New Update
ਬਾਲੀਵੁੱਡ ਦੀ ਦੁਨੀਆ ਵਿੱਚ ਅਸੀਂ ਅਕਸਰ ਕਿਸੇ ਨਾ ਕਿਸੇ ਅਦਾਕਾਰ ਦੀ ਆਪਣੇ ਕਿਸੇ ਅਦਾਕਾਰ ਸਾਥੀ ਨਾਲ ਨਰਾਜ਼ਗੀ ਗਿਲੇ ਸ਼ਿਕਵੇ ਦੀਆਂ ਗੱਲਾਂ ਸੁਣਦੇ ਰਹਿੰਦੇ ਹਾਂ ।ਇਸ ਵਾਰ ਕੁਝ ਇਸ ਤਰ੍ਹਾਂ ਦੀਆਂ ਖਬਰਾਂ ਹਨ ਕਿ ਮਾਧੁਰੀ ਦੀਕਸ਼ਤ ਨੇ ਸ੍ਰੀ ਦੇਵੀ ਬਾਰੇ ਕੁਝ ਅਜਿਹੀਆਂ ਗੱਲਾਂ ਦਾ ਖੁਲਾਸਾ ਕੀਤਾ ਹੈ ਜੋ ਜਿੰਨਾਂ ਬਾਰੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਚਲਦੀਆਂ ਰਹੀਆਂ ।1990 ਤੋਂ ਹੀ ਫਿਲਮ ਜਗਤ ਤੇ ਰਾਜ ਕਰਨ ਵਾਲੀਆਂ ਮਾਧੁਰੀ ਦੀਕਸ਼ਤ ਅਤੇ ਸ੍ਰੀ ਦੇਵੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਉਸ ਸਮੇਂ ਦੀਆਂ ਚੋਟੀ ਦੀਆਂ ਅਦਾਕਾਰਾਂ ਰਹੀਆਂ ਹਨ।ਤੁਹਾਨੂੰ ਦੱਸ ਦੇਈਏ ਕਿ ਜਿਸ ਸਮੇਂ ਵਿੱਚ ਮਾਧੁਰੀ ਦੀਕਸ਼ਤ ਸ੍ਰੀ ਦੇਵੀ ਦਾ ਮੁਕਾਬਲਾ ਕਰਨ ਵਾਲੀ ਹੀਰੋਇਨ ਮੰਨੀ ਗਈ ਹੈ। ਸ੍ਰੀ ਦੇਵੀ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਣ ਦੇ ਬਾਦ ਵੀ ਉਸਦੀ ਤੁਲਨਾ ਮਾਧੁਰੀ ਨਾਲ ਕੀਤੀ ਜਾਂਦੀ ਹੈ।ਸ੍ਰੀ ਦੇਵੀ ਦੇ ਮੁਕਾਬਲੇ ਦੀ ਅਦਾਕਾਰਾ ਮਾਧਰੀ ਦੀਕਸ਼ਤ ਨੂੰ ਕਰਨ ਜੌਹਰ ਦੀ ਫਿਲਮ ਕਲੰਕ ਮਿਲ ਗਈ ਹੈ ਜੋ ਕਿ ਸ੍ਰੀ ਦੇਵੀ ਨੂੰ ਮਿਲਣੀ ਸੀ।ਪਰ ਮਾਧੁਰੀ ਅਨੁਸਾਰ ਹਰ ਕਿਸੇ ਨੂੰ ਉਸਦੀ ਕਲਾ ਦੇ ਬਲ 'ਤੇ ਹੀ ਪ੍ਰਸਿੱਧੀ ਹਾਸਿਲ ਹੁੰਦੀ ਹੈ।ਉਸਦਾ ਆਖਣਾ ਹੈ ਕਿ ਉਹ ਖੁਦ ਨੂੰ ਕਿਸੇ ਕੰਪੀਟੀਸ਼ਨ ਵਿੱਚ ਨਹੀਂ ਮੰਨਦੀ ਉਹ ਆਪਣੇ ਹਰ ਕਿਰਦਾਰ ਨੂੰ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਕਿਰਦਾਰ ਵਿੱਚ ਖੁੱਭ ਕੇ ਉਸਦਾ ਆਨੰਦ ਮਾਣਦੀ ਹੈ।ਮਾਧੁਰੀ ਦੀਕਸ਼ਤ ਅਨੁਸਾਰ ਉਸ ਲਈ ਸ੍ਰੀ ਦੇਵੀ ਦੇ ਇਨ੍ਹੀ ਛੋਟੀ ਉਮਰ ਵਿੱਚ ਦੁਨੀਆ 'ਤੋਂ ਰੁੱਖਸਤ ਹੋ ਜਾਣਾ ਕਾਫੀ ਦਰਦ ਭਰਿਆ ਹੈ । ਬੇਸ਼ੱਕ ਮੀਡੀਆ ਵਿੱਚ ਉਸਦੇ ਅਤੇ ਸ੍ਰੀ ਦੇਵੀ ਦੇ ਮੁਕਾਬਲੇ ਦੇ ਚਰਚੇ ਹੁੰਦੇ ਰਹੇ ਪਰ ਮਾਧੁਰੀ ਇਸ ਬਾਰੇ ਆਪਣਾ ਅਲੱਗ ਨਜ਼ਰੀਆ ਰੱਖਦੀ ਹੈ। ਬਹੁਤ ਜਲਦ ਅਸੀਂ ਉਸਨੂੰ ਆਪਣੀਆਂ ਆਉਣ ਵਾਲੀਆਂ ਫਿਲਮਾਂ ਜ਼ਰੀਏ ਧਮਾਲ ਪਾਉਂਦੇ ਤੱਕਾਂਗੇ।
—PTC News-