Thu, Apr 25, 2024
Whatsapp

ਦੇਸ਼ ਦੀ ਸਭ ਤੋਂ ਬਜ਼ੁਰਗ ਔਰਤ ਨੇ ਲਗਵਾਇਆ ਕੋਰੋਨਾ ਟੀਕਾ, ਲੋਕਾਂ ਨੂੰ ਵੀ ਵੈਕਸੀਨ ਲਗਵਾਉਣ ਦਾ ਦਿੱਤਾ ਹੌਸਲਾ

Written by  Shanker Badra -- April 05th 2021 03:55 PM
ਦੇਸ਼ ਦੀ ਸਭ ਤੋਂ ਬਜ਼ੁਰਗ ਔਰਤ ਨੇ ਲਗਵਾਇਆ ਕੋਰੋਨਾ ਟੀਕਾ, ਲੋਕਾਂ ਨੂੰ ਵੀ ਵੈਕਸੀਨ ਲਗਵਾਉਣ ਦਾ ਦਿੱਤਾ ਹੌਸਲਾ

ਦੇਸ਼ ਦੀ ਸਭ ਤੋਂ ਬਜ਼ੁਰਗ ਔਰਤ ਨੇ ਲਗਵਾਇਆ ਕੋਰੋਨਾ ਟੀਕਾ, ਲੋਕਾਂ ਨੂੰ ਵੀ ਵੈਕਸੀਨ ਲਗਵਾਉਣ ਦਾ ਦਿੱਤਾ ਹੌਸਲਾ

ਸਾਗਰ : ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਖਿਮਲਾਸਾ ਸਿਹਤ ਕੇਂਦਰ 'ਚ 118 ਸਾਲਾ ਬਜ਼ੁਰਗ ਔਰਤ ਨੇ ਕੋਰੋਨਾ ਦਾ ਟੀਕਾ ਲਗਵਾਇਆ ਹੈ। ਇਹ ਬਜ਼ੁਰਗ ਔਰਤ ਆਪਣੇ ਮਜ਼ਬੂਤ ਇਰਾਦਿਆਂ ਦੇ ਚਲਦਿਆਂ ਵੈਕਸੀਨ ਸੈਂਟਰ 'ਚ ਗਈ ਅਤੇ ਉੱਥੇ ਜਾ ਕੇ ਨਾ ਸਿਰਫ ਕੋਵਿਡ ਦੀ ਪਹਿਲੀ ਡੋਜ਼ ਲਈ ਸਗੋਂ ਦੇਸ਼ ਨੂੰ ਵੈਕਸੀਨ ਲਗਵਾਉਣ ਦਾ ਹੌਸਲਾ ਵੀ ਦਿੱਤਾ ਹੈ। [caption id="attachment_486725" align="aligncenter" width="300"]Madhya Pradesh : 118-year-old woman gets corona vaccine in Sagar district ਦੇਸ਼ ਦੀ ਸਭ ਤੋਂ ਬਜ਼ੁਰਗ ਔਰਤ ਨੇ ਲਗਵਾਇਆ ਕੋਰੋਨਾ ਟੀਕਾ, ਲੋਕਾਂ ਨੂੰ ਵੀ ਵੈਕਸੀਨ ਲਗਵਾਉਣ ਦਾ ਦਿੱਤਾ ਹੌਸਲਾ[/caption] ਦੇਸ਼ ਭਰ 'ਚ ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਇਸ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਅਧੀਨ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਖਿਮਲਾਸਾ ਸਿਹਤ ਕੇਂਦਰ 'ਚ ਐਤਵਾਰ ਨੂੰ ਪਿੰਡ ਸਦਰਪੁਰ ਵਾਸੀ 118 ਸਾਲਾ ਤੁਲਸਾ ਬਾਈ ਬੰਜਾਰਾ ਨੇ ਕੋਰੋਨਾ ਦਾ ਟੀਕਾ ਲਗਵਾਇਆ ਹੈ। [caption id="attachment_486726" align="aligncenter" width="300"]Madhya Pradesh : 118-year-old woman gets corona vaccine in Sagar district ਦੇਸ਼ ਦੀ ਸਭ ਤੋਂ ਬਜ਼ੁਰਗ ਔਰਤ ਨੇ ਲਗਵਾਇਆ ਕੋਰੋਨਾ ਟੀਕਾ, ਲੋਕਾਂ ਨੂੰ ਵੀ ਵੈਕਸੀਨ ਲਗਵਾਉਣ ਦਾ ਦਿੱਤਾ ਹੌਸਲਾ[/caption] ਆਧਾਰ ਕਾਰਡ 'ਚ ਉਨ੍ਹਾਂ ਦੀ ਜਨਮ ਤਾਰੀਖ਼ 1 ਜਨਵਰੀ 1903 ਦਰਜ ਹੈ। ਇਸ ਦੇ ਨਾਲ ਹੀ ਉਸ ਨੇ ਕੋਰੋਨਾ ਦਾ ਟੀਕਾ ਲਗਵਾਉਣ ਵਾਲੀ ਦੇਸ਼ ਦੀ ਸਭ ਤੋਂ ਬਜ਼ੁਰਗ ਬੀਬੀ ਦੇ ਰੂਪ 'ਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਟੀਕਾ ਲਗਵਾਉਣ ਤੋਂ ਬਾਅਦ ਬਜ਼ੁਰਗ ਬੀਬੀ ਤੁਲਸਾ ਬਾਈ ਨੇ ਦੱਸਿਆ ਕਿ ਮੈਂ ਪੂਰੀ ਤਰ੍ਹਾਂ ਸਿਹਤਮੰਦ ਹਾਂ। [caption id="attachment_486723" align="aligncenter" width="300"]Madhya Pradesh : 118-year-old woman gets corona vaccine in Sagar district ਦੇਸ਼ ਦੀ ਸਭ ਤੋਂ ਬਜ਼ੁਰਗ ਔਰਤ ਨੇ ਲਗਵਾਇਆ ਕੋਰੋਨਾ ਟੀਕਾ, ਲੋਕਾਂ ਨੂੰ ਵੀ ਵੈਕਸੀਨ ਲਗਵਾਉਣ ਦਾ ਦਿੱਤਾ ਹੌਸਲਾ[/caption] ਉਨ੍ਹਾਂ ਨੇ ਜ਼ਿਲ੍ਹੇ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਆਪਣੇ ਕੋਲ ਵਾਲੇ ਸਿਹਤ ਕੇਂਦਰ 'ਚ ਜਾ ਕੇ ਟੀਕਾ ਲਗਵਾਉਣ। ਦੱਸ ਦੇਈਏ ਕਿ ਦੇਸ਼ 'ਚ ਵੈਕਸੀਨੇਸ਼ਨ ਦੀ ਮੁਹਿੰਮ ਲਗਾਤਾਰ ਜਾਰੀ ਹੈ, ਜਿਸ ਦੇ ਚੱਲਦਿਆਂ ਹੁਣ ਤੱਕ ਕੋਰੋੜਾਂ ਬਜ਼ੁਰਗ ਵਿਅਕਤੀਆਂ ਨੇ ਵੈਕਸੀਨ ਲੈ ਲਈ ਹੈ। -PTCNews


Top News view more...

Latest News view more...