ਟੀਵੀ ‘ਚ ਫ਼ਾਂਸੀ ਦਾ ਸੀਨ ਦੇਖ ਲੜਕੀ ਨੇ ਕੀਤੀ ਨਕਲ, ਹੋਈ ਮੌਤ

ਟੀਵੀ ‘ਚ ਫ਼ਾਂਸੀ ਦਾ ਸੀਨ ਦੇਖ ਲੜਕੀ ਨੇ ਕੀਤੀ ਨਕਲ, ਹੋਈ ਮੌਤ,ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਛਤਰਪੁਰ ਜਿਲ੍ਹੇ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਲੜਕੀ ਟੀਵੀ ਸ਼ੋਅ ਦੇਖਦੇ – ਦੇਖਦੇ ਫ਼ਾਂਸੀ ਦੇ ਫੰਦੇ ਨਾਲ ਲਟਕ ਗਈ।ਮਿਲੀ ਜਾਣਕਾਰੀ ਮੁਤਾਬਕ ਐਤਵਾਰ ਦੇਰ ਸ਼ਾਮ ਭਾਗੀਰਥ ਅਹਿਰਵਾਰ ਆਪਣੀ ਪਤਨੀ ਦੇ ਨਾਲ ਬਾਜ਼ਾਰ ਗਿਆ ਸੀ।

ਉਦੋਂ ਉਸਦੀ 12 ਸਾਲਾਂ ਦੀ ਬੇਟੀ ਅੰਜਲੀ ਆਪਣੀ ਭੈਣਾਂ ਅਤੇ ਹੋਰ ਸਹੇਲੀਆਂ ਨਾਲ ਖੇਡ ਰਹੀ ਸੀ। ਉਸਨੇ ਇਕ ਉੱਚੇ ਹਿੱਸੇ ‘ਤੇ ਡੋਰੀ ਬੰਨ੍ਹੀ ਅਤੇ ਹੇਠਾਂ ਫ਼ਾਂਸੀ ਦਾ ਫੰਦਾ ਬਣਾਇਆ, ਫ਼ਾਂਸੀ ਦੇ ਫੰਦੇ ਤੱਕ ਪਹੁੰਚਣ ਲਈ ਅੰਜਲੀ ਨੇ ਬਾਲਟੀ ਦਾ ਸਹਾਰਾ ਲਿਆ।

ਹੋਰ ਪੜ੍ਹੋ:ਵੀਅਤਨਾਮ ‘ਚ ਹੜ੍ਹ ਦਾ ਕਹਿਰ, 23 ਹਜ਼ਾਰ ਘਰ ਰੁੜ੍ਹੇ ਤੇ 5 ਮੌਤਾਂ

ਬਾਲਟੀ ਨੂੰ ਉਲਟਾ ਰੱਖਕੇ ਉਸਨੇ ਗਰਦਨ ਨੂੰ ਫ਼ਾਂਸੀ ਦੇ ਫੰਦੇ ਵਿਚ ਫਸਾਇਆ ਅਤੇ ਉਸਦੇ ਨਾਲ ਹੀ ਬਾਲਟੀ ਖਿਸਕ ਗਈ, ਜਿਸਦੇ ਨਾਲ ਉਹ ਫੰਦੇ ‘ਤੇ ਲਟਕ ਗਈ ਅਤੇ ਉਸਦੀ ਮੌਤ ਹੋ ਗਈ।

ਪਿੰਡ ਵਾਸੀਆਂ ਕਹਿਣਾ ਹੈ ਕਿ ਜਦੋਂ ਅੰਜਲੀ ਨੇ ਇਹ ਸਭ ਕੀਤਾ, ਉਸ ਸਮੇਂ ਟੀਵੀ ‘ਤੇ ਕਿਸੇ ਪ੍ਰੋਗਰਾਮ ਵਿਚ ਫ਼ਾਂਸੀ ਦੇ ਫੰਦੇ ‘ਤੇ ਲਟਕਣ ਦਾ ਦ੍ਰਿਸ਼ ਚੱਲ ਰਿਹਾ ਸੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News