adv-img
ਹੋਰ ਖਬਰਾਂ

ਦੂਜੀ ਮੰਜ਼ਿਲ ਤੋਂ ਡਿੱਗਿਆ ਬੱਚਾ ਪਰ ਇੱਕ ਵੀ ਝਰੀਟ ਤੱਕ ਨਾ ਆਈ, ਇੰਝ ਬਚੀ ਜਾਨ (ਵੀਡੀਓ)

By Jashan A -- October 20th 2019 04:03 PM

ਦੂਜੀ ਮੰਜ਼ਿਲ ਤੋਂ ਡਿੱਗਿਆ ਬੱਚਾ ਪਰ ਇੱਕ ਵੀ ਝਰੀਟ ਤੱਕ ਨਾ ਆਈ, ਇੰਝ ਬਚੀ ਜਾਨ (ਵੀਡੀਓ),ਟੀਕਮਗੜ੍ਹ: 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ' ਇਹ ਕਥਨ ਉਸ ਸਮੇਂ ਸੱਚ ਹੋਇਆ, ਜਦੋਂ ਮੱਧ ਪ੍ਰਦੇਸ਼ ਦੇ ਟੀਕਮਗੜ੍ਹ 'ਚ ਇੱਕ 3 ਸਾਲ ਦਾ ਬੱਚਾ 25 ਫੁੱਟ ਤੋਂ ਡਿੱਗ ਗਿਆ, ਪਰ ਉਸ 'ਤੇ ਝਰੀਟ ਤੱਕ ਨਹੀਂ ਆਈ।

ਦਰਅਸਲ ਘਰ ਦੀ ਦੂਜੀ ਮੰਜ਼ਲ 'ਤੇ ਖੇਡ ਰਿਹਾ ਬੱਚਾ ਹੇਠਾਂ ਡਿੱਗ ਗਿਆ ਪਰ ਮਾਸੂਮ ਨੂੰ ਕੋਈ ਸੱਟ ਨਹੀਂ ਲੱਗੀ। ਕਿਉਂਕਿ ਬੱਚਾ ਹੇਠਾਂ ਲੰਘ ਰਹੇ ਰਿਕਸ਼ੇ ਦੇ ਉੱਪਰ ਡਿੱਗਿਆ। ਕਵਰ ਅਤੇ ਸੀਟ 'ਤੇ ਡਿੱਗਣ ਕਾਰਨ ਬੱਚੇ ਨੂੰ ਕੋਈ ਸੱਟ ਨਹੀਂ ਲੱਗੀ।

ਹੋਰ ਪੜ੍ਹੋ: 23 ਸਾਲ ਦੀ ਉਮਰ 'ਚ ਮੁੰਡੇ ਨੇ ਬਣਾਈ ਅਜਿਹੀ ਰਿਸ਼ਤੇਦਾਰੀ ਕਿ ਸਾਰੇ ਪਏ ਦੁਚਿੱਤੀ 'ਚ!

ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਚਾ ਉੱਪਰੋਂ ਰਿਕਸ਼ਾ 'ਚ ਡਿੱਗਦਾ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦੀ ਭੀੜ ਜਮ੍ਹਾ ਹੋ ਗਈ ਤੇ ਪਰਿਵਾਰ ਵਾਲੇ ਬੱਚੇ ਨੂੰ ਲੈ ਕੇ ਜ਼ਿਲਾ ਹਸਪਤਾਲ ਪਹੁੰਚੇ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਠੀਕ-ਠਾਕ ਦੱਸਿਆ।

https://twitter.com/ANI/status/1185835655009619968?s=20

ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ ਘਟਨਾ ਦੌਰਾਨ ਰਿਕਸ਼ਾ ਨਿਕਲਣਾ ਅਤੇ ਉਸ 'ਤੇ ਬੱਚੇ ਦਾ ਡਿੱਗਣਾ, ਇਹ ਸਭ ਸੰਜੋਗ ਜ਼ਰੂਰ ਹੈ ਪਰ ਮੇਰੇ ਲਈ ਇਹ ਚਮਤਕਾਰ ਤੋਂ ਘੱਟ ਨਹੀਂ ਹੈ।

-PTC News

  • Share