Sat, Apr 20, 2024
Whatsapp

ਮਾਛੀਵਾੜਾ ਦੀਆਂ ਚੋਣਾਂ 'ਚ ਤਾਇਨਾਤ ਸਰਕਾਰੀ ਅਧਿਕਾਰੀ ਸ਼ਰਾਬ ਦੇ ਨਸ਼ੇ 'ਚ ਪੋਲਿੰਗ ਬੂਥ 'ਤੇ ਪੁੱਜਾ

Written by  Shanker Badra -- September 19th 2018 11:59 AM
ਮਾਛੀਵਾੜਾ ਦੀਆਂ ਚੋਣਾਂ 'ਚ ਤਾਇਨਾਤ ਸਰਕਾਰੀ ਅਧਿਕਾਰੀ ਸ਼ਰਾਬ ਦੇ ਨਸ਼ੇ 'ਚ ਪੋਲਿੰਗ ਬੂਥ 'ਤੇ ਪੁੱਜਾ

ਮਾਛੀਵਾੜਾ ਦੀਆਂ ਚੋਣਾਂ 'ਚ ਤਾਇਨਾਤ ਸਰਕਾਰੀ ਅਧਿਕਾਰੀ ਸ਼ਰਾਬ ਦੇ ਨਸ਼ੇ 'ਚ ਪੋਲਿੰਗ ਬੂਥ 'ਤੇ ਪੁੱਜਾ

ਮਾਛੀਵਾੜਾ ਦੀਆਂ ਚੋਣਾਂ 'ਚ ਤਾਇਨਾਤ ਸਰਕਾਰੀ ਅਧਿਕਾਰੀ ਸ਼ਰਾਬ ਦੇ ਨਸ਼ੇ 'ਚ ਪੋਲਿੰਗ ਬੂਥ 'ਤੇ ਪੁੱਜਾ:ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਅੱਜ ਸਵੇਰ ਤੋਂ ਹੋ ਰਹੀਆਂ ਹਨ।ਇਨ੍ਹਾਂ ਚੋਣਾਂ ਦੌਰਾਨ ਪੰਜਾਬ ਦੇ ਵੱਖ -ਵੱਖ ਥਾਵਾਂ 'ਤੇ ਕਾਂਗਰਸ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ।ਪੰਜਾਬ ਅੰਦਰ ਕੁੱਝ ਥਾਵਾਂ 'ਤੇ ਅਮਨ ਸ਼ਾਂਤੀ ਨਾਲ ਚੋਣਾਂ ਹੋ ਰਹੀਆਂ ਹੈ ਪਰ ਕਈ ਥਾਵਾਂ 'ਤੇ ਧੱਕੇਸ਼ਾਹੀ ,ਕੁੱਟਮਾਰ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।ਜਿਸ ਨੂੰ ਪੰਜਾਬ ਦਾ ਚੋਣ ਕਮਿਸ਼ਨ ਵੀ ਚੁੱਪ ਦਿਖਾਈ ਦੇ ਰਿਹਾ ਹੈ। ਮਾਛੀਵਾੜਾ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਜਿਸ ਨੇ ਚੋਣ ਪ੍ਰਬੰਧਾਂ ਦਾ ਅਸਲੀ ਚਿਹਰਾ ਸਾਹਮਣੇ ਲਿਆਂਦਾ ਹੈ।ਜਾਣਕਾਰੀ ਅਨੁਸਾਰ ਮਾਛੀਵਾੜਾ ਦੇ ਪਿੰਡ ਉਧੋਵਾਲ ਕਲਾਂ ਵਿਖੇ ਪੋਲਿੰਗ ਬੂਥ 'ਤੇ ਤਾਇਨਾਤ ਇੱਕ ਸਰਕਾਰੀ ਅਧਿਕਾਰੀ ਸ਼ਰਾਬ ਦੇ ਨਸ਼ੇ ਦੀ ਹਾਲਤ 'ਚ ਆਇਆ ਸੀ। ਜਿਸ ਤੋਂ ਬਾਅਦ ਸ਼ਿਕਾਇਤ ਹੋਣ 'ਤੇ ਚੋਣ ਅਧਿਕਾਰੀ ਨੇ ਉਸਨੂੰ ਤੁਰੰਤ ਤਬਦੀਲ ਕਰ ਦਿੱਤਾ ਅਤੇ ਉਸ ਦੀ ਲਾਪ੍ਰਵਾਹੀ ਕਾਰਨ ਇਸ ਪੋਲਿੰਗ ਬੂਥ 'ਤੇ ਵੋਟਾਂ ਦੀ ਪੋਲਿੰਗ ਦਾ ਕੰਮ ਵੀ 8 ਦੀ ਬਜਾਏ 8.15 ਵਜੇ 15 ਮਿੰਟ ਦੇਰੀ ਨਾਲ ਸ਼ੁਰੂ ਹੋਇਆ ਸੀ। -PTCNews


Top News view more...

Latest News view more...