ਹੋਰ ਖਬਰਾਂ

ਰਾਏਕੋਟ : ਪਿੰਡ ਬ੍ਰਹਮਪੁਰ 'ਚ ਦਲਿਤ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਭਤੀਜਾ ਵੀ ਜ਼ਖ਼ਮੀ

By Shanker Badra -- November 13, 2019 1:22 pm

ਰਾਏਕੋਟ : ਪਿੰਡ ਬ੍ਰਹਮਪੁਰ 'ਚ ਦਲਿਤ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਭਤੀਜਾ ਵੀ ਜ਼ਖ਼ਮੀ:ਰਾਏਕੋਟ : ਲੁਧਿਆਣਾ ਜ਼ਿਲੇ ਦੇ ਪਿੰਡ ਬ੍ਰਹਮਪੁਰ 'ਚ ਦੇਰ ਰਾਤ ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਅੰਮ੍ਰਿਤਧਾਰੀ ਵਿਅਕਤੀਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਦੀ ਪਛਾਣ ਦਲਬਾਰ ਸਿੰਘ ਉਰਫ਼ ਬਾਰਾ ਪੁੱਤਰ ਗੁਰਮੇਲ ਸਿੰਘ (40) ਵਾਸੀ ਪਿੰਡ ਬ੍ਰਹਮਪੁਰ ਵਜੋਂ ਹੋਈ ਹੈ।

Ludhiana Village Barhampur Murder of a dalit person with weapons ਰਾਏਕੋਟ : ਪਿੰਡ ਬ੍ਰਹਮਪੁਰ 'ਚ ਦਲਿਤ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਭਤੀਜਾ ਵੀ ਜ਼ਖ਼ਮੀ

ਮਿਲੀ ਜਾਣਕਾਰੀ ਅਨੁਸਾਰ ਕੁੱਝ ਵਿਅਕਤੀਆਂ ਨੇ ਮ੍ਰਿਤਕ ਦਲਬਾਰਾ ਸਿੰਘ ਨੂੰ ਘਰੋਂ ਬਾਹਰ ਸੱਦਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ, ਜਦਕਿ ਇਸ ਹਮਲੇ 'ਚ ਮ੍ਰਿਤਕ ਦਾ ਭਤੀਜਾ ਮਨਿੰਦਰ ਸਿੰਘ ਵੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਹੈ।

Ludhiana Village Barhampur Murder of a dalit person with weapons ਰਾਏਕੋਟ : ਪਿੰਡ ਬ੍ਰਹਮਪੁਰ 'ਚ ਦਲਿਤ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਭਤੀਜਾ ਵੀ ਜ਼ਖ਼ਮੀ

ਇਸ ਸਬੰਧ 'ਚ ਰਾਏਕੋਟ ਪੁਲਿਸ ਨੇ ਕਤਲ ਕਰਨ ਦੇ ਦੋਸ਼ਾਂ ਤਹਿਤ ਬਲਕਾਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਬ੍ਰਹਮਪੁਰ ਤੇ ਉਸ ਦੇ ਭਾਣਜੇ ਗੁਰਜੰਟ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਸੁਲਤਾਨਪੁਰ, ਨੇੜੇ ਸ਼ੇਰਪੁਰ (ਸੰਗਰੂਰ) ਖ਼ਿਲਾਫ਼ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ।
-PTCNews

  • Share