
ਔਰਤ ਨੂੰ ਬੱਸ ‘ਚ ਸਿਰ ਬਾਹਰ ਕੱਢਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ,ਸਤਨਾ: ਮੱਧ ਪ੍ਰਦੇਸ਼ ਦੇ ਸਤਨਾ ਤੋਂ ਇੱਕ ਦਰਦਨਾਕ ਹਾਦਸਾ ਹੋਣ ਜਾਣ ਦੀ ਸੂਚਨਾ ਮਿਲੀ ਹੈ। ਜਿਸ ਦੌਰਾਨ ਇੱਕ ਔਰਤ ਦਾ ਸਿਰ ਧੜ ਤੋਂ ਵੱਖ ਹੋ ਗਿਆ। ਦਰਅਸਲ ਇਹ ਔਰਤ ਬੱਸ ‘ਚ ਸਵਾਰ ਸੀ ਤੇ ਉਸ ਨੇ ਸਿਰ ਬਾਹਰ ਕੱਢ ਲਿਆ ਅਤੇ ਇਸ ਦੌਰਾਨ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਆਪਣਾ ਸਿਰ ਬਾਹਰ ਉਲਟੀ ਕਰਨ ਲਈ ਕੱਢਿਆ ਸੀ।

ਮ੍ਰਿਤਕਾ ਦੀ ਪਹਿਚਾਣ 50 ਸਾਲਾ ਆਸ਼ਾ ਰਾਣੀ ਖਰੇ ਬਕਸਵਾਹਾ ਵਜੋਂ ਹੋਈ ਹੈ। ਆਸ਼ਾ ਰਾਣੀ ਬੀਤੇ ਦਿਨ ਸਤਨਾ ਜਾ ਰਹੀ ਸੀ ਤੇ ਉਸ ਨੇ ਉਲਟੀ ਦੀ ਸ਼ਿਕਾਇਤ ਹੋਣ ਕਾਰਨ ਜਿਵੇਂ ਹੀ ਖਿੜਕੀ ‘ਚੋਂ ਬਾਹਰ ਸਿਰ ਕੱਢਿਆ ਤਾਂ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ।
ਟੱਕਰ ਇੰਨੀ ਜ਼ੋਰਦਾਰ ਸੀ ਕਿ ਔਰਤ ਦਾ ਸਿਰ ਧੜ ਤੋਂ ਵੱਖ ਹੋ ਕੇ ਬੱਸ ਦੇ ਬਾਹਰ ਡਿੱਗ ਗਿਆ।ਇਸ ਘਟਨਾ ਤੋਂ ਬਾਅਦ ਬੱਸ ‘ਚ ਹੜਕੰਪ ਮਚ ਗਿਆ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸਰੀਰ ਅਤੇ ਸੜਕ ਕਿਨਾਰੇ ਪਿਆ ਕੱਟਿਆ ਸਿਰ ਚੁੱਕਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਔਰਤ ਨਾਲ ਯਾਤਰਾ ਕਰ ਰਹੀ ਪ੍ਰਤਿਮਾ ਖਰੇ ਨੇ ਦੱਸਿਆ ਕਿ ਆਸ਼ਾ ਰਾਣੀ ਨੇ ਉਸ ਨੂੰ ਕਿਹਾ ਕਿ ਉਸ ਨੂੰ ਉਲਟੀ ਆਉਂਦੀ ਹੈ ਜਿਵੇਂ ਹੀ ਉਸ ਨੇ ਗਰਦਨ ਬਾਹਰ ਕੱਢੀ ਤਾਂ ਇਹ ਹਾਦਸਾ ਵਾਪਰ ਗਿਆ।
-PTC News