ਹੋਰ ਖਬਰਾਂ

ਇਸ ਐਂਬੂਲੈਂਸ 'ਚ ਫਾਰਮਸਿਸਟ ਕਰਦਾ ਸੀ ਅਜਿਹਾ ਗ਼ਲਤ ਕੰਮ , ਪਿੰਡ ਵਾਸੀਆਂ ਨੇ ਫ਼ੜਿਆ

By Shanker Badra -- November 11, 2019 3:58 pm

ਇਸ ਐਂਬੂਲੈਂਸ 'ਚ ਫਾਰਮਸਿਸਟ ਕਰਦਾ ਸੀ ਅਜਿਹਾ ਗ਼ਲਤ ਕੰਮ , ਪਿੰਡ ਵਾਸੀਆਂ ਨੇ ਫ਼ੜਿਆ:ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਨਸ਼ਾ ਖਤਮ ਕਰਨ ਦੇ ਕੀਤੇ ਜਾ ਰਹੇ ਦਾਅਵੇ ਪੰਜਾਬ ‘ਚ ਪੂਰੀ ਤਰ੍ਹਾਂ ਠੁੱਸ ਹੋ ਕੇ ਰਹਿ ਗਏ ਹਨ। ਪਿਛਲੇ ਕੁੱਝ ਸਮੇਂ ਤੋਂ ਪੰਜਾਬ ‘ਚ ਨਸ਼ੇ ਦੀ ਆਮਦ ਵਧਦੀ ਜਾ ਰਹੀ ਹੈ।

Ludhiana Village Talwandi Heroin Recovered In Ambulance ਇਸਐਂਬੂਲੈਂਸ 'ਚ ਫਾਰਮਸਿਸਟ ਕਰਦਾ ਸੀ ਅਜਿਹਾ ਗ਼ਲਤ ਕੰਮ , ਪਿੰਡ ਵਾਸੀਆਂ ਨੇ ਫ਼ੜਿਆ

ਅਜਿਹਾ ਹੀ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿੰਡ ਤਲਵੰਡੀ ਦੇ ਸਰਪੰਚ ਨੇ ਪਿੰਡ ਵਾਸੀਆਂ ਨਾਲ ਮਿਲ ਕੇ 108 ਐਂਬੂਲੈਂਸ ਦੇ ਫਾਰਮਸਿਸਟ ਨੂੰ ਚਿੱਟੇ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਹੈ।

Ludhiana Village Talwandi Heroin Recovered In Ambulance ਇਸਐਂਬੂਲੈਂਸ 'ਚ ਫਾਰਮਸਿਸਟ ਕਰਦਾ ਸੀ ਅਜਿਹਾ ਗ਼ਲਤ ਕੰਮ , ਪਿੰਡ ਵਾਸੀਆਂ ਨੇ ਫ਼ੜਿਆ

ਮਿਲੀ ਜਾਣਕਾਰੀ ਅਨੁਸਾਰ ਇਸ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਉਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਫਾਰਮਸਿਸਟ ਐਂਬੂਲੈਂਸ 'ਚ ਨਸ਼ਾ ਲੁਕੋ ਕੇ ਲਿਆਉਂਦਾ ਹੈ। ਜਦੋਂ ਸਰਪੰਚ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਤਲਾਸ਼ੀ ਲਈ ਤਾਂ ਉਸ ਕੋਲੋਂ ਨਸ਼ਾ ਬਰਾਮਦ ਕੀਤਾ ਗਿਆ।

Ludhiana Village Talwandi Heroin Recovered In Ambulance ਇਸਐਂਬੂਲੈਂਸ 'ਚ ਫਾਰਮਸਿਸਟ ਕਰਦਾ ਸੀ ਅਜਿਹਾ ਗ਼ਲਤ ਕੰਮ , ਪਿੰਡ ਵਾਸੀਆਂ ਨੇ ਫ਼ੜਿਆ

ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਘਟਨਾ ਨੂੰ ਕੈਮਰੇ 'ਚ ਕੈਦ ਕਰ ਲਿਆ ਤੇ ਮੌਕੇ 'ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਮੁਤਾਬਕ ਉਕਤ ਫਾਰਮਸਿਸਟ ਨਸ਼ਾ ਕਰਨ ਦਾ ਆਦੀ ਹੈ। ਉਸ ਨੇ ਇਹ ਨਸ਼ਾ ਕਿਸ ਵਿਅਕਤੀ ਤੋਂ ਖਰੀਦਿਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews

  • Share