Sat, Apr 20, 2024
Whatsapp

ਮਾਛੀਵਾੜਾ 'ਚ ਧਾਗਾ ਫੈਕਟਰੀ ਦੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਔਰਤ ਦੀ ਮੌਤ, 14 ਜ਼ਖਮੀ

Written by  Shanker Badra -- January 23rd 2019 10:41 AM -- Updated: January 23rd 2019 05:30 PM
ਮਾਛੀਵਾੜਾ 'ਚ ਧਾਗਾ ਫੈਕਟਰੀ ਦੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਔਰਤ ਦੀ ਮੌਤ, 14 ਜ਼ਖਮੀ

ਮਾਛੀਵਾੜਾ 'ਚ ਧਾਗਾ ਫੈਕਟਰੀ ਦੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਔਰਤ ਦੀ ਮੌਤ, 14 ਜ਼ਖਮੀ

ਮਾਛੀਵਾੜਾ 'ਚ ਧਾਗਾ ਫੈਕਟਰੀ ਦੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਔਰਤ ਦੀ ਮੌਤ, 14 ਜ਼ਖਮੀ:ਮਾਛੀਵਾੜਾ : ਮਾਛੀਵਾੜਾ-ਕੁਹਾੜਾ ਰੋਡ 'ਤੇ ਅੱਜ ਸਵੇਰੇ ਧਾਗਾ ਫੈਕਟਰੀ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਦਸਾਗ੍ਰਸਤ ਹੋ ਗਈ ਹੈ।ਇਸ ਹਾਦਸੇ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਹੈ ਜਦਕਿ ਬੱਸ ਵਿਚ ਇੱਕ ਵਿਅਕਤੀ ਸਮੇਤ 13 ਔਰਤਾਂ ਜਖ਼ਮੀ ਹੋ ਗਈਆਂ ਹਨ। [caption id="attachment_244436" align="aligncenter" width="300"]Machhiwara Factory bus Accident , One Woman Death ,14 injured ਮਾਛੀਵਾੜਾ 'ਚ ਧਾਗਾ ਫੈਕਟਰੀ ਦੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਔਰਤ ਦੀ ਮੌਤ, 14 ਜ਼ਖਮੀ[/caption] ਜਾਣਕਾਰੀ ਅਨੁਸਾਰ ਪਿੰਡ ਸ਼ਤਾਬਗੜ੍ਹ ਤੇ ਬੁਰਜ ਪਵਾਤ ਤੋਂ ਕੁੱਝ ਔਰਤਾਂ ਪਿੰਡ ਭੱਟੀਆਂ ਨੇੜ੍ਹੇ ਇੱਕ ਧਾਗਾ ਫੈਕਟਰੀ ਵਿਚ ਕੰਮ ਕਰਦੀਆਂ ਹਨ।ਇਹ ਬੱਸ ਉਨ੍ਹਾਂ ਔਰਤਾਂ ਨੂੰ ਲੈ ਕੇ ਜਾ ਰਹੀ ਸੀ।ਇਸ ਦੌਰਾਨ ਬੱਸ ਅੱਗੇ ਅਵਾਰਾ ਪਸ਼ੂ ਆ ਗਿਆ, ਜਿਸ ਕਾਰਨ ਡਰਾਈਵਰ ਸੰਤੁਲਨ ਗੁਆ ਬੈਠਾ ਅਤੇ ਬੱਸ ਪਲਟ ਗਈ।ਇਸ ਬੱਸ ਵਿਚ ਕਰੀਬ 20 ਸਵਾਰੀਆਂ ਸਨ।ਇਸ ਘਟਨਾ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। [caption id="attachment_244435" align="aligncenter" width="300"]Machhiwara Factory bus Accident , One Woman Death ,14 injured ਮਾਛੀਵਾੜਾ 'ਚ ਧਾਗਾ ਫੈਕਟਰੀ ਦੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਔਰਤ ਦੀ ਮੌਤ, 14 ਜ਼ਖਮੀ[/caption] ਇਸ ਹਾਦਸੇ ਕਾਰਨ ਸਾਰੀਆਂ ਸਵਾਰੀਆਂ ਜਖ਼ਮੀ ਹੋ ਗਈਆਂ ਹਨ।ਜਿਨ੍ਹਾਂ ਨੂੰ ਲੋਕਾਂ ਵੱਲੋਂ ਤੁਰੰਤ ਮਾਛੀਵਾੜਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ,ਜਿਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।ਇਸ ਘਟਨਾ ਦੀ ਸੂਚਨਾ ਮਿਲਦੇ ਹੀ ਧਾਗਾ ਫੈਕਟਰੀ ਦੇ ਅਧਿਕਾਰੀ ਤੇ ਮਾਛੀਵਾੜਾ ਪੁਲਿਸ ਮੌਕੇ 'ਤੇ ਪਹੁੰਚ ਗਈ। [caption id="attachment_244433" align="aligncenter" width="300"]Machhiwara Factory bus Accident , One Woman Death ,14 injured ਮਾਛੀਵਾੜਾ 'ਚ ਧਾਗਾ ਫੈਕਟਰੀ ਦੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਔਰਤ ਦੀ ਮੌਤ, 14 ਜ਼ਖਮੀ[/caption] ਇਸ ਹਾਦਸੇ ਵਿੱਚ ਜ਼ਖਮੀ ਔਰਤ ਰੁਕਮਾ ਵਾਸੀ ਸ਼ਤਾਬਗੜ੍ਹ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ ਹੈ, ਜਦਕਿ 14 ਔਰਤਾਂ ਜਖ਼ਮੀ ਹਨ।ਉਨ੍ਹਾਂ 'ਚੋਂ 4 ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਲੁਧਿਆਣਾ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ। -PTCNews


Top News view more...

Latest News view more...