Fri, Apr 19, 2024
Whatsapp

ਮਾਛੀਵਾੜਾ 'ਚ ਦਿਨ ਦਿਹਾੜੇ ਇੱਕ ਮਜ਼ਦੂਰ ਨੂੰ 35 ਵਾਰ ਗੰਡਾਸਿਆਂ ਨਾਲ ਵੱਢਿਆ ,ਇਲਾਕੇ 'ਚ ਦਹਿਸ਼ਤ

Written by  Shanker Badra -- November 08th 2018 03:14 PM
ਮਾਛੀਵਾੜਾ 'ਚ ਦਿਨ ਦਿਹਾੜੇ ਇੱਕ ਮਜ਼ਦੂਰ ਨੂੰ 35 ਵਾਰ ਗੰਡਾਸਿਆਂ ਨਾਲ ਵੱਢਿਆ ,ਇਲਾਕੇ 'ਚ ਦਹਿਸ਼ਤ

ਮਾਛੀਵਾੜਾ 'ਚ ਦਿਨ ਦਿਹਾੜੇ ਇੱਕ ਮਜ਼ਦੂਰ ਨੂੰ 35 ਵਾਰ ਗੰਡਾਸਿਆਂ ਨਾਲ ਵੱਢਿਆ ,ਇਲਾਕੇ 'ਚ ਦਹਿਸ਼ਤ

ਮਾਛੀਵਾੜਾ 'ਚ ਦਿਨ ਦਿਹਾੜੇ ਇੱਕ ਮਜ਼ਦੂਰ ਨੂੰ 35 ਵਾਰ ਗੰਡਾਸਿਆਂ ਨਾਲ ਵੱਢਿਆ ,ਇਲਾਕੇ 'ਚ ਦਹਿਸ਼ਤ:ਮਾਛੀਵਾੜਾ ਸਾਹਿਬ : ਮਾਛੀਵਾੜਾ ਵਿੱਚ ਦੀਵਾਲੀ 'ਤੇ ਦਿਨ ਦਿਹਾੜੇ ਇੱਕ ਨਸ਼ੇੜੀ ਵੱਲੋਂ ਇੱਕ ਮਜ਼ਦੂਰ ਦਾ ਕਤਲ ਕੀਤੇ ਜਾਣ ਦੀ ਖ਼ਬਰ ਮਿਲੀ ਹੈ।ਮ੍ਰਿਤਕ ਵਿਅਕਤੀ ਦੀ ਪਹਿਚਾਣ ਲਾਲ ਬਾਬੂ ਭਗਤ ਪਿੰਡ ਭੱਟੀਆਂ ਦੇ ਰੂਪ 'ਚ ਹੋਈ ਹੈ।ਜਾਣਕਾਰੀ ਅਨੁਸਾਰ ਦੀਵਾਲੀ ਦਾ ਤਿਉਹਾਰ ਹੋਣ ਕਾਰਨ ਮਜ਼ਦੂਰ ਲਾਲ ਬਾਬੂ ਦੁਕਾਨ 'ਤੇ ਕੁਝ ਸਮਾਨ ਲੈਣ ਲਈ ਜਾ ਰਿਹਾ ਸੀ,ਉਥੇ ਪਿੰਡ ਦੇ ਹੀ ਨੌਜਵਾਨ ਪ੍ਰਗਟ ਸਿੰਘ ਨੇ ਤੇਜ਼ਧਾਰ ਗੰਡਾਸੇ ਨਾਲ ਉਸ 'ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਬੇਰਹਿਮੀ ਨਾਲ ਵੱਢ ਦਿੱਤਾ ਜਦਕਿ ਦੋਸ਼ੀ ਮੌਕੇ 'ਤੋਂ ਫਰਾਰ ਹੋ ਗਿਆ।ਇਸ ਦੌਰਾਨ ਦੋਸ਼ੀ ਪ੍ਰਗਟ ਸਿੰਘ ਨੇ ਮਜ਼ਦੂਰ ਲਾਲ ਬਾਬੂ 'ਤੇ ਗੰਡਾਸੇ ਨਾਲ 35 ਵਾਰ ਕੀਤੇ ਹਨ। ਸੂਤਰਾਂ ਅਨੁਸਾਰ ਇਹ ਕਤਲ ਪਿੰਡ ਦੀ ਅੌਰਤ ਨਾਲ ਨਜਾਇਜ਼ ਸਬੰਧ ਹੋਣ ਦੇ ਸ਼ੱਕ ਕਾਰਨ ਕੀਤਾ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ ਕਥਿਤ ਦੋਸ਼ੀ ਪ੍ਰਗਟ ਸਿੰਘ ਨੂੰ ਲਾਲ ਬਾਬੂ ਭਗਤ 'ਤੇ ਪਿੰਡ ਦੀ ਹੀ ਇਕ ਔਰਤ ਨਾਲ ਉਸਦੇ ਨਜਾਇਜ਼ ਸਬੰਧ ਹੋਣ ਦਾ ਸ਼ੱਕ ਸੀ, ਜਿਸ ਕਾਰਨ ਉਸਨੇ ਨਸ਼ੇ ਦੀ ਹਾਲਤ ਵਿੱਚ ਮਜ਼ਦੂਰ ਦਾ ਕਤਲ ਕਰ ਦਿੱਤਾ ਹੈ।ਇਸ ਦੌਰਾਨ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕਥਿਤ ਦੋਸ਼ੀ ਪ੍ਰਗਟ ਸਿੰਘ ਨਸ਼ੇ ਦਾ ਆਦੀ ਹੈ ਅਤੇ ਉਸਨੇ ਨਸ਼ੇ ਦੀ ਹਾਲਤ 'ਚ ਹੀ ਬੇਕਸੂਰ ਲਾਲ ਬਾਬੂ ਭਗਤ ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਦੋਸ਼ੀ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।ਜਿਥੇ ਇਹ ਕਤਲ ਦੀ ਘਟਨਾ ਵਾਪਰੀ ਹੈ ,ਉਥੇ ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਏ ਸਨ। -PTCNews


Top News view more...

Latest News view more...