ਭੋਪਾਲ ਰੇਲਵੇ ਸਟੇਸ਼ਨ ‘ਤੇ ਫੁੱਟਓਵਰ ਬ੍ਰਿਜ਼ ਦਾ ਡਿੱਗਿਆ ਇੱਕ ਹਿੱਸਾ, ਕਈ ਲੋਕ ਜ਼ਖਮੀ

Madhya Pradesh: 6 people injured after footover bridge at Bhopal railway station collapsed this morning.
ਭੋਪਾਲ ਰੇਲਵੇ ਸਟੇਸ਼ਨ 'ਤੇ ਫੁੱਟਓਵਰ ਬ੍ਰਿਜ਼ ਦਾਡਿੱਗਿਆਇੱਕ ਹਿੱਸਾ, ਕਈ ਲੋਕ ਜ਼ਖਮੀ

ਭੋਪਾਲ ਰੇਲਵੇ ਸਟੇਸ਼ਨ ‘ਤੇ ਫੁੱਟਓਵਰ ਬ੍ਰਿਜ਼ ਦਾ ਡਿੱਗਿਆ ਇੱਕ ਹਿੱਸਾ, ਕਈ ਲੋਕ ਜ਼ਖਮੀ:ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਪੁਰਾਣੇ ਰੇਲਵੇ ਸਟੇਸ਼ਨ ‘ਤੇ ਅੱਜ ਵੀਰਵਾਰ ਸਵੇਰੇ ਫੁੱਟਓਵਰ ਬ੍ਰਿਜ਼ ਦਾ ਇੱਕ ਹਿੱਸਾ ਢਹਿ ਗਿਆ ਹੈ। ਇਸ ਹਾਦਸੇ ਵਿੱਚ 6 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ 3 ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਸਟੇਸ਼ਨ ‘ਚ ਭਾਰੀ ਭੀੜ ਸੀ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

Madhya Pradesh: 6 people injured after footover bridge at Bhopal railway station collapsed this morning.
ਭੋਪਾਲ ਰੇਲਵੇ ਸਟੇਸ਼ਨ ‘ਤੇ ਫੁੱਟਓਵਰ ਬ੍ਰਿਜ਼ ਦਾਡਿੱਗਿਆਇੱਕ ਹਿੱਸਾ, ਕਈ ਲੋਕ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਪਲੇਟਫਾਰਮ ਨੰਬਰ 2-3 ‘ਤੇ ਵਾਪਰਿਆ ਹੈ। ਉਸ ਸਮੇਂ ਤਿਰੂਪਤੀ ਨਿਜ਼ਾਮੂਦੀਨ ਐਕਸਪ੍ਰੈਸ ਖੜ੍ਹੀ ਸੀ। ਫੁੱਟਓਵਰ ਬ੍ਰਿਜ਼ ਦੇ ਹੇਠਾਂ ਕੁਝ ਸਟਾਲਾਂ ਵੀ ਲੱਗੀਆਂ ਹੋਈਆਂ ਸਨ। ਇਸ ਹਾਦਸੇ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਲਈ ਫੁਟਓਵਰ ਬ੍ਰਿਜ਼ ਬੰਦ ਕਰ ਦਿੱਤਾ ਹੈ।ਪਲੇਟਫਾਰਮ ਨੰਬਰ 2 ਤੋਂ ਦੋ ਰੇਲ ਗੱਡੀਆਂ ਨੂੰ ਮੋੜਿਆ ਗਿਆ ਹੈ।

Madhya Pradesh: 6 people injured after footover bridge at Bhopal railway station collapsed this morning.
ਭੋਪਾਲ ਰੇਲਵੇ ਸਟੇਸ਼ਨ ‘ਤੇ ਫੁੱਟਓਵਰ ਬ੍ਰਿਜ਼ ਦਾਡਿੱਗਿਆਇੱਕ ਹਿੱਸਾ, ਕਈ ਲੋਕ ਜ਼ਖਮੀ

ਪੁਲਿਸ ਅਤੇ ਫਾਇਰ ਵਿਭਾਗ ਦੇ ਕਰਮਚਾਰੀ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ। ਇਸ ਹਾਦਸੇ ਦੀ ਜਾਣਕਾਰੀ ਮਿਲਣ ‘ਤੇ ਸਟੇਸ਼ਨ’ ‘ਤੇ ਪਹੁੰਚੇ ਲੋਕ ਸੰਪਰਕ ਮੰਤਰੀ ਪੀਸੀ ਸ਼ਰਮਾ ਨੇ ਕਿਹਾ ਕਮਲ ਨਾਥ ਰੇਲ ਮੰਤਰੀ ਪਿਯੂਸ਼ ਗੋਇਲ ਨੂੰ ਪੱਤਰ ਲਿਖਣਗੇ ਕਿ ਭੋਪਾਲ ਰੇਲਵੇ ਸਟੇਸ਼ਨ ਸਮੇਤ ਸਾਰੇ ਸਟੇਸ਼ਨਾਂ ਦੇ ਐਫਓਬੀ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਗੰਭੀਰ ਜ਼ਖਮੀਆਂ ਨੂੰ 50 ਹਜ਼ਾਰ ਅਤੇ ਜ਼ਖਮੀਆਂ ਨੂੰ 10 ਹਜ਼ਾਰ ਮੁਹੱਈਆ ਕਰਵਾਏਗੀ।
-PTCNews