
ਮਦਰਾਸ ਹਾਈਕੋਰਟ ਨੇ ਆਨਲਾਈਨ ਦਵਾਈਆਂ ਦੀ ਵਿਕਰੀ ‘ਤੇ ਲਗਾਈ ਰੋਕ,ਚੇਨੱਈ: ਆਨਲਾਈਨ ਦਵਾਈਆਂ ਦੀ ਵਿਕਰੀ ‘ਤੇ ਦਿੱਲੀ ਤੋਂ ਬਾਅਦ ਮਦਰਾਸ ਹਾਈਕੋਰਟ ਵੱਲੋਂ ਵੀ ਰੋਕ ਲਗਾ ਦਿੱਤੀ ਗਈ ਹੈ। ਹਾਈਕੋਰਟ ਨੇ ਇਸ ਸਬੰਧੀ 31 ਜਨਵਰੀ ਤੱਕ ਕੇਂਦਰ ਸਰਕਾਰ ਨੂੰ ਨਿਯਮ ਬਣਾਉਣ ਦਾ ਹੁਕਮ ਦਿੱਤਾ ਹੈ।

ਸੂਤਰਾਂ ਮੁਤਾਬਕ ਤਾਮਿਲਨਾਡੂ ਕੈਮਿਸਟਜ਼ ਐਂਡ ਡ੍ਰਗਿਸਟਜ਼ ਐਸੋਸੀਏਸ਼ਨ ਦੇ ਵਕੀਲ ਐਸ.ਕੇ.ਚੰਦਰ ਕੁਮਾਰ ਨੇ ਕੋਰਟ ਦੇ ਫ਼ੈਸਲੇ ਸਬੰਧੀ ਕਿਹਾ ਕਿ ਲਾਇਸੰਸ ਦਵਾਈਆਂ ਦੀ ਆਨਲਾਈਨ ਵਿਕਰੀ ਨਹੀਂ ਕੀਤੀ ਜਾ ਸਕਦੀ। ਮਿਲੀ ਜਾਣਕਾਰੀ ਮੁਤਾਬਕ ਇਹਨਾਂ ਆਨਲਾਈਨ ਦਵਾਈਆਂ ਦੀ ਵਿਕਰੀ ਲਗਭਗ 3500 ਵੈਬਸਾਈਟਾਂ ‘ਤੇ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਕੋਰਟ ਨੇ ਵੀ ਪਿਛਲੇ ਵੀਰਵਾਰ ਨੂੰ ਈ-ਫ਼ਾਰਮੈਸੀ ਜ਼ਰੀਏ ਵਿਕਰੀ ‘ਤੇ ਰੋਕ ਲਗਾ ਦਿੱਤੀ ਹੈ। ਦੇਸ਼ ਵਿਚ ਇਸ ਸਾਲ ਅਨਾਲਾਈਨ ਦਵਾਈਆਂ ਦੀ ਵਿਕਰੀ ਦਾ ਕਾਰੋਬਾਰ 720 ਕਰੋੜ ਰੁਪਏ ਰਿਹਾ ਹੈ, ਪਰ ਹੁਣ ਮਦਰਾਸ ਹਾਈਕੋਰਟ ਵੱਲੋਂ ਇਹਨਾਂ ਆਨਲਾਈਨ ਦਵਾਈਆਂ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਹੈ।
-PTC News