Wed, Apr 17, 2024
Whatsapp

ਪੰਜਾਬੀਆਂ ਨੇ ਮੋਬਾਇਲ ਚਾਰਜ ਕਰਨ ਲਈ ਲਾਇਆ ਨਵਾਂ ਜੁਗਾੜ , ਇੰਝ ਹੋਵੇਗਾ ਫੋਨ ਚਾਰਜ

Written by  Shanker Badra -- April 09th 2019 04:07 PM -- Updated: April 09th 2019 04:10 PM
ਪੰਜਾਬੀਆਂ ਨੇ ਮੋਬਾਇਲ ਚਾਰਜ ਕਰਨ ਲਈ ਲਾਇਆ ਨਵਾਂ ਜੁਗਾੜ , ਇੰਝ ਹੋਵੇਗਾ ਫੋਨ ਚਾਰਜ

ਪੰਜਾਬੀਆਂ ਨੇ ਮੋਬਾਇਲ ਚਾਰਜ ਕਰਨ ਲਈ ਲਾਇਆ ਨਵਾਂ ਜੁਗਾੜ , ਇੰਝ ਹੋਵੇਗਾ ਫੋਨ ਚਾਰਜ

ਪੰਜਾਬੀਆਂ ਨੇ ਮੋਬਾਇਲ ਚਾਰਜ ਕਰਨ ਲਈ ਲਾਇਆ ਨਵਾਂ ਜੁਗਾੜ , ਇੰਝ ਹੋਵੇਗਾ ਫੋਨ ਚਾਰਜ:ਲੁਧਿਆਣਾ : ਜਦੋਂ ਗੱਲ ਪੰਜਾਬੀਆਂ ਦੀ ਆਉਂਦੀ ਹੈ ਤਾਂ ਉਹ ਜੁਗਾੜ ਲਾਉਣ ਤੋਂ ਕਿਸੇ ਵੀ ਗੱਲ 'ਚ ਪਿੱਛੇ ਨਹੀਂ ਰਹਿੰਦੇ।ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ,ਜੋ ਕਿਸੇ ਦਿਮਾਗੀ ਕਰਾਮਾਤ ਤੋਂ ਘੱਟ ਨਹੀਂ ਹੈ।ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਇੰਜਨਿਅਰਿੰਗ ਕਾਲਜ ਦੇ 2 ਵਿਦਿਆਰਥੀਆਂ ਅਮਨਦੀਪ ਸਿੰਘ ਅਤੇ ਗਗਨਦੀਪ ਸਿੰਘ ਨੇ ਮੋਮਬੱਤੀ ਦੀ ਲੌਅ ਨਾਲ ਮੋਬਾਇਲ ਫ਼ੋਨ ਚਾਰਜ ਕਰਨ ਲਈ ਚਾਰਜਰ ਤਿਆਰ ਕੀਤਾ ਹੈ,ਜਿਸ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਹੋ ਰਹੀ ਹੈ। [caption id="attachment_280613" align="aligncenter" width="300"]Ludhiana Two Students candle law With charge mobile phone Charger ਪੰਜਾਬੀਆਂ ਨੇ ਮੋਬਾਇਲ ਚਾਰਜ ਕਰਨ ਲਈ ਲਾਇਆ ਨਵਾਂ ਜੁਗਾੜ , ਇੰਝ ਹੋਵੇਗਾ ਫੋਨ ਚਾਰਜ[/caption] ਇਸ ਦੌਰਾਨ ਦੋਵੇਂ ਵਿਦਿਆਰਥੀਆਂ ਨੇ ਦੱਸਿਆ ਹੈ ਕਿ ਉਹ ਲੁਧਿਆਣਾ ਦੇ ਈਸ਼ਰ ਨਗਰ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਇਲਾਕੇ ਵਿਚ ਅਕਸਰ ਬਿਜਲੀ ਦੇ ਕੱਟ ਲੱਗਦੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਮੋਬਾਇਲ ਫੋਨ ਚਾਰਜ ਕਰਨ 'ਚ ਬਹੁਤ ਸਮੱਸਿਆ ਆਉਂਦੀ ਸੀ।ਇਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਮੋਬਾਇਲ ਫੋਨ ਚਾਰਜ ਕਰਨ ਲਈ ਅਜਿਹਾ ਯੰਤਰ ਬਣਾਇਆ ਜਾਵੇ ,ਜਿਸ ਨਾਲ ਬਿਜਲੀ ਦੀ ਲੋੜ ਹੀ ਨਾ ਪਵੇ।ਇਸ ਦੇ ਹੱਲ ਲਈ 2 ਸਕੇ ਭਰਾਵਾਂ ਨੇ ਨਵਾਂ ਜੁਗਾੜ ਲਾਇਆ ਹੈ।ਅਜਿਹੇ ਜੁਗਾੜ ਨੂੰ ਦੇਖ ਕੇ ਤੁਸੀਂ ਵੀ ਹੈਰਾਨੀ ਵਿਚ ਪੈ ਜਾਵੋਗੇ। [caption id="attachment_280615" align="aligncenter" width="300"]Ludhiana Two Students candle law With charge mobile phone Charger ਪੰਜਾਬੀਆਂ ਨੇ ਮੋਬਾਇਲ ਚਾਰਜ ਕਰਨ ਲਈ ਲਾਇਆ ਨਵਾਂ ਜੁਗਾੜ , ਇੰਝ ਹੋਵੇਗਾ ਫੋਨ ਚਾਰਜ[/caption] ਇਸ ਉਪਰੰਤ ਉਨ੍ਹਾਂ ਨੇ ਮੋਮਬੱਤੀ, ਖਰਾਬ ਕੰਪਿਊਟਰ ਦੇ ਹੀਟ ਸਿੰਗਸ, ਪੈਨ ਸਟੈਂਡ, ਬੇਕਾਰ ਪਈ ਡੇਟਾ ਕੇਬਲ, ਬਾਜ਼ਾਰੋਂ ਸਟੇਟਅਪ ਬਕ ਕਨਵਰਟਰ ਤੇ ਪਲੈਟੀਅਰ ਮੌਡਿਊਲ ਖਰੀਦ ਕੇ ਚਾਰਜਰ ਤਿਆਰ ਕੀਤਾ। ਇਸ ਤਹਿਤ ਜਦੋਂ ਮੋਮਬੱਤੀ ਬਾਲ ਕੇ ਪੈਨ ਸਟੈਂਡ 'ਚ ਹੀਟ ਸਿੰਗਸ ਦੇ ਹੇਠ ਰੱਖਿਆ ਜਾਂਦਾ ਹੈ ਤਾਂ ਤਾਪ ਨਾਲ ਕਰੰਟ ਪੈਦਾ ਹੁੰਦਾ ਹੈ।ਇਸ ਕਰੰਟ ਨਾਲ ਪਲੈਟੀਅਰ ਮੌਡਿਊਲ ਬਿਜਲੀ ਪੈਦਾ ਕਰਦਾ ਹੈ।ਹਾਲਾਂਕਿ ਇਕੱਲੀ ਮੋਮਬੱਤੀ ਨਾਲ ਵੋਲਟੇਜ ਪੂਰੀ ਨਹੀਂ ਮਿਲਦੀ।ਵੋਲਟੇਜ ਵਧਾਉਣ ਲਈ ਸਟੇਟਅਪ ਬਕ ਕਨਵਰਟਰ ਲਾਇਆ ਗਿਆ ਹੈ, ਜੋ ਕਿ ਪੰਜ ਵੋਲਟ ਤੱਕ ਬਿਜਲੀ ਦਿੰਦਾ ਹੈ। [caption id="attachment_280614" align="aligncenter" width="300"]Ludhiana Two Students candle law With charge mobile phone Charger ਪੰਜਾਬੀਆਂ ਨੇ ਮੋਬਾਇਲ ਚਾਰਜ ਕਰਨ ਲਈ ਲਾਇਆ ਨਵਾਂ ਜੁਗਾੜ , ਇੰਝ ਹੋਵੇਗਾ ਫੋਨ ਚਾਰਜ[/caption] ਉਨ੍ਹਾਂ ਨੇ ਜੁਗਾੜ ਲਾ ਕੇ ਆਪਣੀ ਲੋੜ ਨੂੰ ਪੂਰਾ ਕਰਨ ਲਈ ਘਰ 'ਚ ਪਏ ਫਾਲਤੂ ਮਟੀਰੀਅਲ ਨਾਲ ਕੈਂਡਲ ਪਾਵਰ ਫੋਨ ਚਾਰਜਰ ਤਿਆਰ ਕੀਤਾ।ਦੋਹਾਂ ਨੌਜਵਾਨਾਂ ਨੇ ਇਸ ਚਾਰਜਰ ਦੇ ਮਾਡਲ ਨੂੰ ਸੋਮਵਾਰ ਨੂੰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ 'ਚ 'ਜੁਗਾੜ ਮੇਲੇ' ਦੌਰਾਨ ਪੇਸ਼ ਕੀਤਾ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਲਾਲਾਬਾਦ : ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ , ਸਾਬਕਾ ਸਰਪੰਚ ਸਮੇਤ ਦਰਜਨਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ -PTCNews


Top News view more...

Latest News view more...