ਹੋਰ ਖਬਰਾਂ

ਲੁਧਿਆਣਾ :ਐਸ.ਟੀ.ਐਫ ਟੀਮ ਨੇ 150 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕੀਤਾ ਕਾਬੂ

By Shanker Badra -- February 04, 2019 5:24 pm -- Updated:February 04, 2019 7:08 pm

ਲੁਧਿਆਣਾ :ਐਸ.ਟੀ.ਐਫ ਟੀਮ ਨੇ 150 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕੀਤਾ ਕਾਬੂ:ਲੁਧਿਆਣਾ : ਲੁਧਿਆਣਾ ਦੀ ਐਸ.ਟੀ.ਐਫ ਟੀਮ ਨੇ ਕਾਰ ਵਿੱਚ ਸਵਾਰ ਦੋ ਆਰੋਪੀਆਂ ਨੂੰ 150 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਟੀ.ਐਫ. ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਹੈ ਕਿ A.S.I ਗੁਰਚਰਨ ਸਿੰਘ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ 'ਤੇ ਗਿੱਲ ਰੋਡ 'ਤੇ ਬਿਜਲੀ ਘਰ ਕੋਲ ਸਪੈਸ਼ਲ ਨਾਕਾਬੰਦੀ ਕੀਤੀ ਸੀ।

Ludhiana: STF team 150 grams heroin Including 2 persons arrested
ਲੁਧਿਆਣਾ : ਐਸ.ਟੀ.ਐਫ ਟੀਮ ਨੇ 150 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕੀਤਾ ਕਾਬੂ

ਇਸ ਇੱਕ ਇਸੈਂਟ ਕਾਰ ਵਿੱਚ ਸਵਾਰ ਦੋ ਆਰੋਪੀਆਂ ਨੂੰ ਰੋਕ ਕੇ ਤਲਾਸ਼ੀ ਕੀਤੀ ਗਈ ,ਜਿਨ੍ਹਾਂ ਕੋਲੋਂ 150 ਗ੍ਰਾਮ ਹੈਰੋਇਨ , ਇੱਕ ਭਾਰ ਤੋਲਣ ਵਾਲਾ ਕੰਡਾ ਅਤੇ ਪਲਾਸਟਿਕ ਦੇ ਛੋਟੇ ਲਿਫਾਫੇ ਬਰਾਮਦ ਕੀਤੇ ਹਨ।

Ludhiana: STF team 150 grams heroin Including 2 persons arrested
ਲੁਧਿਆਣਾ : ਐਸ.ਟੀ.ਐਫ ਟੀਮ ਨੇ 150 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕੀਤਾ ਕਾਬੂ

ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਹੈ ਕਿ ਆਰੋਪੀ ਡੇਢ ਸਾਲ ਤੋਂ ਹੈਰੋਇਨ ਵੇਚਣ ਦਾ ਧੰਦਾ ਕਰ ਰਹੇ ਸਨ ਅਤੇ ਆਪ ਵੀ ਨਸ਼ਾ ਕਰਨ ਦੇ ਆਦੀ ਹਨ।ਉਨ੍ਹਾਂ ਕਿਹਾ ਕਿ ਆਰੋਪੀਆਂ ਖਿਲਾਫ ਥਾਣਾ ਸ਼ਿਮਲਾ ਪੂਰੀ ਵਿੱਚ N.D.P S ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂਕਿ ਆਰੋਪੀਆਂ ਕੋਲੋਂ ਹੋਰ ਪੁੱਛ ਪੜਤਾਲ ਕੀਤੀ ਜਾ ਸਕੇ।
-PTCNews

  • Share