Advertisment

ਮੱਧ ਪ੍ਰਦੇਸ਼ 'ਚ ਭਰਤੀ ਹੋਣ ਗਏ ਮੁੰਡਿਆਂ ਦੀ ਹਿੱਕ 'ਤੇ ਲਿਖੀ ਉਨ੍ਹਾਂ ਦੀ ਜਾਤ

author-image
Shanker Badra
New Update
ਮੱਧ ਪ੍ਰਦੇਸ਼ 'ਚ ਭਰਤੀ ਹੋਣ ਗਏ ਮੁੰਡਿਆਂ ਦੀ ਹਿੱਕ 'ਤੇ ਲਿਖੀ ਉਨ੍ਹਾਂ ਦੀ ਜਾਤ
Advertisment
ਮੱਧ ਪ੍ਰਦੇਸ਼ 'ਚ ਭਰਤੀ ਹੋਣ ਗਏ ਮੁੰਡਿਆਂ ਦੀ ਹਿੱਕ 'ਤੇ ਲਿਖੀ ਉਨ੍ਹਾਂ ਦੀ ਜਾਤ:ਮੱਧ ਪ੍ਰਦੇਸ਼ ਸੈਰਸਪਾਟਾ ਵਿਭਾਗ ਦੇ ਇਸ਼ਤਿਹਾਰ ਦਾ ਵਿਸ਼ੇਸ਼ ਕਥਨ ਹੈ ਕਿ "ਐਮਪੀ ਅਜਬ ਹੈ",ਇਹ ਗੱਲ ਹੁਣ ਸਮਝ ਆ ਰਹੀ ਹੈ।ਐਮਪੀ ਦੇ ਧਾਰ ਜ਼ਿਲ੍ਹੇ ਵਿੱਚ ਸਿਪਾਹੀਆਂ ਦੀ ਭਰਤੀ ਚੱਲ ਰਹੀ ਸੀ ਕਿ ਉਮੀਦਵਾਰਾਂ ਦੀ ਹਿੱਕ 'ਤੇ ਉਨ੍ਹਾਂ ਦੀ ਜਾਤ ਹੀ ਲਿਖ ਦਿੱਤੀ। ਧਾਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਮੈਡੀਕਲ ਟੈਸਟ ਦੌਰਾਨ ਭਰਤੀ ਲਈ ਪਹੁੰਚੇ ਨੌਜਵਾਨਾਂ ਦੀ ਛਾਤੀ 'ਤੇ ਐਸਸੀ,ਐਸਟੀ, ਓਬੀਸੀ ਤੇ ਜਨਰਲ ਸ਼੍ਰੇਣੀ ਲਿਖਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ।ਅਜਿਹਾ ਉਨ੍ਹਾਂ ਦੇ ਸੀਨੇ 'ਤੇ ਲਿਖ ਕੇ ਉਨ੍ਹਾਂ ਦੀ ਪਛਾਣ ਕੀਤੀ ਗਈ।ਜਦ ਉਮੀਦਵਾਰ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਲਈ ਪਹੁੰਚੇ ਤਾਂ ਰਾਖਵਾਂਕਰਨ ਤੇ ਬਗ਼ੈਰ ਰਾਖਵਾਂਕਰਨ ਵਾਲੇ ਉਮੀਦਵਾਰਾਂ ਨੂੰ ਵੱਖਰਾ-ਵੱਖਰਾ ਖੜ੍ਹਾ ਹੋਣ ਲਈ ਕਿਹਾ ਗਿਆ। ਬਾਅਦ ਵਿੱਚ ਉਮੀਦਵਾਰਾਂ ਦੀ ਛਾਤੀ 'ਤੇ ਉਨ੍ਹਾਂ ਦੀ ਜਾਤ ਲਿਖ ਦਿੱਤੀ। ਇਸ ਦੌਰਾਨ ਹਸਪਤਾਲ ਦਾ ਮੈਡੀਕਲ ਬੋਰਡ ਤੇ ਪੁਲਿਸ ਵਿਭਾਗ ਦੇ ਕਰਮਚਾਰੀ ਮੌਜੂਦ ਸਨ।ਪੂਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨਿਕ ਭੂਚਾਲ ਮੱਚਿਆ ਹੋਇਆ ਹੈ।ਸੀਐਮਐਚਓ ਡਾਕਟਰ ਆਰਸੀ ਪਨਿਕਾ ਦਾ ਕਹਿਣਾ ਹੈ ਕਿ ਇਹ ਗੰਭੀਰ ਮਾਮਲਾ ਹੈ ਤੇ ਅਜਿਹਾ ਨਹੀਂ ਹੋਣਾ ਚਾਹੀਦਾ। ਪੂਰੇ ਮਾਮਲੇ ਵਿੱਚ ਐਸਪੀ ਬੀਰੇਂਦਰ ਸਿੰਘ ਨੇ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਗੱਲ ਕਹੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment