ਲੁਧਿਆਣਾ ਦੀ ਸਬਜ਼ੀ ਮੰਡੀ ‘ਚ ਆੜ੍ਹਤੀਏ ਦਾ ਗੋਲੀ ਮਾਰ ਕੇ ਕੀਤਾ ਕਤਲ

Ludhiana Vegetable market midelman Shot muder

ਲੁਧਿਆਣਾ ਦੀ ਸਬਜ਼ੀ ਮੰਡੀ ‘ਚ ਆੜ੍ਹਤੀਏ ਦਾ ਗੋਲੀ ਮਾਰ ਕੇ ਕੀਤਾ ਕਤਲ:ਲੁਧਿਆਣਾ ਦੀ ਸਬਜ਼ੀ ਮੰਡੀ ‘ਚ ਅੱਜ ਦਿਨ-ਦਿਹਾੜੇ ਦੁਪਹਿਰ ਸਾਢੇ ਬਾਰਾਂ ਵਜੇ ਅਣਪਛਾਤੇ ਸਕੂਟਰ ਸਵਾਰ ਨੇ ਗੋਲ਼ੀ ਮਾਰ ਦਿੱਤੀ,ਜਿਸ ਕਾਰਨ ਆੜ੍ਹਤੀਏ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ ਚੌਧਰੀ ਵਜੋਂ ਹੋਈ ਹੈ। Ludhiana Vegetable marketਜਾਣਕਾਰੀ ਮੁਤਾਬਕ ਸਬਜ਼ੀ ਮੰਡੀ ‘ਚ ਇਕ ਵਿਅਕਤੀ ਅਕੈਟਿਵਾ ‘ਤੇ ਆਇਆ ਅਤੇ ਉਸ ਨੇ ਆੜ੍ਹਤੀਏ ਜੁਰਜੀਤ ਸਿੰਘ ਦੀ ਛਾਤੀ ‘ਚ ਗੋਲੀ ਮਾਰ ਦਿੱਤੀ।ਇਸ ਤੋਂ ਬਾਅਦ ਆੜ੍ਹਤੀਆ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ,ਜਿਸ ਨੂੰ ਤੁਰੰਤ ਸੀ.ਐੱਮ.ਸੀ. ਹਸਪਤਾਲ ਭਰਤੀ ਕਰਾਇਆ ਗਿਆ ਹੈ।ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ।ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।Ludhiana Vegetable market midelman Shot muderਮ੍ਰਿਤਕ ਗੁਰਜੀਤ ਜੰਮੂ ਦਾ ਰਹਿਣ ਵਾਲਾ ਹੈ ਪਰ ਪਿਛਲੇ ਕਰੀਬ ਪੰਦਰਾਂ ਸਾਲਾਂ ਤੋਂ ਲੁਧਿਆਣਾ ਦੇ ਸਲੇਮ ਟਾਬਰੀ ਦੇ ਕਰਤਾਰ ਨਗਰ ਵਿੱਚ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ।ਬਸਤੀ ਜੋਧੇਵਾਲ ਦੇ ਥਾਣਾ ਮੁਖੀ ਬਲਬੀਰ ਸਿੰਘ ਨੇ ਦੱਸਿਆ ਕਿ ਫਿਲਹਾਲ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ ਹੈ।ਉੱਧਰ ਮ੍ਰਿਤਕ ਦੇ ਪੁੱਤਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ।
-PTCNews