Mon, Dec 8, 2025
Whatsapp

ਮੱਧ ਪ੍ਰਦੇਸ਼ ਦੇ ਬਾਸਮਤੀ ਪੈਦਾ ਕਰਨ ਵਾਲੇ ਜ਼ਿਲਿਆਂ ਨੂੰ ਭੁਗੋਲਿਕ ਸੰਕੇਤਕ ਨੱਥੀਕਰਨ ਦੀ ਆਗਿਆ ਨਾ ਦੇਣ ਦੀ ਪ੍ਰਧਾਨ ਮੰਤਰੀ ਨੂੰ ਅਪੀਲ

Reported by:  PTC News Desk  Edited by:  Joshi -- November 03rd 2017 06:05 PM
ਮੱਧ ਪ੍ਰਦੇਸ਼ ਦੇ ਬਾਸਮਤੀ ਪੈਦਾ ਕਰਨ ਵਾਲੇ ਜ਼ਿਲਿਆਂ ਨੂੰ ਭੁਗੋਲਿਕ ਸੰਕੇਤਕ ਨੱਥੀਕਰਨ ਦੀ ਆਗਿਆ ਨਾ ਦੇਣ ਦੀ ਪ੍ਰਧਾਨ ਮੰਤਰੀ ਨੂੰ ਅਪੀਲ

ਮੱਧ ਪ੍ਰਦੇਸ਼ ਦੇ ਬਾਸਮਤੀ ਪੈਦਾ ਕਰਨ ਵਾਲੇ ਜ਼ਿਲਿਆਂ ਨੂੰ ਭੁਗੋਲਿਕ ਸੰਕੇਤਕ ਨੱਥੀਕਰਨ ਦੀ ਆਗਿਆ ਨਾ ਦੇਣ ਦੀ ਪ੍ਰਧਾਨ ਮੰਤਰੀ ਨੂੰ ਅਪੀਲ

ਕੈਪਟਨ ਅਮਰਿੰਦਰ ਸਿੰਘ ਵੱਲੋਂ ਮੱਧ ਪ੍ਰਦੇਸ਼ ਦੇ ਬਾਸਮਤੀ ਪੈਦਾ ਕਰਨ ਵਾਲੇ ਜ਼ਿਲਿਆਂ ਨੂੰ ਭੁਗੋਲਿਕ ਸੰਕੇਤਕ ਨੱਥੀਕਰਨ ਦੀ ਆਗਿਆ ਨਾ ਦੇਣ ਦੀ ਪ੍ਰਧਾਨ ਮੰਤਰੀ ਨੂੰ ਅਪੀਲ ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੱਧ ਪ੍ਰਦੇਸ਼ ਦੇ ਬਾਸਮਤੀ ਪੈਦਾ ਕਰਨ ਵਾਲੇ 13 ਜ਼ਿਲਿਆਂ ਦਾ ਭੁਗੋਲਿਕ ਸੰਕੇਤਕ (ਆਈ.ਜੀ.) ਨੱਥੀਕਰਨ ਰੋਕਣ ਦੇ ਸਬੰਧ ਵਿੱਚ ਪੱਤਰ ਲਿਖਿਆ ਹੈ ਕਿਉਂਕਿ ਇਸ ਨਾਲ ਪੰਜਾਬ ਸਣੇ ਦੇਸ਼ ਦੇ ਹੋਰਨਾਂ ਬਾਸਮਤੀ ਪੈਦਾ ਕਰਨ ਵਾਲੇ ਸੂਬਿਆਂ ’ਤੇ ਬੁਰਾ ਪ੍ਰਭਾਵ ਪਵੇਗਾ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮੱਧ ਪ੍ਰਦੇਸ਼ ਦੇ 13 ਜ਼ਿਲਿਆਂ ਦੇ ਲਈ ਭੁਗੋਲਿਕ ਸੰਕੇਤਕ ਨੱਥੀਕਰਨ ਦਾ ਵਿਚਾਰ ਛੱਡਣ ਲਈ ਪ੍ਰਧਾਨ ਮੰਤਰੀ ਨੂੰ ਤੁਰੰਤ ਕੇਂਦਰੀ ਕਮਰਸ ਮੰਤਰਾਲੇ ਨੂੰ ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ ਹੈ। ਮੱਧ ਪ੍ਰਦੇਸ਼ ਨੇ ਇਨਾਂ ਜ਼ਿਲਿਆਂ ਨੂੰ ਬਾਸਮਤੀ ਦੇ ਭੁਗੋਲਿਕ ਸੰਕੇਤਕ ਨੱਥੀਕਰਨ ਲਈ ਖੇਤਰੀ ਯੋਗਤਾ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਮੱਧ ਪ੍ਰਦੇਸ਼ ਦੇ ਬਾਸਮਤੀ ਪੈਦਾ ਕਰਨ ਵਾਲੇ ਜ਼ਿਲਿਆਂ ਨੂੰ ਭੁਗੋਲਿਕ ਸੰਕੇਤਕ ਨੱਥੀਕਰਨ ਦੀ ਆਗਿਆ ਨਾ ਦੇਣ ਦੀ ਪ੍ਰਧਾਨ ਮੰਤਰੀ ਨੂੰ ਅਪੀਲਇਸ ਨੂੰ ਆਰਥਿਕ ਅਤੇ ਸਮਾਜਿਕ ਤੌਰ ’ਤੇ ਅੰਤਰ-ਰਾਸ਼ਟਰੀ ਪੱਧਰ ’ਤੇ ਮਹੱਤਵਪੂਰਨ ਮੁੱਦਾ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਦੋ ਲੱਖ ਕਿਸਾਨ ਬਾਸਮਤੀ ਦੀ ਕਾਸ਼ਤ ਵਿੱਚ ਲੱਗੇ ਹੋਏ ਹਨ ਅਤੇ ਮੱਧ ਪ੍ਰਦੇਸ਼ ਨੂੰ ਭੁਗੋਲਿਕ ਸੰਕੇਤਕ ਨੱਥੀਕਰਨ ਵਿੱਚ ਸ਼ਾਮਲ ਕਰਨ ਨਾਲ ਸੂਬੇ ਦੀ ਖੇਤੀਬਾੜੀ ਅਤੇ ਨਾਪੱਖੀ ਪ੍ਰਭਾਵ ਪੈਣ ਤੋਂ ਇਲਾਵਾ ਇਸ ਦਾ ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਦਿੱਲੀ, ਪੱਛਮੀ ਯੂ.ਪੀ., ਜੰਮੂ ਦੇ ਦੋ ਜ਼ਿਲਿਆਂ ਅਤੇ ਜੰਮੂ-ਕਸ਼ਮੀਰ ਦੇ ਕਠੂਆ ’ਤੇ ਬੁਰਾ ਪ੍ਰਭਾਵ ਪਵੇਗਾ ਜਿਨਾਂ ਦਾ ਪਹਿਲਾਂ ਹੀ ਭੁਗੋਲਿਕ ਸੰਕੇਤਕ ਨੱਥੀਕਰਨ ਹੋਇਆ ਹੈ। ਉਨਾਂ ਕਿਹਾ ਕਿ ਬਾਸਮਤੀ ਸਣੇ ਸੂਬੇ ਤੋਂ ਕੁੱਲ ਬਰਾਮਦ ਵੱਡੀ ਪੱਧਰ ’ਤੇ ਹੁੰਦੀ ਹੈ। ਮੱਧ ਪ੍ਰਦੇਸ਼ ਦੇ ਬਾਸਮਤੀ ਪੈਦਾ ਕਰਨ ਵਾਲੇ ਜ਼ਿਲਿਆਂ ਨੂੰ ਭੁਗੋਲਿਕ ਸੰਕੇਤਕ ਨੱਥੀਕਰਨ ਦੀ ਆਗਿਆ ਨਾ ਦੇਣ ਦੀ ਪ੍ਰਧਾਨ ਮੰਤਰੀ ਨੂੰ ਅਪੀਲਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨਾਂ ਨੇ 18 ਅਪ੍ਰੈਲ 2017 ਨੂੰ ਕੇਂਦਰੀ ਕਮਰਸ ਰਾਜ ਮੰਤਰੀ ਨੂੰ ਅਰਧ ਸਰਕਾਰੀ ਪੱਤਰ ਲਿਖ ਕੇ ਪੰਜਾਬ ਦੀਆਂ ਚਿੰਤਾਵਾਂ ਦਾ ਉਲੇਖ ਕੀਤਾ ਸੀ ਪਰ ਇਸ ਮੁੱਦੇ ਦਾ ਅਜੇ ਵੀ ਹੱਲ ਨਹੀਂ ਹੋਇਆ। ਉਨਾਂ ਨੇ ਇਸ ਮੁੱਦੇ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਦੇ ਦਖਲ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਇਸ ਨੂੰ ਛੇਤੀ ਹੱਲ ਕਰਨ ਦੀ ਜ਼ਰੂਰਤ ਹੈ ਅਤੇ ਇਸ ਸਬੰਧ ਵਿੱਚ ਇਸ ਨੂੰ ਜਿਉਂ ਦਾ ਤਿਉਂ ਰੱਖਿਆ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਲਿਖੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਗੁਡਜ਼ (ਰਜਿਸਟਰੇਸ਼ਨ ਐਂਡ ਪ੍ਰੋਟੈਕਸ਼ਨ) ਐਕਟ 1999 ਦੇ ਅਨੁਸਾਰ ਭੁਗੋਲਿਕ ਸੰਕੇਤਕ ਨੱਥੀਕਰਨ ਉਨਾਂ ਖੇਤੀਬਾੜੀ, ਕੁਦਰਤੀ ਜਾਂ ਉਤਪਾਦਕ ਵਸਤਾਂ ਲਈ ਜਾਰੀ ਕੀਤਾ ਜਾ ਸਕਦਾ ਹੈ ਜਿਨਾਂ ਦਾ ਮਿਆਰੀ ਰੁਤਬਾ ਅਤੇ ਹੋਰ ਵਿਸ਼ੇਸ਼ਤਾਵਾਂ ਹੋਣ ਅਤੇ ਇਸ ਦਾ ਭੁਗੋਲਿਕ ਮੂਲ ਹੋਵੇ। ਭੁਗੋਲਿਕ ਸੰਕੇਤਕ ਰਜਿਸਟਰੇਸ਼ਨ ਆਈ.ਜੀ. ਦੀ ਵੱਡੀ ਪੱਧਰ ’ਤੇ ਵਰਤੋਂ ਵਾਸਤੇ ਕਾਨੂੰਨੀ ਅਧਿਕਾਰ ਦਿੰਦਾ ਹੈ ਅਤੇ ਕੋਈ ਵੀ ਗੈਰ-ਅਧਿਕਾਰਿਤ ਵਿਅਕਤੀ ਇਸ ਟੈਗ ਦੀ ਵਰਤੋਂ ਨਹੀਂ ਕਰ ਸਕਦਾ। ਮੱਧ ਪ੍ਰਦੇਸ਼ ਦੇ ਬਾਸਮਤੀ ਪੈਦਾ ਕਰਨ ਵਾਲੇ ਜ਼ਿਲਿਆਂ ਨੂੰ ਭੁਗੋਲਿਕ ਸੰਕੇਤਕ ਨੱਥੀਕਰਨ ਦੀ ਆਗਿਆ ਨਾ ਦੇਣ ਦੀ ਪ੍ਰਧਾਨ ਮੰਤਰੀ ਨੂੰ ਅਪੀਲਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਈ.ਸੀ.ਏ.ਆਰ. ਵੱਲੋਂ ਬਾਸਮਤੀ ਦੇ ਟਰਾਇਲ ਸਿਰਫ ਬਾਸਮਤੀ ਦੇ ਰਿਵਾਈਤੀ ਖੇਤਰਾਂ ਵਿੱਚ ਹੀ ਉੱਤਰੀ ਭਾਰਤ ਦੇ ਇੰਡੋ ਗੈਗੇਂਟਿਕ ਪਲੇਨਜ਼ ਵਿੱਚ ਕੀਤੇ ਗਏ ਹਨ। ਬਾਸਮਤੀ ਦੀਆਂ ਕਿਸਮਾਂ ਨੂੰ ਸੀਡ ਐਕਟ 1966 ਦੇ ਹੇਠ ਜਾਰੀ ਅਤੇ ਨੋਟੀਫਾਈ ਕੀਤਾ ਗਿਆ ਹੈ ਅਤੇ ਇਸ ਵਿੱਚ ਜੀ.ਆਈ. ਦੇ ਖੇਤਰ ਦਾ ਜ਼ਿਕਰ ਕੀਤਾ ਗਿਆ ਹੈ ਜਿੱਥੇ ਇਸ ਦੀ ਕਾਸ਼ਤ ਹੋਣੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਮੱਧ ਪ੍ਰਦੇਸ਼ ਇੰਡੋ ਗੈਂਗੇਟਿਕ ਪਲੇਨ ਵਿੱਚ ਸ਼ਾਮਲ ਨਹੀਂ ਹੈ ਅਤੇ ਪ੍ਰਸਤਾਵਿਤ ਖੇਤਰ ਦਾ ਵਾਤਾਵਰਨ ਅਤੇ ਭੂਮੀ ਇੰਡੋ ਗੈਂਗੇਟਿਕ ਪਲੇਨ ਖੇਤਰ ਤੋਂ ਵੱਖਰੀ ਹੈ। ਇਸ ਕਰਕੇ ਮੁਢਲੇ ਰੂਪ ਵਿੱਚ ਮੱਧ ਪ੍ਰਦੇਸ਼ ਦੇ ਇਨਾਂ ਜ਼ਿਲਿਆਂ ਨੂੰ ਇਸ ਵਿੱਚ ਸ਼ਾਮਲ ਕਰਨਾ ਗੁਡਜ਼ (ਰਜਿਸਟਰੇਸ਼ਨ ਐਂਡ ਪ੍ਰੋਟੈਕਸ਼ਨ) ਐਕਟ 1999 ਦੀ ਉਲੰਘਣਾ ਹੈ। —PTC News


  • Tags

Top News view more...

Latest News view more...

PTC NETWORK
PTC NETWORK