ਹਾਦਸੇ/ਜੁਰਮ

ਮਾਛੀਵਾੜਾ: ਮੀਂਹ ਨੇ ਢਹਿ-ਢੇਰੀ ਬਜ਼ੁਰਗ ਦਾ ਕੱਚਾ ਮਕਾਨ

By Jashan A -- July 12, 2019 3:44 pm

ਮਾਛੀਵਾੜਾ: ਮੀਂਹ ਨੇ ਢਹਿ-ਢੇਰੀ ਬਜ਼ੁਰਗ ਦਾ ਕੱਚਾ ਮਕਾਨ,ਮਾਛੀਵਾੜਾ: ਪਿਛਲੇ 2 ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ, ਉਥੇ ਹੀ ਇਹ ਬਾਰਿਸ਼ ਗਰੀਬਾਂ ਲਈ ਆਫ਼ਤ ਬਣ ਰਹੀ ਹੈ। ਅੱਜ ਸਵੇਰੇ ਪਈ ਬਾਰਿਸ਼ ਨੇ ਮਾਛੀਵਾੜਾ ਦੇ ਪਿੰਡ ਸੈਸੋਂਵਾਲ ਕਲਾਂ ਵਿਖੇ ਬਜ਼ੁਰਗ ਜਸਵੀਰ ਸਿੰਘ ਦਾ ਪੁਰਾਣਾ ਮਕਾਨ ਢਹਿ-ਢੇਰੀ ਕਰ ਦਿੱਤਾ।

ਜਿਸ ਦੌਰਾਨ ਉਹ ਤੇ ਉਸਦੀ ਪਤਨੀ ਜਖ਼ਮੀ ਹੋ ਗਏ।ਛੱਤ ਡਿੱਗਣ ਨਾਲ ਘਰ ਵਿਚ ਪਿਆ ਸਾਰਾ ਸਮਾਨ ਵੀ ਨੁਕਸਾਨਿਆ ਗਿਆ। ਮੀਂਹ ਕਾਰਨ ਜਿੱਥੇ ਇਸ ਗਰੀਬ ਪਰਿਵਾਰ ਦੇ ਸਿਰ ਤੋਂ ਛੱਤ ਲੱਥ ਗਈ, ਉਥੇ ਸਾਰਾ ਸਮਾਨ ਵੀ ਖਰਾਬ ਹੋਣ ਕਾਰਨ ਇਹ ਬਜ਼ੁਰਗ ਜੋੜਾ ਲਾਚਾਰ ਦਿਖਾਈ ਦੇ ਰਿਹਾ ਸੀ।

ਹੋਰ ਪੜ੍ਹੋ:ਮੀਂਹ ਨੇ ਪੰਜਾਬ ਅੰਦਰ ਦਿੱਤੀ ਦਸਤਕ,ਠੰਡਾ ਕੀਤਾ ਮੌਸਮ

ਤੁਹਾਨੂੰ ਦੇਈਏ ਕਿ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਇੱਕ ਪਿੰਡ 'ਚ ਮੀਂਹ ਕਾਰਨ ਘਰ ਦੀ ਛੱਤ ਡਿੱਗ ਗਈ ਸੀ, ਜਿਸ ਕਾਰਨ 2 ਬੱਚਿਆਂ ਸਮੇਤ ਇੱਕ ਬਜ਼ੁਰਗ ਔਰਤ ਗੰਭੀਰ ਜ਼ਖਮੀ ਹੋ ਗਈ।

-PTC News

  • Share