Wed, Apr 17, 2024
Whatsapp

ਮਦਰਾਸ ਹਾਈਕੋਰਟ ਨੇ ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਲਗਾਈ ਰੋਕ

Written by  Jashan A -- December 18th 2018 11:33 AM
ਮਦਰਾਸ ਹਾਈਕੋਰਟ ਨੇ ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਲਗਾਈ ਰੋਕ

ਮਦਰਾਸ ਹਾਈਕੋਰਟ ਨੇ ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਲਗਾਈ ਰੋਕ

ਮਦਰਾਸ ਹਾਈਕੋਰਟ ਨੇ ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਲਗਾਈ ਰੋਕ,ਚੇਨੱਈ: ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਦਿੱਲੀ ਤੋਂ ਬਾਅਦ ਮਦਰਾਸ ਹਾਈਕੋਰਟ ਵੱਲੋਂ ਵੀ ਰੋਕ ਲਗਾ ਦਿੱਤੀ ਗਈ ਹੈ। ਹਾਈਕੋਰਟ ਨੇ ਇਸ ਸਬੰਧੀ 31 ਜਨਵਰੀ ਤੱਕ ਕੇਂਦਰ ਸਰਕਾਰ ਨੂੰ ਨਿਯਮ ਬਣਾਉਣ ਦਾ ਹੁਕਮ ਦਿੱਤਾ ਹੈ। [caption id="attachment_229815" align="aligncenter" width="300"]pharmacy ਮਦਰਾਸ ਹਾਈਕੋਰਟ ਨੇ ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਲਗਾਈ ਰੋਕ[/caption] ਸੂਤਰਾਂ ਮੁਤਾਬਕ ਤਾਮਿਲਨਾਡੂ ਕੈਮਿਸਟਜ਼ ਐਂਡ ਡ੍ਰਗਿਸਟਜ਼ ਐਸੋਸੀਏਸ਼ਨ ਦੇ ਵਕੀਲ ਐਸ.ਕੇ.ਚੰਦਰ ਕੁਮਾਰ ਨੇ ਕੋਰਟ ਦੇ ਫ਼ੈਸਲੇ ਸਬੰਧੀ ਕਿਹਾ ਕਿ ਲਾਇਸੰਸ ਦਵਾਈਆਂ ਦੀ ਆਨਲਾਈਨ ਵਿਕਰੀ ਨਹੀਂ ਕੀਤੀ ਜਾ ਸਕਦੀ। ਮਿਲੀ ਜਾਣਕਾਰੀ ਮੁਤਾਬਕ ਇਹਨਾਂ ਆਨਲਾਈਨ ਦਵਾਈਆਂ ਦੀ ਵਿਕਰੀ ਲਗਭਗ 3500 ਵੈਬਸਾਈਟਾਂ 'ਤੇ ਕੀਤੀ ਜਾ ਰਹੀ ਹੈ। [caption id="attachment_229812" align="aligncenter" width="300"]HIGH COURT ਮਦਰਾਸ ਹਾਈਕੋਰਟ ਨੇ ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਲਗਾਈ ਰੋਕ[/caption] ਜ਼ਿਕਰਯੋਗ ਹੈ ਕਿ ਦਿੱਲੀ ਕੋਰਟ ਨੇ ਵੀ ਪਿਛਲੇ ਵੀਰਵਾਰ ਨੂੰ ਈ-ਫ਼ਾਰਮੈਸੀ ਜ਼ਰੀਏ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ। ਦੇਸ਼ ਵਿਚ ਇਸ ਸਾਲ ਅਨਾਲਾਈਨ ਦਵਾਈਆਂ ਦੀ ਵਿਕਰੀ ਦਾ ਕਾਰੋਬਾਰ 720 ਕਰੋੜ ਰੁਪਏ ਰਿਹਾ ਹੈ, ਪਰ ਹੁਣ ਮਦਰਾਸ ਹਾਈਕੋਰਟ ਵੱਲੋਂ ਇਹਨਾਂ ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ। -PTC News


Top News view more...

Latest News view more...