ਹੋਰ ਖਬਰਾਂ

ਲੁਧਿਆਣਾ ਦੇ ਪਿੰਡ ਡੇਹਲੋਂ 'ਚ ਐਨ.ਆਰ.ਆਈ. ਦੇ ਘਰ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਲੜਕੀ ਨਾਲ ਜ਼ਬਰ ਜਨਾਹ

By Shanker Badra -- April 12, 2018 3:04 pm -- Updated:Feb 15, 2021

ਲੁਧਿਆਣਾ ਦੇ ਪਿੰਡ ਡੇਹਲੋਂ 'ਚ ਐਨ.ਆਰ.ਆਈ. ਦੇ ਘਰ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਲੜਕੀ ਨਾਲ ਜ਼ਬਰ ਜਨਾਹ:ਜ਼ਿਲ੍ਹਾ ਲੁਧਿਆਣਾ 'ਚ ਪਿੰਡ ਡੇਹਲੋਂ ਦੇ ਇੱਕ ਪਿੰਡ ਵਿਚ ਐਨ.ਆਰ.ਆਈ.ਦੋਸਤ ਦੇ ਘਰ ਕੰਮ ਦਿਵਾਉਣ ਦੇ ਬਹਾਨੇ ਦੋ ਨੌਜਵਾਨਾਂ ਵੱਲੋਂ ਨੌਕਰਾਣੀ ਨਾਲ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਲੁਧਿਆਣਾ ਦੇ ਪਿੰਡ ਡੇਹਲੋਂ 'ਚ ਐਨ.ਆਰ.ਆਈ. ਦੇ ਘਰ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਲੜਕੀ ਨਾਲ ਜ਼ਬਰ ਜਨਾਹਪੀੜਤਾ ਦੀ ਸ਼ਿਕਾਇਤ 'ਤੇ ਥਾਣਾ ਡੇਹਲੋਂ ਪੁਲਿਸ ਨੇ ਪਿੰਡ ਲਹਿਰਾ ਵਾਸੀ ਜੋਰਾ ਸਿੰਘ ਅਤੇ ਉਸ ਦੇ ਇੱਕ ਦੋਸਤ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।ਪੁਲਿਸ ਪੀੜਤਾ ਦੀ ਮੈਡੀਕਲ ਜਾਂਚ ਕਰਾਉਣ ਦੀ ਪ੍ਰਕਿਰਿਆ ਵਿਚ ਜੁਟੀ ਹੋਈ ਹੈ।ਪੀੜਤਾ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਹ ਘਰਾਂ ਵਿਚ ਸਾਫ ਸਫਾਈ ਦਾ ਕੰਮ ਕਰਦੀ ਹੈ।ਲੁਧਿਆਣਾ ਦੇ ਪਿੰਡ ਡੇਹਲੋਂ 'ਚ ਐਨ.ਆਰ.ਆਈ. ਦੇ ਘਰ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਲੜਕੀ ਨਾਲ ਜ਼ਬਰ ਜਨਾਹਪਿੰਡ ਲਹਿਰਾ ਦੇ ਜੋਰਾ ਸਿੰਘ ਦੇ ਨਾਲ ਉਸ ਦੀ ਜਾਣ ਪਛਾਣ ਸੀ।ਪੀੜਤ ਮੁਤਾਬਕ ਮੰਗਲਵਾਰ ਨੂੰ ਦੋਸ਼ੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦਾ ਇਕ ਦੋਸਤ ਐਨ.ਆਰ.ਆਈ. ਹੈ।ਉਹ ਕੁਝ ਦਿਨਾਂ ਦੇ ਲਈ ਇੱਥੇ ਰਹਿਣ ਆਇਆ ਹੈ।ਐਨ.ਆਰ.ਆਈ. ਨੂੰ ਘਰ ਦੇ ਕੰਮ ਲਈ ਮਹਿਲਾ ਦੀ ਜ਼ਰੂਰਤ ਹੈ,ਉਹ ਚੰਗੀ ਤਨਖਾਹ ਦੇਵੇਗਾ।ਜੋਰਾ ਸਿੰਘ ਨੇ ਉਸ ਨੂੰ ਘਰ ਦੀ ਸਫਾਈ ਲਈ ਬੁਲਾਇਆ।ਜੋਰਾ ਸਿੰਘ ਅਪਣੀ ਕਾਰ ਵਿਚ ਪਿੰਡ ਲੈ ਗਿਆ।ਲੁਧਿਆਣਾ ਦੇ ਪਿੰਡ ਡੇਹਲੋਂ 'ਚ ਐਨ.ਆਰ.ਆਈ. ਦੇ ਘਰ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਲੜਕੀ ਨਾਲ ਜ਼ਬਰ ਜਨਾਹਉਸ ਨੇ ਕਿਹਾ ਕਿ ਉਸ ਨੂੰ ਅਤੇ ਪਰਿਵਾਰ ਨੂੰ ਰਹਿਣ ਲਈ ਘਰ ਵਿਚ ਇਕ ਕਮਰਾ ਦੇ ਦਿੱਤਾ ਜਾਵੇਗਾ।ਉਹ ਘਰ ਦੀ ਸਾਫ ਸਫਾਈ ਕਰਨ ਤੋਂ ਬਾਅਦ ਬੈਠੀ ਹੀ ਸੀ ਕਿ ਇਕ ਹੋਰ ਵਿਅਕਤੀ ਆ ਗਿਆ।ਦੋਵਾਂ ਨੇ ਗੈਂਗਰੇਪ ਕਰਕੇ ਧਮਕੀਆਂ ਦਿੱਤੀਆਂ।ਮਹਿਲਾ ਨੇ ਘਰ ਵਿਚ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਪੁਲਿਸ ਵਿਚ ਸ਼ਿਕਾਇਤ ਦਿੱਤੀ।
-PTCNews

  • Share