Thu, Apr 25, 2024
Whatsapp

ਮਾਛੀਵਾੜਾ 'ਚ ਬਾਰ੍ਹਵੀਂ ਜਮਾਤ ਦਾ ਪੇਪਰ ਦੇਣ ਗਿਆ ਵਿਦਿਆਰਥੀ ਹੋਇਆ ਲਾਪਤਾ

Written by  Shanker Badra -- March 13th 2019 09:26 PM
ਮਾਛੀਵਾੜਾ 'ਚ ਬਾਰ੍ਹਵੀਂ ਜਮਾਤ ਦਾ ਪੇਪਰ ਦੇਣ ਗਿਆ ਵਿਦਿਆਰਥੀ ਹੋਇਆ ਲਾਪਤਾ

ਮਾਛੀਵਾੜਾ 'ਚ ਬਾਰ੍ਹਵੀਂ ਜਮਾਤ ਦਾ ਪੇਪਰ ਦੇਣ ਗਿਆ ਵਿਦਿਆਰਥੀ ਹੋਇਆ ਲਾਪਤਾ

ਮਾਛੀਵਾੜਾ 'ਚ ਬਾਰ੍ਹਵੀਂ ਜਮਾਤ ਦਾ ਪੇਪਰ ਦੇਣ ਗਿਆ ਵਿਦਿਆਰਥੀ ਹੋਇਆ ਲਾਪਤਾ:ਮਾਛੀਵਾੜਾ : ਮਾਛੀਵਾੜਾ ਦੇ ਥਾਣਾ ਅਧੀਨ ਪੈਂਦੇ ਪਿੰਡ ਊਰਨਾ ਦਾ ਇੱਕ ਵਿਦਿਆਰਥੀ ਬਾਰ੍ਹਵੀਂ ਜਮਾਤ ਦਾ ਪੇਪਰ ਦੇਣ ਗਿਆ ਸੀ ਪਰ ਅਚਾਨਕ ਗਾਇਬ ਹੋ ਗਿਆ ਹੈ।ਉਸ ਵਿਦਿਆਰਥੀ ਦੇ ਪਰਿਵਾਰ ਵੱਲੋਂ ਉਸਦੀ ਦੀ ਭਾਲ ਕੀਤੀ ਜਾ ਰਹੀ ਹੈ।ਮਿਲੀ ਜਾਣਕਾਰੀ ਮੁਤਾਬਕ ਲਾਪਤਾ ਹੋਏ ਵਿਦਿਆਰਥੀ ਦਾ ਨਾਂਅ ਅਰਸ਼ਜੋਤ ਸਿੰਘ ਹੈ ,ਜੋ ਬਾਰ੍ਹਵੀਂ ਜਮਾਤ ਦਾ ਪੇਪਰ ਦੇਣ ਲਈ ਸਮਰਾਲਾ ਗਿਆ ਸੀ ਪਰ ਉਹ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਿਆ ਹੈ। [caption id="attachment_269115" align="aligncenter" width="250"]Machhiwara 12th Class Paper given Student Missing ਮਾਛੀਵਾੜਾ 'ਚ ਬਾਰ੍ਹਵੀਂ ਜਮਾਤ ਦਾ ਪੇਪਰ ਦੇਣ ਗਿਆ ਵਿਦਿਆਰਥੀ ਹੋਇਆ ਲਾਪਤਾ[/caption] ਇਸ ਸਬੰਧੀ ਜਦੋਂ ਪਰਿਵਾਰ ਨੇ ਉਸ ਦੇ ਦੋਸਤਾਂ ਕੋਲੋਂ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਅਰਸ਼ਜੋਤ ਪੇਪਰ ਦੇਣ ਨਹੀਂ ਗਿਆ ਸੀ।ਇਸ ਤੋਂ ਬਾਅਦ ਜਦੋਂ ਉਸਦੇ ਪਰਿਵਾਰਕ ਮੈਂਬਰ ਉਸਦੀ ਭਾਲ ਕਰਦੇ- ਕਰਦੇ ਸਰਹਿੰਦ ਨਹਿਰ 'ਤੇ ਪੁੱਜੇ ਤਾਂ ਉਸਦਾ ਸਾਈਕਲ ਸਰਹਿੰਦ ਨਹਿਰ ਕਿਨਾਰੇ ਪਵਾਤ ਪੁਲ ਕੋਲੋ ਮਿਲਿਆ ਹੈ।ਓਥੇ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਸ ਵਿਦਿਆਰਥੀ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਅਤੇ ਜਿਸ ਤੋਂ ਬਾਅਦ ਲੜਕੇ ਦੀ ਨਹਿਰ ਵਿਚ ਤਲਾਸ਼ ਕੀਤੀ ਜਾ ਰਹੀ ਹੈ। [caption id="attachment_269116" align="aligncenter" width="300"]Machhiwara 12th Class Paper given Student Missing ਮਾਛੀਵਾੜਾ 'ਚ ਬਾਰ੍ਹਵੀਂ ਜਮਾਤ ਦਾ ਪੇਪਰ ਦੇਣ ਗਿਆ ਵਿਦਿਆਰਥੀ ਹੋਇਆ ਲਾਪਤਾ[/caption] ਲਾਪਤਾ ਵਿਦਿਆਰਥੀ ਅਰਸ਼ਜੋਤ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਰਸ਼ਜੋਤ ਸਿੰਘ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ।ਉਨ੍ਹਾਂ ਨੇ ਦੱਸਿਆ ਕਿ ਘਰ ਵਿੱਚ ਵੀ ਅਜਿਹੀ ਕੋਈ ਗੱਲ ਨਹੀਂ ਹੋਈ ਕਿ ਉਹ ਨਹਿਰ ਵਿਚ ਛਾਲ ਮਾਰਨ ਵਾਲਾ ਕੋਈ ਵੱਡਾ ਕਦਮ ਚੁੱਕ ਸਕੇ।ਫਿਲਹਾਲ ਉਸ ਦੀ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। -PTCNews


Top News view more...

Latest News view more...