੀ ਮੁਤਾਬਕ ਕਾਬੂ ਕੀਤੇ ਗਏ ਦੋਸ਼ੀ ਕਈ ਸਾਲਾਂ ਤੋਂ ਹੈਰੋਇਨ ਤਸਕਰੀ ਦੇ ਨਾਜਾਇਜ਼ ਧੰਦੇ ਨੂੰ ਅੰਜਾਮ ਦੇ ਰਹੇ ਸਨ, ਜਿਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਕਾਬੂ ਕੀਤਾ ਗਿਆ ਹੈ।

ਹੋਰ ਪੜ੍ਹੋ: ਬੀ.ਐਸ.ਐਫ. ਵੱਲੋਂ 9 ਪੈਕਟ ਹੈਰੋਇਨ ਤੇ ਇੱਕ ਪਿਸਟਲ ਸਮੇਤ ਸਮੱਗਲਰ ਗ੍ਰਿਫ਼ਤਾਰ

Heroinਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਕੋਲੋਂ ਇਕ ਇਲੈਕਟ੍ਰਾਨਿਕ ਕੰਡਾ ਅਤੇ ਪਲਾਸਟਿਕ ਦੇ 200 ਛੋਟੇ ਲਿਫਾਫੇ ਵੀ ਬਰਾਮਦ ਹੋਏ ਹਨ। ਉਧਰ ਪੁਲਿਸ ਨੇ ਤਿੰਨਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।

-PTC News