ਨੌਜਵਾਨਾਂ ਨੇ ਪੰਜਾਬੀ ਗੀਤ ‘ਤੇ ਬਣਾਈ ਵੀਡੀਓ , LIKE ਨਾ ਕਰਨ ‘ਤੇ ਮੁੰਡੇ ਦਾ ਪਾੜਿਆ ਸਿਰ 

Ludhiana : youth Punjabi song Video made After Clash
ਨੌਜਵਾਨਾਂ ਨੇ ਪੰਜਾਬੀ ਗੀਤ 'ਤੇ ਬਣਾਈ ਵੀਡੀਓ , LIKE ਨਾ ਕਰਨ 'ਤੇ ਮੁੰਡੇ ਦਾ ਪਾੜਿਆ ਸਿਰ 

ਨੌਜਵਾਨਾਂ ਨੇ ਪੰਜਾਬੀ ਗੀਤ ‘ਤੇ ਬਣਾਈ ਵੀਡੀਓ , LIKE ਨਾ ਕਰਨ ‘ਤੇ ਮੁੰਡੇ ਦਾ ਪਾੜਿਆ ਸਿਰ:ਲੁਧਿਆਣਾ :  ਅੱਜ ਦੇ ਸਮੇਂ ਵਿੱਚ ਅਜਿਹਾ ਹੀ ਕੋਈ ਵਿਅਕਤੀ ਨਹੀਂ ਹੋਵੇਗਾ ,ਜੋ ‘ਟਿੱਕਟੋਕ ਵੀਡੀਓ’ ਬਾਰੇ ਨਹੀਂ ਜਾਣਦਾ। ਟਿੱਕ-ਟੌਕ ਐਪ ਵਿਚ ਗੀਤਾਂ ‘ਤੇ ਵੀਡੀਓ ਬਣਾਉਣ ਦਾ ਲੋਕਾਂ ਵਿਚ ਬਹੁਤ ਕ੍ਰੇਜ਼ ਹੈ। ਇਸ ਦੇ ਨਾਲ ਹੀ ਇਨ੍ਹਾਂ ਵੀਡਿਓਜ਼ ਨੂੰ ਵਾਇਰਲ ਕਰਨ ਲਈ ਲੋਕ ਅਜੀਬ ਵਿਚਾਰਾਂ ਨੂੰ ਵੀ ਅਪਣਾਉਂਦੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ।

Ludhiana : youth Punjabi song Video made After Clash
ਨੌਜਵਾਨਾਂ ਨੇ ਪੰਜਾਬੀ ਗੀਤ ‘ਤੇ ਬਣਾਈ ਵੀਡੀਓ , LIKE ਨਾ ਕਰਨ ‘ਤੇ ਮੁੰਡੇ ਦਾ ਪਾੜਿਆ ਸਿਰ

ਜਿੱਥੇ 3 ਨੌਜਵਾਨਾਂ ਨੇ ਇਕ ਪੰਜਾਬੀ ਗਾਣੇ ‘ਤੇ ਵੀਡੀਓ ਬਣਾਈ ਸੀ ,ਇਸ ਤੋਂ ਬਾਅਦ ਉਨ੍ਹਾਂ ਦਾ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਹੈ। ਇਹ ਤਕਰਾਰ ਇਨ੍ਹਾਂ ਵੱਧ ਗਿਆ ਕਿ ਇੱਕ ਦੂਜੇ ਦਾ ਸਿਰ ਪਾੜ ਦਿੱਤਾ ਹੈ। ਜਾਣਕਾਰੀ ਮੁਤਾਬਕ ਪੀੜਤ ਨੌਜਵਾਨ ਸਾਹਿਲ ਨੇ ਦੱਸਿਆ ਕਿ 3 ਨੌਜਵਾਨਾਂ ਵਲੋਂ ਇਕ ਪੰਜਾਬੀ ਗਾਣੇ ‘ਤੇ ਵੀਡੀਓ ਬਣਾਈ ਗਈ ਸੀ।

Ludhiana : youth Punjabi song Video made After Clash
ਨੌਜਵਾਨਾਂ ਨੇ ਪੰਜਾਬੀ ਗੀਤ ‘ਤੇ ਬਣਾਈ ਵੀਡੀਓ , LIKE ਨਾ ਕਰਨ ‘ਤੇ ਮੁੰਡੇ ਦਾ ਪਾੜਿਆ ਸਿਰ

ਜਿਸ ਤੋਂ ਬਾਅਦ ਤਿੰਨੇ ਨੌਜਵਾਨ ਧੱਕੇ ਨਾਲ ਉਸ ਨੂੰ ਉਕਤ ਵੀਡੀਓ ਨੂੰ ਲਾਈਕ ਕਰਨ ਲਈ ਕਹਿਣ ਲੱਗੇ ਪਰ ਉਸ ਨੇ ਮਨ੍ਹਾਂ ਕਰ ਦਿੱਤਾ। ਇਸ ਤੋਂ ਬਾਅਦ ਉਕਤ ਤਿੰਨਾਂ ਨੇ ਸਾਹਿਲ ‘ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀਂ ਕਰ ਦਿੱਤਾ ਹੈ। ਫਿਲਹਾਲ ਪੁਲਿਸ  ਨੇ ਸਾਹਿਲ ਦੀ ਸ਼ਿਕਾਇਤ ‘ਤੇ ਤਿੰਨਾਂ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
-PTCNews