Advertisment

ਭੋਪਾਲ: ਹਵਾਈ ਅੱਡੇ 'ਤੇ ਸਿਰਫਿਰੇ ਨੌਜਵਾਨ ਨੇ ਹੈਲੀਕਾਪਟਰ ਦੀ ਕੀਤੀ ਭੰਨਤੋੜ

author-image
Shanker Badra
Updated On
New Update
ਭੋਪਾਲ: ਹਵਾਈ ਅੱਡੇ 'ਤੇ ਸਿਰਫਿਰੇ ਨੌਜਵਾਨ ਨੇ ਹੈਲੀਕਾਪਟਰ ਦੀ ਕੀਤੀ ਭੰਨਤੋੜ
Advertisment
ਭੋਪਾਲ: ਹਵਾਈ ਅੱਡੇ 'ਤੇ ਸਿਰਫਿਰੇ ਨੌਜਵਾਨ ਨੇ ਹੈਲੀਕਾਪਟਰ ਦੀ ਕੀਤੀ ਭੰਨਤੋੜ:ਮੱਧ ਪ੍ਰਦੇਸ਼ : ਭੋਪਾਲ ਦੇ ਰਾਜਾ ਭੋਜ ਹਵਾਈ ਅੱਡੇ 'ਤੇ ਐਤਵਾਰ ਨੂੰ ਸੁਰੱਖਿਆ 'ਚ ਵੱਡੀ ਲਾਪਰਵਾਹੀ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕੰਧ ਟੱਪ ਕੇ ਹਵਾਈ ਅੱਡੇ ਅੰਦਰ ਦਾਖਲ ਹੋਏ ਇੱਕ ਨੌਜਵਾਨ ਨੇ ਕਾਫੀ ਹੰਗਾਮਾ ਕੀਤਾ ਅਤੇ ਫ਼ਿਰ ਪਾਰਕਿੰਗ 'ਚ ਖੜੇ ਇੱਕ ਹੈਲੀਕਾਪਟਰ ਦੇ ਕੰਚ ਨੂੰ ਤੋੜ ਦਿੱਤਾ ਹੈ। Madhya Pradesh: Man broke the glass helicopter with stones and damaged chopper at Bhopal airport ਭੋਪਾਲ: ਹਵਾਈ ਅੱਡੇ 'ਤੇ ਸਿਰਫਿਰੇ ਨੌਜਵਾਨ ਨੇ ਹੈਲੀਕਾਪਟਰ ਦੀ ਕੀਤੀ ਪੱਥਰਾਂ ਨਾਲ ਭੰਨਤੋੜ ਜਦੋਂ ਸੀਆਈਐਸਐਫ ਦੇ ਜਵਾਨਨੌਜਵਾਨ ਨੂੰ ਫੜਨ ਲਈ ਗਏ ਤਾਂ ਉਹ ਭੱਜ ਕੇ ਰਨਵੇਅ 'ਤੇ ਪਹੁੰਚ ਗਿਆ। ਉਸ ਸਮੇਂ ਸਪਾਈਸਜੈੱਟ ਦਾ ਜਹਾਜ਼ ਰਨਵੇ 'ਤੇ ਖੜਾ ਸੀ, ਜਿਸ ਨੇ ਉਦੈਪੁਰ ਜਾਣਾ ਸੀ। ਇਸ ਦੌਰਾਨ ਨੌਜਵਾਨ ਉਸ ਜਹਾਜ਼ ਦੇ ਅੱਗੇ ਲੇਟ ਗਿਆ। ਹਾਲਾਂਕਿ ਬਾਅਦ 'ਚ ਕਾਫ਼ੀ ਕੋਸ਼ਿਸ਼ ਮਗਰੋਂ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ।  Madhya Pradesh: Man broke the glass helicopter with stones and damaged chopper at Bhopal airport ਭੋਪਾਲ: ਹਵਾਈ ਅੱਡੇ 'ਤੇ ਸਿਰਫਿਰੇ ਨੌਜਵਾਨ ਨੇ ਹੈਲੀਕਾਪਟਰ ਦੀ ਕੀਤੀ ਪੱਥਰਾਂ ਨਾਲ ਭੰਨਤੋੜ ਡੀਆਈਜੀ ਇਰਸ਼ਾਦ ਵਲੀ ਅਨੁਸਾਰ ਨੌਜਵਾਨ ਦਿਮਾਗੀ ਤੌਰ 'ਤੇ ਬਿਮਾਰ ਲੱਗ ਰਿਹਾ ਹੈ। ਉਸ ਨੇ ਆਪਣਾ ਨਾਮ ਯੋਗੇਸ਼ ਤ੍ਰਿਪਾਠੀ ਦੱਸਿਆ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ। ਸੀਆਈਐਸਐਫ ਨੇ ਉਸ ਨੂੰ ਗਾਂਧੀ ਨਗਰ ਥਾਣੇ ਦੇ ਹਵਾਲੇ ਕਰ ਦਿੱਤਾ ਹੈ। ਉਸਦੇ ਪਰਿਵਾਰ ਨੇ ਕਿਹਾ ਕਿ ਉਸਨੇ ਕਦੇ ਵੀ ਫੌਜ ਵਿਚ ਜਾਣ ਲਈ ਉਤਸ਼ਾਹ ਨਹੀਂ ਦਿਖਾਇਆ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment