ਚੋਰ ਨੇ ਪਹਿਲਾਂ ਭਗਵਾਨ ਨੂੰ ਲਿਖੀ ਚਿੱਠੀ , ਮਗਰੋਂ ਦਾਨ ਪਾਤਰ ਤੋੜ ਕੇ ਕੀਤੀ ਚੋਰੀ

By Shanker Badra - September 26, 2019 3:09 pm

ਚੋਰ ਨੇ ਪਹਿਲਾਂ ਭਗਵਾਨ ਨੂੰ ਲਿਖੀ ਚਿੱਠੀ , ਮਗਰੋਂ ਦਾਨ ਪਾਤਰ ਤੋੜ ਕੇ ਕੀਤੀ ਚੋਰੀ:ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ਦੇ ਬੈਤੂਲ ਵਿਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਵਿਅਕਤੀ ਨੇ ਪਹਿਲਾਂ ਭਗਵਾਨ ਨੂੰ ਚਿੱਠੀ ਲਿਖੀ ਅਤੇ ਫ਼ਿਰ ਮੰਦਿਰ ਦਾ ਦਾਨ ਪਾਤਰ ਤੋੜ ਕੇ ਚੋਰੀ ਕਰ ਲਈ ਹੈ। ਜਿਥੇ ਰਾਧਾ ਕ੍ਰਿਸ਼ਨ ਵਾਰਡ ਵਿਚ ਸਥਿਤ ਸਿਦੇਸ਼ਵਰ ਹਨੁਮਾਨ ਮੰਦਿਰ ਵਿਚ ਚੋਰ ਨੇ ਦਾਨ ਪੇਟੀ ਤੋੜ ਕੇ ਹਜ਼ਾਰਾ ਦੀ ਚੋਰੀ ਕਰ ਲਈ ਹੈ। ਇਹ ਮਾਮਲਾ ਬੈਤੂਲ ਦੇ ਸਾਰਣੀ ਦਾ ਦੱਸਿਆ ਜਾ ਰਿਹਾ ਹੈ।

Madhya Pradesh thief wrote to God, stolen money From donation Box in Betul ਚੋਰ ਨੇ ਪਹਿਲਾਂ ਭਗਵਾਨ ਨੂੰ ਲਿਖੀ ਚਿੱਠੀ , ਮਗਰੋਂ ਦਾਨ ਪਾਤਰਤੋੜ ਕੇ ਕੀਤੀ ਚੋਰੀ

ਮਿਲੀ ਜਾਣਕਾਰੀ ਅਨੁਸਾਰ ਚੋਰ ਨੇ ਚੋਰੀ ਕਰਨ ਤੋਂ ਪਹਿਲਾਂ ਭਗਵਾਨ ਨੂੰਇਕ ਚਿੱਠੀ ਲਿਖੀ।ਇਸ ਚਿੱਠੀ ਵਿਚ ਚੋਰ ਨੇ ਲਿਖਿਆ ਕਿ ਉਹ ਬਹੁਤ ਪਰੇਸ਼ਾਨ ਹੋਣ ਕਰਕੇ ਇਹ ਅਪਰਾਧ ਕਰ ਰਿਹਾ ਹੈ। ਹੇ ਭਗਵਾਨ ,ਮੈਂ ਜੋ ਵੀ ਗਲਤੀ ਕੀਤੀ ਹੈ ਉਸ ਲਈ ਤੁਸੀਂ ਮੈਨੂੰ ਮਾਫ਼ ਕਰ ਦਿਓ। ਅੱਜ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਚੋਰੀ ਛੱਡ ਦਵਾਂਗਾ।

Madhya Pradesh thief wrote to God, stolen money From donation Box in Betul ਚੋਰ ਨੇ ਪਹਿਲਾਂ ਭਗਵਾਨ ਨੂੰ ਲਿਖੀ ਚਿੱਠੀ , ਮਗਰੋਂ ਦਾਨ ਪਾਤਰਤੋੜ ਕੇ ਕੀਤੀ ਚੋਰੀ

ਉਸ ਨੇ ਲਿਖਿਆ ਜੇ ਸਭ ਕੁੱਝ ਠੀਕ ਹੋ ਜਾਂਦਾ ਹੈ ਤਾਂ ਮੈਂ ਸਮਝੂਗਾ ਕਿ ਤੁਸੀਂ ਮੈਨੂੰ ਆਖਰੀ ਮੌਕਾ ਦੇ ਦਿੱਤਾ ਹੈ। ਭਗਵਾਨ ਜੇ ਸਭ ਕੁੱਝ ਠੀਕ ਹੋ ਗਿਆ ਤਾਂ ਮੈਂ ਤੁਹਾਡੇ ਕਿਸੇ ਵੀ ਮੰਦਿਰ ਜਾ ਕੇ 500 ਰੁਪਏ ਚੜ੍ਹਾਵਾਗਾ।

Madhya Pradesh thief wrote to God, stolen money From donation Box in Betul ਚੋਰ ਨੇ ਪਹਿਲਾਂ ਭਗਵਾਨ ਨੂੰ ਲਿਖੀ ਚਿੱਠੀ , ਮਗਰੋਂ ਦਾਨ ਪਾਤਰਤੋੜ ਕੇ ਕੀਤੀ ਚੋਰੀ

ਇਸ ਘਟਨਾ ਮਗਰੋਂ ਚੋਰ ਇਹ ਚਿੱਠੀ ਦਾਨ ਪਾਤਰ ਦੇ ਕੋਲ ਰੱਖ ਕੇ ਫ਼ਰਾਰ ਹੋ ਗਿਆ ਹੈ। ਜਦੋਂ ਮੰਗਲਵਾਰ ਦੀ ਸਵੇਰ ਸ਼ਰਧਾਲੂ ਮੰਦਿਰ ਪਹੁੰਚੇ ਤਾਂ ਉਹਨਾਂ ਨੇ ਜਦੋਂ ਦੇਖਿਆ ਦਾਨ ਪਾਤਰ ਦਾ ਤਾਲਾ ਟੁੱਟਿਆ ਹੋਇਆ ਸੀ। ਉਨ੍ਹਾਂ ਨੇ ਜਦੋਂ ਪੇਟੀ ਦੇ ਕੋਲੋਂ ਹੀ ਮਿਲੀ ਚਿੱਠੀ ਪੜੀ ਤਾਂ ਹੋਸ਼ ਹੀ ਉੱਡ ਗਏ। ਜਿਸ ਤੋਂ ਬਾਅਦ ਸਥਾਨਕ ਲੋਕਾਂ 'ਚ ਕਾਫ਼ੀ ਰੋਸ ਵੀ ਪਾਇਆ ਜਾ ਰਿਹਾ ਹੈ।ਇਸ ਦਾਨ ਪੱਤਰ ਵਿਚ ਲਗਭਗ 4-5 ਹਜ਼ਾਰ ਦੇ ਕਰੀਬ ਨਗਦ ਰਾਸ਼ੀ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
-PTCNews

adv-img
adv-img