Sat, Apr 20, 2024
Whatsapp

ਮੰਦਿਰ ਦੇ ਪੁਜਾਰੀਆਂ ਦਾ ਇਹ ਸ਼ਰਮਨਾਕ ਕਾਰਾ ਵੇਖ ਕੇ ਉੱਠ ਜਾਏਗਾ ਵਿਸ਼ਵਾਸ਼

Written by  Shanker Badra -- October 04th 2018 12:42 PM
ਮੰਦਿਰ ਦੇ ਪੁਜਾਰੀਆਂ ਦਾ ਇਹ ਸ਼ਰਮਨਾਕ ਕਾਰਾ ਵੇਖ ਕੇ ਉੱਠ ਜਾਏਗਾ ਵਿਸ਼ਵਾਸ਼

ਮੰਦਿਰ ਦੇ ਪੁਜਾਰੀਆਂ ਦਾ ਇਹ ਸ਼ਰਮਨਾਕ ਕਾਰਾ ਵੇਖ ਕੇ ਉੱਠ ਜਾਏਗਾ ਵਿਸ਼ਵਾਸ਼

ਮੰਦਿਰ ਦੇ ਪੁਜਾਰੀਆਂ ਦਾ ਇਹ ਸ਼ਰਮਨਾਕ ਕਾਰਾ ਵੇਖ ਕੇ ਉੱਠ ਜਾਏਗਾ ਵਿਸ਼ਵਾਸ਼:ਦੇਸ਼ ਅੰਦਰ ਬਲਾਤਕਾਰ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਅਤੇ ਮੱਧ ਪ੍ਰਦੇਸ਼ ਦੇ ਦਾਤੀਆ ਜ਼ਿਲ੍ਹੇ 'ਚ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਘਿਨੌਣਾ ਕੰਮ ਕਿਸੇ ਹੋਰ ਨੇ ਨਹੀਂ ਕੀਤਾ ਬਲਕਿ ਇੱਕ ਮੰਦਰ ਦੇ ਦੋ ਪੁਜਾਰੀਆਂ ਨੇ ਕੀਤਾ ਹੈ।ਜਾਣਕਾਰੀ ਅਨੁਸਾਰ ਇੱਕ ਮੰਦਰ 'ਚ ਦੋ ਪੁਜਾਰੀਆਂ ਨੇ ਪੰਜ ਸਾਲਾਂ ਦੀ ਇੱਕ ਬੱਚੀ ਨਾਲ ਸਮੂਹਕ ਬਲਾਤਕਾਰ ਕੀਤਾ ਹੈ।ਜਿਸ ਤੋਂ ਬਾਅਦ ਪੁਲਿਸ ਨੇ ਦੋਵੇਂ ਪੁਜਾਰੀਆਂ 55 ਸਾਲਾ ਰਾਜੂ ਪੰਡਤ ਅਤੇ 45 ਸਾਲਾ ਬਤੋਲੀ ਪ੍ਰਜਾਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਪੁਲਿਸ ਨੂੰ ਹੁਣ ਇਹ ਸ਼ੱਕ ਹੈ ਕਿ ਕਿਤੇ ਇਨ੍ਹਾਂ ਦੋਵਾਂ ਨੇ ਕੁਝ ਹੋਰ ਬੱਚੀਆਂ ਜਾਂ ਬੱਚਿਆਂ ਨੂੰ ਤਾਂ ਆਪਣਾ ਨਿਸ਼ਾਨਾ ਨਹੀਂ ਬਣਾਇਆ। ਪੁਲਿਸ ਨੇ ਦੱਸਿਆ ਹੈ ਕਿ ਪੀੜਤ ਬੱਚੀ ਇੱਕ ਕਿਸਾਨ ਦੀ ਧੀ ਹੈ ਤੇ ਉਹ ਇਸ ਵੇਲੇ ਜਿ਼ਲ੍ਹਾ ਹਸਪਤਾਲ `ਚ ਜ਼ੇਰੇ ਇਲਾਜ ਹੈ ਤੇ ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ।ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਬੱਚੀ ਨੂੰ ਕੋਈ ਮਿੱਠੀ ਚੀਜ਼ ਦਾ ਲਾਲਚ ਦੇ ਕੇ ਮੰਦਰ ਦੇ ਅੰਦਰ ਸੱਦਿਆ ਸੀ ਅਤੇ ਫਿਰ ਉਨ੍ਹਾਂ ਦੋਵਾਂ ਨੇ ਬੱਚੀ ਨਾਲ ਮੂੰਹ ਕਾਲਾ ਕੀਤਾ ਤੇ ਬਾਅਦ 'ਚ ਉਸ ਨੂੰ ਉਸ ਦੇ ਘਰ ਦੇ ਬਾਹਰ ਛੱਡ ਦਿੱਤਾ।ਉਨ੍ਹਾਂ ਬੱਚੀ ਨੂੰ ਧਮਕੀ ਵੀ ਦਿੱਤੀ ਕਿ ਜੇ ਉਸ ਨੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਕਿਸੇ ਨੂੰ ਦੱਸਿਆ, ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਪੁਲਿਸ ਅਧਿਕਾਰੀ ਅਨੁਸਾਰ ਪੀੜਤ ਬੱਚੀ ਦੀ ਮਾਂ ਨੇ ਵੇਖਿਆ ਕਿ ਉਸ ਦੀ ਧੀ ਨੂੰ ਬਹੁਤ ਦਰਦ ਹੋ ਰਿਹਾ ਹੈ।ਜਦੋਂ ਮਾਂ ਨੇ ਪੁੱਛਿਆ ਕਿ ਉਸ ਦੇ ਦਰਦ ਕਿਉਂ ਹੋ ਰਿਹਾ ਹੈ।ਪਹਿਲਾਂ ਤਾਂ ਬੱਚੀ ਨੇ ਡਰਦਿਆਂ ਕੁਝ ਨਾ ਦੱਸਿਆ ਪਰ ਬਾਅਦ 'ਚ ਉਸ ਨੇ ਆਪਣੇ ਨਾਲ ਬੀਤੀ ਸਾਰੀ ਬਾਰੇ ਆਪਣੀ ਮਾਂ ਨੂੰ ਦੱਸ ਦਿੱਤਾ ,ਜਿਸ ਤੋਂ ਬਾਅਦ ਪੀੜਤ ਬੱਚੀ ਦੀ ਮਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਾਰਵਾਈ ਸੀ। -PTCNews


Top News view more...

Latest News view more...