Sat, Apr 20, 2024
Whatsapp

ਸ਼ੌਕੀਆ ਹਵਾਈ ਫਾਇਰ ਕਰਨਾ ਪਿਆ ਮਹਿੰਗਾ ,ਬੱਚੀ ਦੇ ਸਿਰ ਵਿੱਚ ਲੱਗੀ ਗੋਲੀ

Written by  Shanker Badra -- November 10th 2018 02:51 PM
ਸ਼ੌਕੀਆ ਹਵਾਈ ਫਾਇਰ ਕਰਨਾ ਪਿਆ ਮਹਿੰਗਾ ,ਬੱਚੀ ਦੇ ਸਿਰ ਵਿੱਚ ਲੱਗੀ ਗੋਲੀ

ਸ਼ੌਕੀਆ ਹਵਾਈ ਫਾਇਰ ਕਰਨਾ ਪਿਆ ਮਹਿੰਗਾ ,ਬੱਚੀ ਦੇ ਸਿਰ ਵਿੱਚ ਲੱਗੀ ਗੋਲੀ

ਸ਼ੌਕੀਆ ਹਵਾਈ ਫਾਇਰ ਕਰਨਾ ਪਿਆ ਮਹਿੰਗਾ ,ਬੱਚੀ ਦੇ ਸਿਰ ਵਿੱਚ ਲੱਗੀ ਗੋਲੀ:ਲੁਧਿਆਣਾ 'ਚ ਦੋ ਸਾਲ ਦੀ ਬੱਚੀ ਦੇ ਸਿਰ ਵਿੱਚ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਤੋਂ ਬਾਅਦ ਬੱਚੀ ਨੂੰ ਇਲਾਜ ਲਈ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।ਜਾਣਕਾਰੀ ਅਨੁਸਾਰ ਲੁਧਿਆਣਾ ਦੇ ਕਿਦਵਈ ਨਗਰ ਇਲਾਕੇ ਵਿੱਚ ਛੱਤ 'ਤੇ ਖੜ੍ਹੀ ਬੱਚੀ ਦੇ ਸਿਰ ਵਿੱਚ ਕੋਈ ਤੇਜ਼ਧਾਰ ਚੀਜ਼ ਲੱਗੀ ਤਾਂ ਅਚਾਨਕ ਉਸ ਦੇ ਸਿਰ ਤੋਂ ਖ਼ੂਨ ਵਗਣਾ ਸ਼ੁਰੂ ਹੋ ਗਿਆ।ਜਦੋਂ ਬੱਚੀ ਦੇ ਪਰਿਵਾਰਕ ਮੈਂਬਰ ਉਸ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰ ਨੇ ਦੱਸਿਆ ਕਿ ਉਸ ਦੇ ਸਿਰ ਵਿੱਚ ਗੋਲੀ ਲੱਗੀ ਹੈ। ਇਸ ਦੌਰਾਨ ਗੋਲੀ ਨਾਲ ਜ਼ਖਮੀ ਹੋਈ ਬੱਚੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬੱਚੀ ਦੇ ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।ਇਸ ਮਾਮਲੇ ਵਿੱਚ ਪੁਲਿਸ ਨੇ ਕਿਹਾ ਇਹ ਹਵਾਈ ਫ਼ਾਇਰ ਕਰਨ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ ਛੇਤੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...